ਖਾਰਤੂਮ (ਏਜੰਸੀ)- ਸਥਾਨਕ ਪ੍ਰਤੀਰੋਧ ਕਮੇਟੀਆਂ ਨੇ ਐਲਾਨ ਕੀਤਾ ਕਿ ਮੱਧ ਸੂਡਾਨ ਦੇ ਸਿਨੰਰ ਰਾਜ 'ਚ ਚੱਲ ਰਹੀਆਂ ਫ਼ੌਜ ਝੜਪਾਂ ਤੋਂ ਦੌੜਦੇ ਸਮੇਂ ਲੱਕੜ ਦੀ ਕਿਸ਼ਤੀ ਪਲਟਣ ਨਾਲ 25 ਲੋਕ ਡੁੱਬ ਗਏ। ਸਿਨੰਰ 'ਚ ਪ੍ਰਤੀਰੋਧ ਕਮੇਟੀਆਂ ਨੇ ਵੀਰਵਾਰ ਨੂੰ ਇਕ ਬਿਆਨ 'ਚ ਕਿਹਾ,''ਜਿਵੇਂ ਹੀ ਆਰ.ਐੱਸ.ਐੱਫ. (ਰੈਪਿਡ ਸਪੋਰਟ ਫੋਰਸੇਜ਼) ਨੇ ਖੇਤਰ 'ਚ ਪ੍ਰਵੇਸ਼ ਕੀਤਾ, ਅਲ-ਦੀਬਾਬਾ ਅਤੇ ਲੂਨੀ ਪਿੰਡਾਂ ਵਿਚਾਲੇ ਅਬੂ ਹੁਜਰ ਸ਼ਹਿਰ ਦੇ ਪੂਰਬ 'ਚ ਇਕ ਕਿਸ਼ਤੀ ਪਲਟਣ ਨਾਲ 25 ਨਾਗਰਿਕ ਮਾਰੇ ਗਏ, ਜਿਨ੍ਹਾਂ 'ਚ ਜ਼ਿਆਦਾਤਰ ਔਰਤਾਂ ਅਤੇ ਬੱਚੇ ਸਨ।''
ਸਿਨੰਰ ਸਮਾਚਾਰ ਏਜੰਸੀ ਨੇ ਬਿਆਨ ਦਾ ਹਵਾਲਾ ਦਿੰਦੇ ਹੋਏ ਦੱਸਿਆ ਕਿ ਪੀੜਤਾਂ 'ਚ ਅਲ-ਦੀਬਾਬਾ ਪਿੰਡ ਦੇ ਪੂਰੇ ਪਰਿਵਾਰ ਸ਼ਾਮਲ ਸਨ। ਸੰਯੁਕਤ ਰਾਸ਼ਟਰ ਮਨੁੱਖੀ ਮਾਮਲਿਆਂ ਦਾ ਕੋਆਰਡੀਨੇਸ਼ਨ ਦਫ਼ਤਰ (ਓ.ਸੀ.ਐੱਚ.ਏ.) ਅਨੁਸਾਰ, ਜੂਨ 'ਚ ਸੂਡਾਨੀ ਹਥਿਆਰਬੰਦ ਫ਼ੋਰਸਾਂ (ਐੱਸ.ਏ.ਐੱਫ.) ਅਤੇ ਨੀਮ ਫ਼ੌਜੀ ਆਰ.ਐੱਸ.ਐੱਫ. ਵਿਚਾਲੇ ਝੜਪਾਂ ਦੇ ਬਾਅਦ ਤੋਂ 55,400 ਤੋਂ ਵੱਧ ਲੋਕ ਸਿਨੰਰ ਰਾਜ ਦੀ ਰਾਜਧਾਨੀ ਸਿੰਗਾ ਤੋਂ ਦੌੜ ਗਏ ਹਨ। ਓ.ਸੀ.ਐੱਚ.ਏ. ਨੇ ਜੂਨ ਦੀ ਇਕ ਰਿਪੋਰਟ 'ਚ ਦੱਸਿਆ ਅਪ੍ਰੈਲ 2023 ਦੇ ਮੱਧ 'ਚ ਸ਼ੁਰੂ ਹੋਏ ਸੂਡਾਨ ਸੰਘਰਸ਼ 'ਚ ਘੱਟੋ-ਘੱਟ 16,650 ਲੋਕਾਂ ਦੀ ਮੌਤ ਹੋਈ ਹੈ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਆਸਟ੍ਰੇਲੀਆਈ, ਕੈਨੇਡੀਅਨ ਪ੍ਰਧਾਨ ਮੰਤਰੀ ਨੇ UK ਦੇ ਨਵੇਂ PM ਨੂੰ 'ਇਤਿਹਾਸਕ' ਜਿੱਤ 'ਤੇ ਦਿੱਤੀ ਵਧਾਈ
NEXT STORY