ਪਨਾਮਾ ਸਿਟੀ (ਵਾਰਤਾ)- ਪਨਾਮਾ ਦੇ ਉੱਤਰ-ਪੂਰਬੀ ਤੱਟ 'ਤੇ ਖ਼ਰਾਬ ਮੌਸਮ ਕਾਰਨ ਇਕ ਕਿਸ਼ਤੀ ਪਲਟਣ ਕਾਰਨ 4 ਪ੍ਰਵਾਸੀਆਂ ਦੀ ਮੌਤ ਹੋ ਗਈ ਅਤੇ 7 ਹੋਰ ਲਾਪਤਾ ਹਨ। ਪਨਾਮਾ ਦੇ ਅਧਿਕਾਰੀਆਂ ਨੇ ਵੀਰਵਾਰ ਨੂੰ ਕਿਹਾ ਕਿ ਮੱਧ ਅਮਰੀਕੀ ਦੇਸ਼ ਦੀ ਨੈਸ਼ਨਲ ਬਾਰਡਰ ਸਰਵਿਸ (ਸੇਨਾਫਰੰਟ) ਵੱਲੋਂ ਦਿੱਤੀ ਗਈ ਜਾਣਕਾਰੀ ਦੇ ਅਨੁਸਾਰ, ਹੋਰ 14 ਪ੍ਰਵਾਸੀ ਸੁਰੱਖਿਅਤ ਹਨ। ਪ੍ਰਵਾਸੀਆਂ ਨੂੰ ਸ਼ਾਇਦ ਅਪਰਾਧਿਕ ਸਮੂਹਾਂ ਵੱਲੋਂ ਲਿਜਾਇਆ ਜਾ ਰਿਹਾ ਸੀ। ਕਿਸ਼ਤੀ ਕੋਲੰਬੀਆ ਤੋਂ ਰਵਾਨਾ ਹੋਈ ਸੀ ਅਤੇ ਪਨਾਮਾ ਦੇ ਗੁਨਾ ਯਾਲਾ ਸਵਦੇਸ਼ੀ ਸੂਬੇ ਵਿੱਚ ਕੈਰੇਟੋ ਕਮਿਊਨਿਟੀ ਨੇੜੇ ਕੋਲ ਪਲਟ ਗਈ। ਇੱਥੇ ਦੱਸ ਦੇਈਏ ਕਿ ਹਰ ਸਾਲ, ਹਜ਼ਾਰਾਂ ਪ੍ਰਵਾਸੀ ਕੰਮ ਦੀ ਭਾਲ ਵਿਚ ਡੇਰੀਅਨ ਗੈਪ ਰਾਹੀਂ ਪਨਾਮਾ ਵਿੱਚ ਦਾਖ਼ਲ ਹੋਣ ਦੀ ਕੋਸ਼ਿਸ਼ ਕਰਦੇ ਹਨ, ਜੋ ਮੱਧ ਅਤੇ ਦੱਖਣੀ ਅਮਰੀਕਾ ਨੂੰ ਜੋੜਨ ਵਾਲਾ ਇੱਕੋ-ਇੱਕ ਜ਼ਮੀਨੀ ਰਸਤਾ ਹੈ। ਜੰਗਲ ਅਤੇ ਦਲਦਲ ਵਿਚਕਾਰ 60 ਮੀਲ (ਕੁਝ 96.6 ਕਿਲੋਮੀਟਰ) ਤੋਂ ਵੱਧ ਫੈਲੇ, ਡੇਰੀਅਨ ਗੈਪ ਨੂੰ ਵਿਆਪਕ ਤੌਰ 'ਤੇ ਦੁਨੀਆ ਦੇ ਸਭ ਤੋਂ ਖ਼ਤਰਨਾਕ ਪ੍ਰਵਾਸ ਮਾਰਗਾਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ। ਸੇਨਾਫਰੰਟ ਨੇ ਕਿਹਾ, "ਡੇਰੀਅਨ ਰਸਤਾ ਨਹੀਂ ਹੈ, ਸਗੋਂ ਇੱਕ ਜੰਗਲ ਹੈ।"
ਇਹ ਵੀ ਪੜ੍ਹੋ: ਫਾਈਰਿੰਗ 'ਚ ਗਈ ਮਾਪਿਆਂ ਦੀ ਜਾਨ, ਕੈਨੇਡਾ 'ਚ 13 ਗੋਲੀਆਂ ਲੱਗਣ ਮਗਰੋਂ ਜ਼ਿੰਦਾ ਬਚੀ ਕੁੜੀ ਨੇ ਸੁਣਾਈ ਹੱਡਬੀਤੀ
ਸੇਨਾਫਰੰਟ ਨੇ ਕਿਹਾ ਕਿ ਜਨਤਕ ਮੰਤਰਾਲਾ ਅਤੇ ਇਮੀਗ੍ਰੇਸ਼ਨ ਅਧਿਕਾਰੀਆਂ ਦੇ ਤਾਲਮੇਲ ਵਿੱਚ ਖੋਜ ਗਸ਼ਤ ਦਲਾਂ ਨੂੰ ਲਾਸ਼ਾਂ ਨੂੰ ਬਰਾਮਦ ਕਰਨ, ਜ਼ਿੰਦਾ ਬਚੇ ਲੋਕਾਂ ਨੂੰ ਬਚਾਉਣ ਅਤੇ ਤਸਕਰਾਂ ਦਾ ਪਿੱਛਾ ਕਰਨ ਲਈ ਭੇਜਿਆ ਗਿਆ ਹੈ। ਸੈਨਾਫਰੰਟ ਨੇ ਕਿਹਾ ਕਿ ਉਸ ਨੇ ਹਾਲ ਹੀ ਵਿੱਚ ਅੰਤਰਰਾਸ਼ਟਰੀ ਅਪਰਾਧਿਕ ਸੰਗਠਨਾਂ ਵੱਲੋਂ ਪ੍ਰਵਾਸੀ ਤਸਕਰੀ ਨਾਲ ਨਜਿੱਠਣ ਲਈ ਪ੍ਰਵਾਸੀ ਕਿਸ਼ਤੀਆਂ ਦੀ ਵਧਦੀ ਆਮਦ ਨੂੰ ਰੋਕਣ ਲਈ ਸਖ਼ਤ ਕਦਮ ਚੁੱਕੇ ਹਨ। ਪਨਾਮਾ ਦੀ ਨੈਸ਼ਨਲ ਮਾਈਗਰੇਸ਼ਨ ਸਰਵਿਸ ਦੇ ਅੰਕੜਿਆਂ ਤੋਂ ਪਤਾ ਲੱਗਾ ਹੈ ਕਿ ਇਕੱਲੇ 2023 ਵਿੱਚ, 520,085 ਪ੍ਰਵਾਸੀਆਂ ਨੇ ਡੇਰੀਅਨ ਸਰਹੱਦੀ ਖੇਤਰ ਰਾਹੀਂ ਕੋਲੰਬੀਆ ਤੋਂ ਪਨਾਮਾ ਤੱਕ ਆਪਣਾ ਰਸਤਾ ਬਣਾਇਆ, ਜੋ 2009 ਤੋਂ 2022 ਤੱਕ ਉਸੇ ਰਸਤੇ ਤੋਂ ਲੰਘਣ ਵਾਲੇ 500,144 ਪ੍ਰਵਾਸੀਆਂ ਤੋਂ ਵੱਧ ਹੈ।
ਇਹ ਵੀ ਪੜ੍ਹੋ: ਕੈਲੀਫੋਰਨੀਆ 'ਚ ਭਾਰਤੀ ਅਮਰੀਕੀ ਜੋੜੇ ਤੇ ਉਨ੍ਹਾਂ ਦੇ ਜੁੜਵਾਂ ਬੱਚਿਆਂ ਦੇ ਕਤਲ ਮਾਮਲੇ 'ਚ ਵੱਡਾ ਖ਼ੁਲਾਸਾ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ।
ਨੇਪਾਲ 'ਚ ਟ੍ਰੈਫਿਕ ਹਾਦਸੇ, 20 ਲੋਕਾਂ ਦੀ ਮੌਤ
NEXT STORY