ਲੀਡਸ – ਉੱਤਰੀ ਇੰਗਲੈਂਡ ’ਚ ਦਰਜਨ ਤੋਂ ਵੱਧ ਲੜਕੀਆਂ ਦੇ ਜਬਰ-ਜ਼ਨਾਹ ਅਤੇ ਸੈਕਸ ਸ਼ੋਸ਼ਣ ਦੇ ਮਾਮਲੇ ’ਚ 22 ਵਿਅਕਤੀਆਂ ਨੂੰ ਸਜ਼ਾ ਸੁਣਾਈ ਗਈ ਹੈ। ਇਨ੍ਹਾਂ ਵਿਚੋਂ ਵਧੇਰੇ ਪਾਕਿਸਤਾਨੀ ਨਾਗਰਿਕ ਹਨ। ਇਹ ਸਾਰੇ ਇਕ ਗੈਂਗ ਦਾ ਹਿੱਸਾ ਸਨ ਜੋ ਲੜਕੀਆਂ ਨੂੰ ਆਪਣਾ ਸ਼ਿਕਾਰ ਬਣਾਉਂਦਾ ਸੀ। ਦੱਸਿਆ ਜਾ ਰਿਹਾ ਹੈ ਹਰਸ਼ਫੀਲਡ ਸ਼ਹਿਰ ਦਾ ਰਹਿਣ ਵਾਲਾ ਅਮੀਰ ਸਿੰਘ ਧਾਰੀਵਾਲ ਇਸ ਗੈਂਗ ਦਾ ਲੀਡਰ ਸੀ ਅਤੇ ਉਸ ’ਤੇ ਜਬਰ-ਜ਼ਨਾਹ ਦੇ 22 ਦੋਸ਼ ਲੱਗੇ ਹਨ। ਉਸਨੂੰ ਇਸ ਮਾਮਲੇ ਵਿਚ 18 ਸਾਲ ਦੀ ਸਜ਼ਾ ਸੁਣਾਈ ਗਈ। ਲੀਡਸ ਕਰਾਊਨ ਕੋਰਟ ਦੇ ਜੱਜ ਜੇਫਰੀ ਮਾਰਸਨ ਨੇ ਮਾਮਲੇ ਵਿਚ ਸਰਗਣੇ ਨੂੰ ਛੱਡ ਕੇ ਹੋਰਨਾਂ ਦੋਸ਼ੀਆਂ ਨੂੰ 5 ਤੋਂ 18 ਸਾਲ ਦੀ ਸਜ਼ਾ ਸੁਣਾਈ ਗਈ ਹੈ। ਜੱਜ ਨੇ ਧਾਲੀਵਾਲ ਨੂੰ ਬੜਾ ਘਟੀਆ ਅਤੇ ਦੁਸ਼ਟ ਕਹਿ ਕੇ ਸੰਬੋਧਨ ਕੀਤਾ। ਇਹ ਸਾਰੇ ਮਾਮਲੇ ਹਰਸ਼ਫੀਲਡ ਅਤੇ ਰੋਚਡੇਲ ਅਤੇ ਹੋਰਨਾਂ ਕਸਬਿਆਂ ਨਾਲ ਸਬੰਧਤ ਹਨ ਜਿਨ੍ਹਾਂ ਵਿਚੋਂ ਵਧੇਰੇ ਪੀੜਤ ਬ੍ਰਿਟੇਨ ਦੀਆਂ ਮੂਲ ਨਿਵਾਸੀ ਗੋਰੀਆਂ ਸਨ।
ਬ੍ਰਿਟੇਨ 'ਚ ਭਾਰਤੀ ਮੂਲ ਦੇ ਵਿਅਕਤੀ ਸਮੇਤ 16 ਨੂੰ 200 ਸਾਲ ਜੇਲ ਦੀ ਸਜ਼ਾ
NEXT STORY