ਫਰਿਜ਼ਨੋ (ਕੈਲੀਫੋਰਨੀਆ) (ਗੁਰਿੰਦਰਜੀਤ ਨੀਟਾ ਮਾਛੀਕੇ) - ਅਮਰੀਕਾ ਦੇ ਨਿਊਯਾਰਕ ਵਿੱਚ ਸਥਿਤ ਰਾਈਕਰਜ਼ ਜੇਲ੍ਹ ਦੇ ਲਗਭਗ 200 ਕੈਦੀਆਂ ਨੂੰ ਪਿਛਲੇ ਹਫਤੇ ਤੋਂ ਨਿਊਯਾਰਕ ਸਿਟੀ ਤੋਂ ਬਾਹਰ ਦੀਆਂ ਜੇਲ੍ਹਾਂ ਵਿੱਚ ਤਬਦੀਲ ਕਰ ਦਿੱਤਾ ਗਿਆ ਹੈ। ਪ੍ਰਸ਼ਾਸਨ ਦੀ ਇਹ ਕਾਰਵਾਈ ਇਨ੍ਹਾਂ ਕੈਦੀਆਂ ਨੂੰ ਇਸ ਜੇਲ੍ਹ ਦੀ ਭਿਆਨਕ ਸਥਿਤੀ ਤੋਂ ਬਚਾਉਣ ਦੀ ਕੋਸ਼ਿਸ਼ ਦਾ ਹਿੱਸਾ ਹੈ। ਇਹ ਕੈਦੀ ਹੁਣ ਸ਼ਹਿਰ ਤੋਂ 100 ਮੀਲ ਦੂਰ ਸਟੇਟ ਦੀਆਂ ਹੋਰ ਜੇਲ੍ਹ ਸਹੂਲਤਾਂ ਵਿੱਚ ਦਾਖਲ ਹੋ ਰਹੇ ਹਨ। ਰਾਈਕਰਜ਼ ਜੇਲ੍ਹ ਵਿੱਚ ਕੁੱਝ ਕੈਦੀਆਂ ਨੂੰ ਅਸੁਰੱਖਿਅਤ ਸਥਿਤੀਆਂ ਦਾ ਸਾਹਮਣਾ ਕਰਨਾ ਪਿਆ ਹੈ। ਇੱਥੇ ਹੋਏ ਆਪਸੀ ਹਮਲਿਆਂ ਵਿੱਚ ਕਈ ਕੈਦੀ ਜ਼ਖ਼ਮੀ ਹੋਏ ਹਨ, ਜਦਕਿ ਕੁੱਝ ਕੁ ਦੀ ਮੌਤ ਵੀ ਹੋਈ ਹੈ। ਇਸ ਲਈ ਇਸ ਜੇਲ੍ਹ ਨੂੰ ਖਾਲੀ ਕਰਨ ਲਈ ਕੈਦੀਆਂ ਨੂੰ ਤਬਦੀਲ ਕੀਤਾ ਜਾ ਰਿਹਾ ਹੈ। ਨਿਊਯਾਰਕ ਦੇ ਮੇਅਰ ਡੀ ਬਲੇਸੀਓ, ਸ਼ਹਿਰ ਕੁਰੈਕਸ਼ਨ ਵਿਭਾਗ ਦੇ ਕਮਿਸ਼ਨਰ ਵਿਨਸੇਂਟ ਸ਼ਿਰਾਲਡੀ ਅਤੇ ਸਟੇਟ ਕੁਰੈਕਸ਼ਨ ਵਿਭਾਗ ਦੇ ਕਮਿਸ਼ਨਰ ਐਂਥਨੀ ਐਂਟੂਨੁਚੀ ਨੇ 17 ਸਤੰਬਰ ਨੂੰ ਤਬਾਦਲੇ ਲਈ ਸਮਝੌਤੇ ‘ਤੇ ਹਸਤਾਖਰ ਕੀਤੇ ਸਨ।
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।
ਨਿਊਯਾਰਕ : ਅਫਗਾਨਿਸਤਾਨ ’ਚ ਔਰਤਾਂ ਦੇ ਅਧਿਕਾਰਾਂ ਦੀ ਉਲੰਘਣਾ ਸਬੰਧੀ UNO ਦਫਤਰ ਮੂਹਰੇ ਵਿਰੋਧ ਪ੍ਰਦਰਸ਼ਨ
NEXT STORY