ਪੇਈਚਿੰਗ (ਭਾਸ਼ਾ)- ਚੀਨ ਦੇ ਸ਼ਹਿਰ ਸ਼ਿਆਓਈ ਵਿਚ ਇਕ ਕੋਲੇ ਦੀ ਖਾਨ ਵਿਚ ਪਾਣੀ ਭਰ ਜਾਣ ਤੋਂ ਬਾਅਦ ਉਸ ਵਿਚ 22 ਮਜ਼ਦੂਰ ਫਸ ਗਏ। ਖਾਨ ਵਿਚ ਨਾਜਾਇਜ਼ ਮਾਈਨਿੰਗ ਕੀਤੀ ਜਾ ਰਹੀ ਸੀ। ਅਧਿਕਾਰੀਆਂ ਨੇ ਦੱਸਿਆ ਕਿ ਹਾਦਸਾ ਸ਼ਨਸ਼ੀ ਸੂਬੇ ਵਿਚ ਸ਼ੀਸ਼ੀਨਝੁਆਂਗ ਟਾਊਨਸ਼ਿੱਪ ਦੇ ਡੁਸ਼ੀਗੋਓ ਪਿੰਡ ਵਿਚ ਸਥਿਤ ਕੋਲੇ ਦੀ ਇਕ ਖਾਨ ਵਿਚ ਬੁੱਧਵਾਰ ਰਾਤ ਲਗਭਗ 11 ਵਜੇ ਵਾਪਰਿਆ।
ਸ਼ੁਰੂਆਤੀ ਜਾਂਚ ਵਿਚ ਪਤਾ ਲੱਗਾ ਹੈ ਕਿ ਹਾਦਸੇ ਦੇ ਸਮੇਂ ਖਾਨ ਵਿਚ 22 ਲੋਕ ਕੰਮ ਕਰ ਰਹੇ ਸਨ। ਖ਼ਬਰ ਮੁਤਾਬਕ ਬਚਾਅ ਮੁਹਿੰਮ ਜਾਰੀ ਹੈ। ਜਨ ਸੁਰੱਖਿਆ ਵਿਭਾਗ ਨੇ ਹਾਦਸੇ ਵਿਚ ਸ਼ਾਮਲ ਹੋਣ ਦੇ ਸ਼ੱਕ ਵਿਚ 3 ਸ਼ੱਕੀਆਂ ਨੂੰ ਹਿਰਾਸਤ ਵਿਚ ਲਿਆ ਹੈ, ਜਦਕਿ ਖਾਨ ਦੇ ਮਾਲਕ ਦੀ ਭਾਲ ਕੀਤੀ ਜਾ ਰਹੀ ਹੈ, ਜੋ ਫਰਾਰ ਹੈ।
ਭਾਰਤੀ ਮੂਲ ਦੀ ਅੰਜਲੀ ਸ਼ਰਮਾ ਸੁਰਖੀਆਂ 'ਚ, ਜਲਵਾਯੂ ਪਰਿਵਰਤਨ 'ਤੇ ਆਸਟ੍ਰੇਲੀਆ ਸਰਕਾਰ ਨੂੰ ਝੁਕਾਇਆ
NEXT STORY