ਇੰਟਰਨੈਸ਼ਨਲ ਡੈਸਕ- ਨੇਪਾਲ 'ਚ ਗਲੇਸ਼ੀਅਰ ਟੁੱਟਣ ਤੋਂ ਬਾਅਦ ਆਏ ਭਿਆਨਕ ਹੜ੍ਹਾਂ ਅਤੇ ਲੈਂਡਸਲਾਈਡ ਕਾਰਨ ਦੇਸ਼ 'ਚ 900 ਤੋਂ ਵੱਧ ਮੌਤਾਂ ਹੋ ਗਈਆਂ ਹਨ, ਜਦਕਿ 2500 ਤੋਂ ਵੱਧ ਲੋਕ ਹਾਲੇ ਵੀ ਲਾਪਤਾ ਦੱਸੇ ਜਾ ਰਹੇ ਹਨ। ਮਲਬੇ ਹੇਠ ਦੱਬੇ ਅਤੇ ਦੂਰ-ਦੁਰਾਡੇ ਇਲਾਕਿਆਂ 'ਚ ਫਸੇ ਲੋਕਾਂ ਨੂੰ ਕੱਢਣ ਲਈ ਜਿੱਥੇ ਰੈਸਕਿਊ ਆਪਰੇਸ਼ਨ ਚਲਾਏ ਜਾ ਰਹੇ ਹਨ, ਉੱਥੇ ਹੀ ਤਬਾਹ ਹੋਈਆਂ ਇਮਾਰਤਾਂ ਦੇ ਮਲਬੇ ਹੇਠੋਂ ਰੈਸਕਿਊ ਟੀਮਾਂ ਨੂੰ ਇੱਕ ਵੱਡਾ 'ਖ਼ਜ਼ਾਨਾ' ਮਿਲਿਆ ਹੈ।
ਰੈਸਕਿਊ ਟੀਮਾਂ ਨੇ ਹੜ੍ਹ ਦੇ ਪਾਣੀ ਨਾਲ ਵਹਿ ਕੇ ਆਏ ਇੱਕ ਬੈਂਕ ਦੇ ਲਾਕਰ ਨੂੰ ਬਰਾਮਦ ਕਰ ਲਿਆ ਗਿਆ ਹੈ, ਜਿਸ 'ਚ 50 ਕਰੋੜ ਰੁਪਏ ਤੋਂ ਵੱਧ ਕੀਮਤ ਦਾ ਸੋਨਾ ਅਤੇ ਹੋਰ ਕੀਮਤੀ ਸਾਮਾਨ ਸੁਰੱਖਿਅਤ ਮਿਲਿਆ ਹੈ। ਹੜ੍ਹ ਦੇ ਭਾਰੀ ਵਹਾਅ ਕਾਰਨ ਨੇਪਾਲ ਦੇ ਪ੍ਰਭਾਵਿਤ ਖੇਤਰ ਵਿੱਚ ਸਥਿਤ ਬੈਂਕ ਦੀ ਪੂਰੀ ਇਮਾਰਤ ਢਹਿ ਗਈ ਸੀ ਅਤੇ ਇਸ ਦੀ ਮਜ਼ਬੂਤ ਸਟੀਲ ਦੀ ਤਿਜੋਰੀ ਮਲਬੇ ਨਾਲ ਨਦੀ ਦੇ ਕੰਢੇ ਵੱਲ ਵਹਿ ਗਈ ਸੀ।
करिब ८ घण्टाको निरन्तर प्रयास पछि कृषि विकास बैंक, त्रिशूली ढुंगे शाखाबाट करिब रु. १.५ करोड नगद, अनुमानित रु. ५० करोडको सुन तथा महत्वपूर्ण कागजात सुरक्षित स्थानमा सार्दै नेपाल प्रहरी । pic.twitter.com/vAOoOP2VT8
— Nepal Police (@NepalPoliceHQ) August 30, 2026
ਇਹ ਵੀ ਪੜ੍ਹੋ- ਭਾਰਤੀਆਂ ਨੂੰ Visa-Free ਐਂਟਰੀ ਦੇਵੇਗਾ ਇਹ ਬੇਹੱਦ ਖ਼ੂਬਸੂਰਤ ਦੇਸ਼ ! PM ਮੋਦੀ ਦੇ ਦੌਰੇ ਮਗਰੋਂ ਹੋਇਆ ਐਲਾਨ
ਨੇਪਾਲੀ ਸੁਰੱਖਿਆ ਬਲਾਂ ਅਤੇ ਰੈਸਕਿਊ ਟੀਮਾਂ ਨੇ ਭਾਰੀ ਮਸ਼ੀਨਰੀ ਦੀ ਮਦਦ ਨਾਲ ਮਲਬੇ ਨੂੰ ਹਟਾ ਕੇ ਤਿਜੋਰੀ ਨੂੰ ਲੱਭਿਆ। ਇਸ ਨੂੰ ਬਾਹਰ ਕੱਢਣ 'ਤੇ ਪਤਾ ਲੱਗਾ ਕਿ ਤਿਜੋਰੀ ਬਿਲਕੁਲ ਸਹੀ ਸਲਾਮਤ ਹੈ ਤੇ ਉਸ 'ਚ ਪਿਆ ਸਾਮਾਨ ਵੀ ਪੂਰੀ ਤਰ੍ਹਾਂ ਸੁਰੱਖਿਅਤ ਹੈ। ਇਸ ਤਿਜੋਰੀ 'ਚੋਂ ਲਗਭਗ 50 ਕਰੋੜ ਰੁਪਏ ਦੀ ਕੀਮਤ ਦੇ ਸੋਨੇ ਦੇ ਬਿਸਕੁਟ, ਗਹਿਣੇ ਅਤੇ ਹੋਰ ਕੀਮਤੀ ਦਸਤਾਵੇਜ਼ ਬਿਲਕੁਲ ਸੁਰੱਖਿਅਤ ਮਿਲੇ ਹਨ।
ਇਸ ਖਜ਼ਾਨੇ ਨੂੰ ਚੋਰੀ ਜਾਂ ਲੁੱਟ-ਖੋਹ ਤੋਂ ਬਚਾਉਣ ਲਈ ਨੇਪਾਲ ਪੁਲਸ ਅਤੇ ਨੇਪਾਲੀ ਫੌਜ ਨੇ ਖੇਤਰ ਨੂੰ ਘੇਰ ਲਿਆ ਹੈ ਤੇ ਬਰਾਮਦ ਕੀਤੇ ਗਏ ਸੋਨੇ ਅਤੇ ਬੈਂਕ ਲਾਕਰਾਂ ਨੂੰ ਬੈਂਕ ਅਧਿਕਾਰੀਆਂ ਦੀ ਮੌਜੂਦਗੀ 'ਚ ਪੁਲਸ ਦੇ ਸਖ਼ਤ ਪਹਿਰੇ ਹੇਠ ਸੁਰੱਖਿਅਤ ਲਾਕਰ 'ਚ ਭੇਜ ਦਿੱਤਾ ਗਿਆ ਹੈ। ਨੇਪਾਲ ਪੁਲਸ ਨੇ ਐਕਸ 'ਤੇ ਪੋਸਟ ਸ਼ੇਅਰ ਕਰਦੇ ਹੋਏ ਦੱਸਿਆ ਕਿ 8 ਘੰਟਿਆਂ 'ਚ ਪੁਲਸ ਨੇ ਐਗਰੀਕਲਚਰ ਡਿਵੈਲਪਮੈਂਟ ਬੈਂਕ ਦੀ ਤ੍ਰਿਸ਼ੂਲੀ ਧੁੰਗੇ ਬ੍ਰਾਂਚ ਤੋਂ ਕਰੀਬ 50 ਕਰੋੜ ਦਾ ਸੋਨਾ, 1.5 ਕਰੋੜ ਨਕਦੀ ਤੇ ਹੋਰ ਕਈ ਜ਼ਰੂਰੀ ਦਸਤਾਵੇਜ਼ ਸੁਰੱਖਿਅਤ ਜਗ੍ਹਾ ਪਹੁੰਚਾ ਦਿੱਤੇ ਹਨ।
ਇਹ ਵੀ ਪੜ੍ਹੋ- ਭਾਰਤ ਦੀ ਸਰਹੱਦ 'ਤੇ Water Bomb ! ਵੱਡਾ ਖ਼ਤਰਾ ਬਣਿਆ ਗੁਆਂਢੀ ਮੁਲਕ ਦਾ ਇਹ ਪ੍ਰੋਜੈਕਟ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਟਰੰਪ ਨੇ ਤੀਜੇ ਕਾਰਜਕਾਲ ਲਈ ਚੋਣ ਲੜਨ ਦੀ ਜਤਾਈ ਇੱਛਾ ! ਹੁਣ ਦਿੱਤੇ ਇਹ ਸੰਕੇਤ
NEXT STORY