ਸ਼ਿਕਾਗੋ— ਅਮਰੀਕਾ ਦੇ ਇਕ ਜੋੜੇ ਨੂੰ ਗਲਤ ਤਰੀਕੇ ਨਾਲ 21 ਸਾਲ ਜੇਲ੍ਹ ਵਿਚ ਗੁਜ਼ਾਰਨੇ ਪਏ। ਬੱਚਿਆਂ 'ਤੇ ਯੌਨ ਉਤਪੀੜਨ ਦੇ ਦੋਸ਼ ਵਿਚ ਉਨ੍ਹਾਂ ਨੂੰ ਦੋਸ਼ੀ ਕਰਾਰ ਦਿੰਦੇ ਹੋਏ ਜੇਲ੍ਹ ਦੀ ਸਜਾ ਦਿੱਤੀ ਗਈ ਸੀ। ਇਸਤਗਾਸਾ ਪੱਖ ਵਲੋਂ ਉਨ੍ਹਾਂ ਨੂੰ ਨਿਰਦੋਸ਼ ਕਰਾਰ ਦਿੱਤੇ ਜਾਣ ਤੋਂ ਬਾਅਦ ਹੁਣ ਟੈਕਸਾਸ ਵਲੋਂ ਉਨ੍ਹਾਂ ਨੂੰ 34 ਲੱਖ ਡਾਲਰ ਮੁਆਵਜ਼ਾ ਦਿੱਤਾ ਜਾਵੇਗਾ। ਡੇ-ਕੇਅਰ ਫੈਸੇਲਿਟੀ ਵਿਚ ਕੰਮ ਕਰਨ ਵਾਲੇ ਡੈਨ ਅਤੇ ਫਰੈਨ ਕੇਲਰ ਉੱਤੇ ਸਾਲ 1991 ਵਿਚ ਬੱਚਿਆਂ ਨਾਲ ਦੁਰਵਿਵਹਾਰ, ਕਾਲਾ ਜਾਦੂ ਕਰਨ ਦਾ ਦੋਸ਼ ਲਗਾਇਆ ਗਿਆ ਸੀ। ਕਿਹਾ ਗਿਆ ਸੀ ਕਿ ਉਹ ਪਾਲਤੂ ਜਾਨਵਰਾਂ ਨੂੰ ਵੀ ਤਸ਼ੱਦਦ ਦਿੰਦੇ ਸਨ। ਇਸ ਸਨਸਨੀਖੇਜ ਮਾਮਲੇ ਦੇ ਸਾਹਮਣੇ ਆਉਣ ਤੋਂ ਬਾਅਦ ਉਨ੍ਹਾਂ ਨੂੰ ਸਜਾ ਦੇ ਦਿੱਤੀ ਗਈ ਸੀ ਪਰ, ਅਧਿਕਾਰੀਆਂ ਨੇ ਬਾਅਦ ਵਿਚ ਸਵੀਕਾਰ ਕੀਤਾ ਕਿ ਬੱਚਿਆਂ ਦਾ ਗਲਤ ਤਰੀਕੇ ਨਾਲ ਇੰਟਰਵਯੂ ਕੀਤਾ ਗਿਆ ਸੀ। ਇਸ ਤੋਂ ਦੇਸ਼ਭਰ ਵਿਚ ਡਰ ਦਾ ਮਾਹੌਲ ਪੈਦਾ ਹੋ ਗਿਆ ਸੀ ਅਤੇ ਲੋਕ ਮੰਨਣ ਲੱਗੇ ਸਨ ਕਿ ਸ਼ੈਤਾਨ ਬੱਚਿਆਂ ਨੂੰ ਨਿਸ਼ਾਨਾ ਬਣਾ ਰਹੇ ਹਨ। ਜਿਹੜੇ ਡਾਕਟਰਾਂ ਨੇ ਦਾਅਵਾ ਕੀਤਾ ਕਿ ਉਸ ਨੇ ਬੱਚਿਆਂ ਨਾਲ ਹੋਏ ਸ਼ੋਸ਼ਣ ਦੇ ਸਬੂਤ ਪਤਾ ਕੀਤੇ ਸਨ। ਉਸ ਨੇ ਵੀ ਸਾਲ 2013 ਵਿਚ ਸਵੀਕਾਰ ਕੀਤਾ ਸੀ ਕਿ ਉਸ ਨੇ ਬੱਚਿਆਂ ਦੀਆਂ ਸੱਟਾਂ 'ਚੋਂ ਇਕ ਬੱਚੇ ਦੀ ਸੱਟ ਲੱਗਣ ਕਾਰਨ ਦਾ ਪਤਾ ਕਰਨ ਵਿਚ ਗਲਤੀ ਕੀਤੀ ਸੀ। ਉਸੇ ਸਾਲ ਕੇਲਰ ਪਤੀ-ਪਤਨੀ ਨੂੰ ਜੇਲ੍ਹ ਤੋਂ ਆਜ਼ਾਦ ਕਰ ਦਿੱਤਾ ਗਿਆ ਸੀ ਪਰ ਪਿੱਛਲੇ ਜੂਨ ਤੱਕ ਉਨ੍ਹਾਂ ਵਿਰੁੱਧ ਲੱਗੇ ਸਾਰੇ ਦੋਸ਼ਾਂ ਦੀ ਪੂਰੀ ਤਰ੍ਹਾਂ ਨਾਲ ਬਰਖਾਸਤ ਨਹੀਂ ਕੀਤਾ ਗਿਆ ਸੀ। ਜੂਨ ਵਿਚ ਇਸਤਗਾਸਾ ਪੱਖ ਨੇ ਆਖ਼ਿਰਕਾਰ ਉਨ੍ਹਾਂ ਨੂੰ ਨਿਰਦੋਸ਼ ਕਰਾਰ ਕਰ ਦਿੱਤਾ। ਟੈਕਸਾਸ ਕਾਨੂੰਨ ਦੁਆਰਾ ਦੋਵਾਂ ਨੂੰ ਜੇਲ੍ਹ ਵਿਚ ਬਿਤਾਏ ਗਏ ਹਰ ਸਾਲ ਦੇ ਬਦਲੇ ਵਿਚ 80,000 ਡਾਲਰ ਮੁਆਵਜ਼ਾ ਦਿੱਤਾ ਜਾਣਾ ਚਾਹੀਦਾ ਹੈ। ਦੱਸਿਆ ਜਾ ਰਿਹਾ ਹੈ ਕਿ ਉਨ੍ਹਾਂ ਨੂੰ ਬੁੱਧਵਾਰ ਨੂੰ 34 ਲੱਖ ਡਾਲਰ ਦਾ ਭੁਗਤਾਨ ਮਿਲੇਗਾ।
ਚੀਨੀ ਤੇ ਰੂਸੀ ਕੰਪਨੀਆਂ 'ਤੇ ਲੱਗੀਆਂ ਹਨ ਪਾਬੰਦੀਆਂ, ਸਰਕਾਰ 'ਤੇ ਨਹੀਂ
NEXT STORY