ਪਿਓਂਗਯਾਂਗ - ਉੱਤਰੀ ਕੋਰੀਆ ਦੇ ਤਾਨਾਸ਼ਾਹ ਕਿਮ ਜੋਂਗ ਦੇ ਬਾਰੇ ਵਿਚ ਕਈ ਅਫਵਾਹਾਂ ਚੱਲ ਰਹੀਆਂ ਹਨ। ਕਿਹਾ ਜਾ ਰਿਹਾ ਹੈ ਕਿ ਉਨ੍ਹਾਂ ਦੇ ਦਿਲ ਦਾ ਅਪਰੇਸ਼ਨ ਹੋਇਆ ਹੈ ਜਿਸ ਤੋਂ ਉਨ੍ਹਾਂ ਦੀ ਸਿਹਤ ਜ਼ਿਆਦਾ ਖਰਾਬ ਹੋ ਗਈ ਹੈ। ਇਕ ਹੋਰ ਰਿਪੋਰਟ ਵਿਚ ਸਾਹਮਣੇ ਆਇਆ ਕਿ ਉਹ ਬ੍ਰੇਨ ਡੈੱਡ ਹੋ ਗਏ ਹਨ। ਪਰ ਉਥੇ ਹੀ ਉੱਤਰੀ ਕੋਰੀਆ ਤੋਂ ਖਬਰਾਂ ਆ ਰਹੀਆਂ ਕਿ ਕਿਮ ਜੋਂਗ ਪੂਰੀ ਤਰ੍ਹਾਂ ਨਾਲ ਸਿਹਤਮੰਦ ਹਨ। ਫਿਲਹਾਲ, ਅਫਵਾਹਾਂ ਦੇ ਇਸ ਦੌਰ ਵਿਚ ਅਚਾਨਕ ਕਿਮ ਜੋਂਗ ਓਨ ਦੇ ਚਾਚਾ ਦਾ ਨਾਂ ਉੱਤਰੀ ਕੋਰੀਆ ਵਿਚ ਗੁੰਜਣ ਲੱਗਾ ਹੈ। ਕਿਮ ਪਿਓਂਗ ਇਲ ਬੀਤੇ 40 ਸਾਲਾ ਤੋਂ ਉੱਤਰੀ ਕੋਰੀਆ ਦੇ ਬਾਹਰ ਰਹਿ ਰਹੇ ਸਨ ਪਰ ਹੁਣ ਉਨ੍ਹਾਂ ਨੂੰ ਉੱਤਰੀ ਕੋਰੀਆ ਦੀ ਗੱਦੀ ਦਾ ਉਤਰਾਧਿਕਾਰੀ ਮੰਨਿਆ ਜਾ ਰਿਹਾ ਹੈ।
65 ਸਾਲਾ ਕਿਮ ਪਿਓਂਗ ਇਲ ਉੱਤਰੀ ਕੋਰੀਆ ਦੇ ਸੰਸਥਾਪਕ ਕਿਮ ਇਲ ਸੁੰਗ ਦੇ ਆਖਰੀ ਪੁੱਤਰ ਹਨ। 1970 ਦੇ ਦਹਾਕੇ ਵਿਚ ਆਪਣੇ ਸੌਤੇਲੇ ਭਰਾ, ਕਿਮ ਜੋਂਗ ਇਲ ਤੋਂ ਹਾਰਣ ਤੋਂ ਬਾਅਦ ਕਿਮ ਪਿਓਂਗ ਇਲ ਨੇ ਹੰਗਰੀ, ਬੁਲਗਾਰੀਆ, ਫਿਨਲੈਂਡ, ਪੋਲੈਂਡ ਅਤੇ ਚੈੱਕ ਗਣਰਾਜ ਵਿਚ ਕੂਟਨੀਤਕ ਅਹੁਦਿਆਂ 'ਤੇ ਕਰੀਬ 4 ਦਹਾਕੇ ਵਿਦੇਸ਼ਾਂ ਵਿਚ ਰਹਿੰਦੇ ਹੋਏ ਬਿਤਾਏ। ਪਿਛਲੇ ਸਾਲ ਉਹ ਪਿਓਂਗਯਾਂਗ ਵਾਪਸ ਆ ਗਏ ਸਨ। ਹਾਲਾਂਕਿ, ਕਿਮ ਪਿਓਂਗ ਇਲ ਨੂੰ ਪ੍ਰਭਾਵੀ ਰੂਪ ਤੋਂ ਦਰ-ਕਿਨਾਰ ਕਰ ਦਿੱਤਾ ਗਿਆ ਸੀ। ਉਨ੍ਹਾਂ ਨੂੰ ਰਾਜ ਮੀਡੀਆ ਤੋਂ ਕਾਫੀ ਹੱਦ ਤੱਕ ਦੂਰ ਕਰ ਦਿੱਤਾ ਗਿਆ ਸੀ ਅਤੇ ਕਦੇ ਇੰਨੀ ਤਾਕਤ ਵਿਕਸਤ ਨਾ ਹੋਣ ਦਿੱਤੀ ਗਈ ਕਿ ਉਹ ਅਗਵਾਈ ਲਈ ਇਕ ਗੰਭੀਰ ਚੁਣੌਤੀ ਬਣ ਸਕਣ।

ਉੱਤਰੀ ਕੋਰੀਆ 'ਤੇ ਨਜ਼ਰ ਰੱਖਣ ਵਾਲੇ ਕੁਝ ਜਾਣਕਾਰਾਂ ਦਾ ਆਖਣਾ ਹੈ ਕਿ ਉਹ 36 ਸਾਲਾ ਕਿਮ ਜੋਂਗ ਓਨ ਤੋਂ ਸ਼ਾਸਨ ਆਪਣੇ ਹੱਥਾਂ ਵਿਚ ਲੈ ਸਕਦੇ ਹਨ ਕਿਉਂਕਿ ਓਨ ਦਾ ਕੋਈ ਉਤਰਾਧਿਕਾਰੀ ਨਹੀਂ ਹੈ। ਉਨ੍ਹਾਂ ਦੀ ਰਗਾਂ ਵਿਚ ਵੀ ਕਿਮ ਦਾ ਖੂਨ ਹੈ ਅਤੇ ਉਹ ਇਕ ਮਰਦ ਵੀ ਹਨ। ਬਿ੍ਰਟੇਨ ਵਿਚ ਉੱਤਰੀ ਕੋਰੀਆ ਦੇ ਉਪ-ਰਾਜਦੂਤ ਰਹੇ ਥਾਓ ਯੋਂਗ ਹੋਅ ਮੁਤਾਬਕ, ਪਿਓਂਗਯਾਂਗ ਵਿਚ ਰੂੜੀਵਾਦੀ ਮਰਦ ਨੇਤਾ ਕਿਮ ਜੋਂਗ ਓਨ ਦੀ ਛੋਟੀ ਭੈਣ ਕਿਮ ਯੋ ਜੋਂਗ ਨੂੰ ਸੱਤਾ ਦੇਣ ਦਾ ਵਿਰੋਧ ਕਰਨਗੇ, ਜੋ ਪਿਛਲੇ ਕੁਝ ਸਾਲਾਂ ਤੋਂ ਉੱਤਰੀ ਕੋਰੀਆ ਲਈ ਨੀਤੀ ਬਣਾਉਣ ਵਿਚ ਮਦਦ ਕਰਨ ਲਈ ਆਪਣੇ ਭਰਾ ਦੇ ਨਾਲ ਖੜ੍ਹੀ ਰਹੀ ਹੈ। ਦੱਸ ਦਈਏ ਕਿ ਥਾਓ ਸਾਲ 2016 ਵਿਚ ਭੱਜ ਕੇ ਦੱਖਣੀ ਕੋਰੀਆ ਵਿਚ ਚਲੇ ਗਏ ਸਨ। ਉਨ੍ਹਾਂ ਕਿਹਾ ਕਿ ਕਿਮ ਯੋ ਜੋਂਗ ਨੂੰ ਉਨ੍ਹਾਂ ਦੇ ਲਿੰਗ ਅਤੇ ਘੱਟ ਉਮਰ ਹੋਣ ਕਾਰਨ ਸੱਤਾ ਹੱਥ ਵਿਚ ਨਹੀਂ ਦਿੱਤੀ ਜਾਵੇਗੀ।
ਥਾਓ ਨੇ ਆਖਿਆ ਕਿ ਸਮੱਸਿਆ ਇਹ ਹੈ ਕਿ ਕਿਮ ਯੋ ਜੋਂਗ ਦੀ ਅਗਵਾਈ ਵਾਲੇ ਉੱਤਰੀ ਕੋਰੀਆ ਦੇ ਟਿਕਾਓ ਹੋਣ ਦੀ ਸੰਭਾਵਨਾ ਨਹੀਂ ਹੈ। ਉਨ੍ਹਾਂ ਨੇ ਚਿਤਾਵਨੀ ਦਿੱਤੀ ਹੈ ਕਿ ਮਹਿਲਾ ਹੋਣ ਕਾਰਨ ਉਸ ਦੇ ਨਾਲ ਸਮੂਹਿਕ ਗਰੁੱਪ ਦੇ ਰੂਪ ਵਿਚ ਅਰਾਜਕਤਾ ਹੋ ਸਕਦੀ ਹੈ। ਇਸ ਤੋਂ ਬਚਣ ਲਈ, ਅਗਵਾਈ ਵਿਚ ਕੁਝ ਲੋਕ ਕਿਮ ਪਿਓਂਗ ਇਲ ਨੂੰ ਵਾਪਸ ਲਿਆਉਣ ਦੀ ਕੋਸ਼ਿਸ਼ ਕਰਨਗੇ, ਜੋ ਹੁਣ ਨਜ਼ਰਬੰਦ ਹਨ ਅਤੇ ਸੱਤਾ ਦੇ ਕੇਂਦਰ ਬਿੰਦੂ ਵੀ।ਉਥੇ ਦੂਜਿਆਂ ਨੂੰ ਨਹੀਂ ਲੱਗਦਾ ਕਿ ਕਿਮ ਪਿਓਂਗ ਇਲ ਦੇ ਕੋਲ ਇਕ ਮੌਕਾ ਹੈ। ਸੰਸਦ ਦੀ ਖੁਫੀਆ ਕਮੇਟੀ ਦੇ ਮੈਂਬਰ ਦੱਖਣੀ ਕੋਰੀਆਈ ਸੱਤਾਧਾਰੀ ਪਾਰਟੀ ਦੇ ਸੰਸਦ ਮੈਂਬਰ ਕਿਮ ਬਿਓਂਗ ਕੀ ਨੇ ਐਤਵਾਰ ਨੂੰ ਸੋਸ਼ਲ ਮੀਡੀਆ 'ਤੇ ਇਸ ਸੰਭਾਵਨਾ ਨੂੰ ਖਾਰਿਜ਼ ਕਰ ਦਿੱਤਾ। ਉਨ੍ਹਾਂ ਆਖਿਆ ਕਿ ਉੱਤਰੀ ਕੋਰੀਆ ਨੇ ਅਕਸਰ ਉਨ੍ਹਾਂ ਲੋਕਾਂ ਨੂੰ ਦੇਸ਼ ਨਿਕਾਲਾ ਦਿੱਤਾ ਹੈ ਜਿਹੜੇ ਉਨ੍ਹਾਂ ਦੇ ਪੱਖ ਵਿਚ ਨਹੀਂ ਹੁੰਦੇ ਹਨ, ਉਨ੍ਹਾਂ ਦੇ ਪ੍ਰਭਾਵ ਨੂੰ ਖਤਮ ਕਰਨ ਦੇ ਯਤਨ ਕੀਤੇ ਜਾਂਦੇ ਹਨ ਪਰ ਇਕ ਵਿੱਤ ਜੀਵਨ ਰੇਖਾ ਵੀ ਦਿੱਤੀ ਹੈ ਤਾਂ ਜੋ ਉਹ ਪਿਓਂਗਯਾਂਗ ਦੇ ਸ਼ਾਸਕਾਂ 'ਤੇ ਨਿਰਭਰ ਰਹਿਣ।

ਜੇਕਰ ਕਿਮ ਪਿਓਂਗ ਨੇ ਸੱਤਾ ਸੰਭਾਲੀ ਤਾਂ ਉਨ੍ਹਾਂ ਦੇ ਪ੍ਰਭਾਵ ਨੂੰ ਦਹਾਕਿਆਂ ਤੱਕ ਦਬਾਉਣ ਵਾਲੇ ਮੌਜੂਦਾ ਸਿਖਰਲੀ ਲੀਡਰਸ਼ਿਪ ਨੂੰ ਸੰਕਟ ਵਿਚ ਪਾ ਸਕਦੇ ਹਨ। ਜਦ ਕਿਮ ਜੋਂਗ ਓਨ ਨੇ ਸਾਲ 2011 ਵਿਚ ਆਪਣੇ ਪਿਤਾ ਦੀ ਮੌਤ ਤੋਂ ਬਾਅਦ ਸੱਤਾ ਸੰਭਾਲੀ ਤਾਂ ਉਨ੍ਹਾਂ ਨੇ ਜਲਦ ਹੀ ਸੰਭਾਵਿਤ ਵਿਰੋਧੀਆਂ ਨੂੰ ਖਤਮ ਕਰ ਦਿੱਤਾ। ਉਨ੍ਹਾਂ ਨੇ ਆਪਣੇ ਚਾਚਾ ਅਤੇ ਇਕ ਵਾਰ ਦੇ ਡਿਪਟੀ, ਜੈਂਗ ਸਾਂਗ ਥਾਕ ਨੂੰ ਮਾਰ ਦਿੱਤਾ। ਸ਼ੱਕ ਹੈ ਕਿ ਉਨ੍ਹਾਂ ਨੇ ਮਲੇਸ਼ੀਆ ਵਿਚ ਆਪਣੇ ਵੱਡੇ ਸੌਤੇਲੇ ਭਰਾ ਕਿਮ ਜੋਂਗ ਦੀ ਹੱਤਿਆ ਕਰਨ ਦਾ ਆਦੇਸ਼ ਦਿੱਤਾ ਸੀ।
ਚੀਨ ਦੇ ਹੱਥਾਂ ਦੀ ਕਠਪੁਤਲੀ ਹੈ ਡਬਲਿਊ.ਐਚ.ਓ. : ਟਰੰਪ
NEXT STORY