ਲੰਡਨ (ਭਾਸ਼ਾ) : ਦੱਖਣੀ ਲੰਡਨ ਵਿਚ ਇਕ ਘਰ ਵਿਚ ਅੱਗ ਲੱਗਣ ਨਾਲ 4 ਬੱਚਿਆਂ ਦੀ ਮੌਤ ਹੋ ਗਈ। ਅਧਿਕਾਰੀਆਂ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ। ਅਧਿਕਾਰੀਆਂ ਮੁਤਾਬਕ ਦੱਖਣੀ ਲੰਡਨ ਦੇ ਇਕ ਰਿਹਾਇਸ਼ੀ ਇਲਾਕੇ ਦੇ ਇਕ ਮਕਾਨ ਵਿਚ ਵੀਰਵਾਰ ਰਾਤ ਨੂੰ ਭਿਆਨਕ ਅੱਗ ਲੱਗ ਗਈ। ਅੱਗ ਲੱਗਣ ਦੀ ਸੂਚਨਾ ਮਿਲਦੇ ਹੀ 60 ਫਾਇਰ ਫਾਈਟਰਜ਼ ਮੌਕੇ ’ਤੇ ਪੁੱਜੇ। ਗੰਭੀਰ ਰੂਪ ਨਾਲ ਝੁਲਸੇ ਹੋਏ 4 ਬਚਿਆਂ ਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਬੱਚਿਆਂ ਦੀ ਉਮਰ ਬਾਰੇ ਅਜੇ ਕੋਈ ਜਾਣਕਾਰੀ ਨਹੀਂ ਮਿਲੀ ਹੈ।
ਇਹ ਵੀ ਪੜ੍ਹੋ : ਉੱਤਰ ਕੋਰੀਆ ’ਚ ਲੋਕਾਂ ਦੇ ਹੱਸਣ ਜਾਂ ਖ਼ੁਸ਼ ਹੋਣ ’ਤੇ ਲੱਗੀ ਪਾਬੰਦੀ, ਰੋਣ ’ਤੇ ਵੀ ਸਖ਼ਤ ਪਹਿਰਾ
ਲੰਡਨ ਫਾਇਰ ਕਮਿਸ਼ਨਰ ਐਂਡੀ ਰੋਅ ਨੇ ਕਿਹਾ, ‘ਇਹ ਇਕ ਅਜਿਹੀ ਘਟਨਾ ਹੈ, ਜਿਸ ਨੇ ਸਾਰਿਆਂ ਨੂੰ ਸੁੰਨ ਕਰ ਦਿੱਤਾ ਹੈ।’ ਉਨ੍ਹਾਂ ਕਿਹਾ, ‘ਮੇਰੀ ਹਮਦਰਦੀ ਪੀੜਤ ਪਰਿਵਾਰਾਂ ਅਤੇ ਬੱਚਿਆਂ ਦੇ ਦੋਸਤਾਂ, ਪੂਰੇ ਸਥਾਨਕ ਭਾਈਚਾਰੇ ਅਤੇ ਉਨ੍ਹਾਂ ਸਾਰੇ ਲੋਕਾਂ ਨਾਲ ਹੈ ਜੋ ਇਸ ਅੱਗ ਨਾਲ ਪ੍ਰਭਾਵਿਤ ਹੋਏ ਹਨ।’ ਰੋਅ ਨੇ ਕਿਹਾ ਕਿ ਅੱਗ ਲੱਗਣ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ : ਨਾਈਜੀਰੀਆ ’ਚ ਲਾਸਾ ਬੁਖ਼ਾਰ ਨਾਲ 80 ਲੋਕਾਂ ਦੀ ਮੌਤ
ਅਫ਼ਗਾਨਿਸਤਾਨ: ਕਾਬੁਲ 'ਚ ਔਰਤਾਂ ਨੇ ਕੀਤਾ ਪ੍ਰਦਰਸ਼ਨ, ਬੁਨਿਆਦੀ ਅਧਿਕਾਰਾਂ ਦੀ ਕੀਤੀ ਮੰਗ
NEXT STORY