ਲਾਹੌਰ (ਏਜੰਸੀ)- ਪਾਕਿਸਤਾਨ ਦੇ ਪੰਜਾਬ ਸੂਬੇ ਵਿੱਚ ਧਾਰਮਿਕ ਕੱਟੜਪੰਥੀਆਂ ਨੇ ਘੱਟ ਗਿਣਤੀ ਅਹਿਮਦੀਆ ਭਾਈਚਾਰੇ ਨਾਲ ਸਬੰਧਤ ਲਗਭਗ 40 ਕਬਰਾਂ ਦੀ ਬੇਅਦਬੀ ਕੀਤੀ ਹੈ। ਮੰਨਿਆ ਜਾਂਦਾ ਹੈ ਕਿ ਇਹ ਇੱਕ ਕੱਟੜਪੰਥੀ ਇਸਲਾਮੀ ਪਾਰਟੀ ਦੇ ਮੈਂਬਰ ਹਨ। ਪੁਲਸ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ। ਜਮਾਤ-ਏ-ਅਹਿਮਦੀਆ ਪਾਕਿਸਤਾਨ ਦੇ ਇੱਕ ਅਧਿਕਾਰੀ ਨੇ ਕਿਹਾ ਕਿ ਲਾਹੌਰ ਤੋਂ ਲਗਭਗ 50 ਕਿਲੋਮੀਟਰ ਦੂਰ ਸ਼ੇਖੂਪੁਰਾ ਵਿੱਚ ਅਹਿਮਦੀਆ ਭਾਈਚਾਰੇ ਦੇ ਮੈਂਬਰਾਂ ਦੇ ਘਰਾਂ ਦੀਆਂ ਕੰਧਾਂ 'ਤੇ ਨਫ਼ਰਤ ਭਰੇ ਨਾਅਰੇ ਲਿਖੇ ਗਏ।
ਇਨ੍ਹਾਂ ਕੱਟੜਪੰਥੀ ਤੱਤਾਂ, ਜਿਨ੍ਹਾਂ ਨੂੰ ਤਹਿਰੀਕ-ਏ-ਲਬੈਕ ਪਾਕਿਸਤਾਨ (ਟੀਐਲਪੀ) ਦੇ ਮੈਂਬਰ ਮੰਨਿਆ ਜਾਂਦਾ ਹੈ, ਨੇ ਸ਼ੇਖੂਪੁਰਾ ਵਿੱਚ ਲਗਭਗ 40 ਕਬਰਾਂ ਦੇ ਪੱਥਰ ਤੋੜ ਦਿੱਤੇ। ਪੁਲਸ ਨੇ ਕਿਹਾ ਕਿ ਉਹ ਅਹਿਮਦੀਆ ਭਾਈਚਾਰੇ ਦੇ ਕਬਰਿਸਤਾਨ ਨੂੰ ਨਿਸ਼ਾਨਾ ਬਣਾਉਣ ਵਾਲਿਆਂ ਵਿਰੁੱਧ ਕਾਰਵਾਈ ਕਰੇਗੀ। ਹਾਲਾਂਕਿ, ਜਮਾਤ-ਏ-ਅਹਿਮਦੀਆ ਪਾਕਿਸਤਾਨ (ਜੇਏਪੀ) ਨੇ ਦਾਅਵਾ ਕੀਤਾ ਕਿ ਦੰਗਾਕਾਰੀਆਂ ਨੇ ਬਿਨਾਂ ਕਿਸੇ ਰੁਕਾਵਟ ਦੇ ਕਬਰਾਂ ਦੇ ਪੱਥਰ ਤੋੜ ਦਿੱਤਾ, ਪਰ ਪੁਲਸ ਚੁੱਪ ਬੈਠੀ ਰਹੀ।
ਲਾਓਸ 'ਚ ਫਸੇ 67 ਭਾਰਤੀ ਨੌਜਵਾਨਾਂ ਦੀ ਹੋਈ ਘਰ ਵਾਪਸੀ, ਦੂਤਘਰ ਨੇ ਜਾਰੀ ਕੀਤੀ ਚਿਤਾਵਨੀ
NEXT STORY