ਕਰਾਚੀ (ਭਾਸ਼ਾ): ਪਾਕਿਸਤਾਨ ਦੇ ਸਿੰਧ ਸੂਬੇ ਵਿਚ ਸਿੰਧੂ ਨਦੀ ਵਿਚ ਤੈਰਨ ਗਏ 7 ਬੱਚਿਆਂ ਦੀ ਸ਼ੁੱਕਰਵਾਰ ਨੂੰ ਡੁੱਬਣ ਕਾਰਨ ਮੌਤ ਹੋ ਗਈ। ਪੁਲਸ ਨੇ ਦੱਸਿਆ ਕਿ ਘਟਨਾ ਥਾਟਾ ਜ਼ਿਲੇ ਦੇ ਝਿਰਕ ਇਲਾਕੇ ਦੀ ਹੈ। ਸਾਰੇ ਬੱਚਿਆਂ ਦੀ ਉਮਰ ਚਾਰ ਤੋਂ 13 ਸਾਲ ਦੇ ਵਿਚਾਲੇ ਹਨ। ਇਸ ਵਿਚ ਤਿੰਨ ਲੜਕੀਆਂ ਸ਼ਾਮਲ ਹਨ। ਸਾਰੇ ਆਪਣੇ ਪਰਿਵਾਰ ਦੇ ਨਾਲ ਵਿਆਹ ਸਮਾਗਮ ਵਿਚ ਹਿੱਸਾ ਲੈਣ ਦਾਈਮ ਮਾਰੀ ਪਿੰਡ ਆਏ ਸਨ। ਪੁਲਸ ਨੇ ਦੱਸਿਆ ਕਿ ਸਾਰੇ ਬੱਚੇ ਨਦੀ ਵਿਚ ਤੈਰਨ ਗਏ ਸਨ। ਜ਼ਿਲੇ ਦੇ ਸਿਹਤ ਅਧਿਕਾਰੀ ਨੇ ਦੱਸਿਆ ਕਿ ਉਹ ਇਕ-ਦੂਜੇ ਨੂੰ ਬਚਾਉਣ ਦੀ ਕੋਸ਼ਿਸ਼ ਵਿਚ ਡੁੱਬੇ।
ਇਰਾਕੀ ਤੱਟ 'ਤੇ ਈਰਾਨ ਦਾ ਕਾਰਗੋ ਜਹਾਜ਼ ਡੁੱਬਿਆ, 2 ਦੀ ਮੌਤ
NEXT STORY