ਕਾਨੋ— ਨਾਈਜੀਰੀਆ ਦੀ ਰਾਸ਼ਟਰੀ ਐਮਰਜੰਸੀ ਸੇਵਾ ਨੇ ਸ਼ੁੱਕਰਵਾਰ ਨੂੰ ਦੱਸਿਆ ਉੱਤਰੀ ਨਾਈਜੀਰੀਆ 'ਚ ਇਕ ਕਿਸ਼ਤੀ ਦੇ ਡੁੱਬ ਜਾਣ ਨਾਲ 21 ਲੋਕਾਂ ਦੀ ਮੌਤ ਹੋ ਗਈ। ਨਾਈਜੀਰੀਆ ਦੇ ਨੈਸ਼ਨਲ ਐਮਰਜੰਸੀ ਮੈਨੇਜਮੈਂਟ ਏਜੰਸੀ ਦੇ ਸੁਲੇਮਾਨ ਕਰੀਮ ਨੇ ਇਕ ਪੱਤਰਕਾਰ ਏਜੰਸੀ ਨੂੰ ਦੱਸਿਆ ਕਿ ਵੀਰਵਾਰ ਨੂੰ ਸਥਾਨਕ ਸਮੇਂ ਮੁਤਾਬਕ ਸਵੇਰੇ ਕਰੀਬ 10 ਵਜੇ ਸੋਕੋਟਾ ਸੂਬੇ ਦੇ ਗਾਂਡੀ ਜ਼ਿਲੇ 'ਚ ਇਕ ਨਦੀ 'ਚ ਤੇਜ਼ ਵਹਾਅ ਦੇ ਕਾਰਨ ਕਿਸ਼ਤੀ ਡੁੱਬ ਗਈ। ਕਿਸ਼ਤੀ 'ਚ 50 ਲੋਕ ਸਵਾਰ ਸਨ।
ਉਨ੍ਹਾਂ ਨੇ ਦੱਸਿਆ ਕਿ ਬਚਾਅ ਦਲਾਂ ਨੇ ਕਿਸ਼ਤੀ 'ਚ ਸਵਾਰ 17 ਔਰਤਾਂ ਤੇ ਚਾਰ ਬੱਚਿਆਂ ਦੀਆਂ ਲਾਸ਼ਾਂ ਬਰਾਮਦ ਕਰ ਲਈਆਂ ਹਨ। ਕਿਸ਼ਤੀ 'ਤੇ ਸਮਰਥਾ ਤੋਂ ਜ਼ਿਆਦਾ ਲੋਕ ਸਵਾਰ ਸਨ, ਜੋ ਪਾਣੀ ਦੇ ਤੇਜ਼ ਦੇ ਕਾਰਨ ਡੁੱਬ ਗਈ। ਉਨ੍ਹਾਂ ਨੇ ਦੱਸਿਆ ਕਿ ਹੋਰ 29 ਯਾਤਰੀ ਤੱਟ 'ਤੇ ਆਉਣ 'ਚ ਸਫਲ ਰਹੇ। ਆਪਣੇ-ਆਪਣੇ ਘਰਾਂ ਨੂੰ ਦੇਖਣ ਦੇ ਇਰਾਦੇ ਨਾਲ ਯਾਤਰੀ ਨਦੀ ਦੇ ਦੂਜੇ ਪਾਸੇ ਗਾਰੀਨ ਪਿੰਡ ਜਾ ਰਹੇ ਸਨ। ਪਿਛਲੇ ਮਹੀਨੇ ਸ਼ੱਕੀ ਪਸ਼ੂ ਚੋਰੀ ਦੇ ਦੋਸ਼ 'ਚ ਗੁਆਂਢੀ ਪਿੰਡਾਂ 'ਤੇ ਛਾਪਾ ਮਾਰਿਆ ਗਿਆ ਸੀ, ਜਿਸ ਤੋਂ ਬਾਅਦ ਇਹ ਸਾਰੇ ਪਿੰਡ ਛੱਡ ਕੇ ਚਲੇ ਗਏ ਸਨ।
ਅਫਗਾਨਿਸਤਾਨ : ਸ਼ੀਆ ਮਸਜਿਦ ਨੇੜੇ ਬੰਬ ਧਮਾਕਾ, 35 ਮਰੇ ਤੇ 70 ਜ਼ਖਮੀ
NEXT STORY