ਦੁਬਈ(ਯੂ. ਐੱਨ. ਆਈ.)— ਸੀਰੀਆ ਦੇ ਪੂਰਬੀ ਘੋਉਤਾ ਖੇਤਰ ਵਿਚ ਫੌਜ ਵਲੋਂ ਜਾਰੀ ਹਵਾਈ ਹਮਲੇ ਵਿਚ ਘੱਟੋ-ਘੱਟ 42 ਲੋਕਾਂ ਦੀ ਮੌਤ ਹੋ ਗਈ। ਖਬਰ ਏਜੰਸੀ ਨੇ ਡੋਮਾ ਵਿਚ ਮੌਜੂਦ ਵਰਕਰ ਦੇ ਹਵਾਲੇ ਨਾਲ ਦੱਸਿਆ ਕਿ ਸੀਰੀਆਈ ਜਹਾਜ਼ ਪੂਰੇ ਘੋਉਤਾ ਸ਼ਹਿਰ ਵਿਚ ਲਗਾਤਾਰ ਬੰਬ ਵਰ੍ਹਾ ਰਹੇ ਹਨ।
ਸੀਰੀਆਈ ਟੈਲੀਵਿਜ਼ਨ ਨੇ ਖਬਰ ਦਿੱਤੀ ਹੈ ਕਿ ਫੌਜ ਨੇ ਐਤਵਾਰ ਨੂੰ ਮੁਡੀਅਰਾ ਸ਼ਹਿਰ ਨੂੰ ਆਪਣੇ ਕਬਜ਼ੇ ਵਿਚ ਲੈ ਲਿਆ। ਵਰਕਰ ਐਡਮ ਨੂਰ ਨੇ ਕਿਹਾ ਕਿ ਫੌਜ ਵਲੋਂ ਜਾਰੀ ਹਮਲਿਆਂ ਵਿਚ ਜੋਬਾਰ ਵਿਚ 8 ਲੋਕਾਂ ਦੀ ਮੌਤ ਹੋਈ ਹੈ, ਜਦਕਿ ਡੋਮਾ ਵਿਚ ਇਕ ਹੀ ਪਰਿਵਾਰ ਦੇ 16 ਲੋਕ ਮਾਰੇ ਗਏ ਹਨ। ਇਸ ਤੋਂ ਇਲਾਵਾ ਹਰਸਤਾ, ਜਮਲਕਾ, ਅਰਵਿਨ ਅਤੇ ਐਡਮ ਸ਼ਹਿਰ ਵਿਚ ਲੋਕ ਮਾਰੇ ਗਏ ਹਨ। ਤੁਹਾਨੂੰ ਦੱਸ ਦਈਏ ਕਿ ਲਗਾਤਾਰ ਜਾਰੀ ਹਮਲਿਆਂ ਕਾਰਨ ਲੋਕਾਂ ਦਾ ਜੀਵਨ ਨਰਕ ਬਣ ਗਿਆ ਹੈ।
ਸੈਕਰਾਮੈਂਟੋ 'ਚ ਨਗਰ ਕੀਰਤਨ ਦੌਰਾਨ ਅਮਰੀਕੀ ਆਗੂਆਂ ਦਾ ਕੀਤਾ ਗਿਆ ਸਨਮਾਨ
NEXT STORY