ਹਿਊਸਟਨ : ਅਮਰੀਕਾ ਦੇ ਦੱਖਣੀ ਸੂਬੇ ਟੈਕਸਾਸ ਸਥਿਤ ਹਿਊਸਟਨ ’ਚ ਐਸਟ੍ਰੋਵਰਲਡ ਮਿਊਜ਼ਿਕ ਫੈਸਟੀਵਲ ਦੌਰਾਨ ਘੱਟ ਤੋਂ ਘੱਟ 8 ਲੋਕਾਂ ਦੀ ਮੌਤ ਤੇ ਕਈ ਹੋਰ ਜ਼ਖ਼ਮੀ ਹੋਏ ਹਨ। ਹਿਊਸਟਨ ਦੇ ਫਾਇਰ ਬ੍ਰਿਗੇਡ ਵਿਭਾਗ ਦੇ ਮੁਖੀ ਸੈਮੁਏਲ ਪੈਨਯਾ ਨੇ ਮ੍ਰਿਤਕਾਂ ਦੀ ਗਿਣਤੀ ਦੀ ਜਾਣਕਾਰੀ ਦਿੰਦਿਆਂ ਕਿਹਾ ਕਿ ਇਹ ਘਟਨਾ ਰਾਤ ਤਕਰੀਬਨ 9 ਵਜੇ ਵਾਪਰੀ, ਜਦੋਂ ਲੋਕ ਸਟੇਜ ਵੱਲ ਆਉਣ ਲਈ ਇਕ-ਦੂਜੇ ਨੂੰ ਧੱਕੇ ਮਾਰਨ ਲੱਗੇ। ਪੈਨਯਾ ਨੇ ਕਿਹਾ ਕਿ ਸਾਨੂੰ ਸ਼ੁਰੂਆਤੀ ਪੁੱਛਗਿੱਛ ’ਚ ਪਤਾ ਲੱਗਾ ਹੈ ਕਿ ਭੀੜ ਸਟੇਜ ਵੱਲ ਵਧ ਰਹੀ ਸੀ। ਇਸ ਕਾਰਨ ਲੋਕ ਇਕ ਦੂਜੇ ਨੂੰ ਕੁਚਲਣ ਲੱਗੇ। ਇਸ ਕਾਰਨ ਉਥੇ ਹਫੜਾ ਦਫੜੀ ਦੀ ਸਥਿਤੀ ਬਣ ਗਈ ਤੇ ਕਈ ਲੋਕਾਂ ਦੇ ਸੱਟਾਂ ਲੱਗੀਆਂ।
ਇਹ ਵੀ ਪੜ੍ਹੋ : ਬ੍ਰਿਸਬੇਨ 'ਚ ਦੀਵਾਲੀ ਮੇਲੇ ਦੌਰਾਨ ਕਿਸਾਨ ਹਿਤੈਸ਼ੀਆਂ ਵੱਲੋਂ ਅਡਾਨੀ ਵਿਰੁੱਧ ਰੋਸ ਮੁਜਾਹਰਾ
ਇਸ ਦੇ ਨਾਲ ਹੀ ਉਨ੍ਹਾਂ ਦੱਸਿਆ ਕਿ ਤਕਰੀਬਨ 17 ਲੋਕਾਂ ਨੂੰ ਹਸਪਤਾਲ ਲਿਜਾਇਆ ਗਿਆ ਹੈ, ਜਿਨ੍ਹਾਂ ’ਚੋਂ 11 ਲੋਕਾਂ ’ਚ ਹਾਰਟ ਅਟੈਕ ਦੀ ਸ਼ਿਕਾਇਤ ਪਾਈ ਗਈ। ਉਨ੍ਹਾਂ ਕਿਹਾ ਕਿ ਅੱਜ ਦੀ ਘਟਨਾ ’ਚ ਘੱਟ ਤੋਂ ਘੱਟ ਅੱਠ ਲੋਕਾਂ ਦੀ ਮੌਤ ਤੇ ਦਰਜਨਾਂ ਲੋਕਾਂ ਦੇ ਜ਼ਖ਼ਮੀ ਹੋਣ ਦੀ ਜਾਣਕਾਰੀ ਸਾਡੇ ਕੋਲ ਹੈ। ਉਨ੍ਹਾਂ ਕਿਹਾ ਕਿ ਮ੍ਰਿਤਕ ਦੀ ਮੈਡੀਕਲ ਜਾਂਚ ਪੂਰੀ ਹੋਣ ਤਕ ਅਸੀਂ ਮੌਤ ਦੇ ਕਾਰਨਾ ਬਾਰੇ ਪੱਕੇ ਤੌਰ ’ਤੇ ਕੁਝ ਨਹੀਂ ਕਹਿ ਸਕਦੇ। ਪੈਨਯਾ ਨੇ ਕਿਹਾ ਕਿ ਰੈਪਰ ਟ੍ਰੈਵਿਸ ਸਕਾਟ ਦੇ ਐਸਟ੍ਰੋਵਰਲਡ ਫੈਸਟੀਵਲ ’ਚ ਤਕਰੀਬਨ 50000 ਲੋਕਾਂ ਦੀ ਭੀੜ ਸੀ। ਹਿਊਸਟਨ ਪੁਲਸ ਨੇ ਕਿਹਾ ਕਿ ਉਹ ਇੰਨੀ ਵੱਡੀ ਗਿਣਤੀ ’ਚ ਲੋਕਾਂ ਦੇ ਮਰਨ ਦੇ ਕਾਰਨਾਂ ਦੀ ਜਾਂਚ ਕਰ ਰਹੇ ਹਨ ਤੇ ਇਸ ਲਈ ਮਿਊਜ਼ਿਕ ਐਰੀਨਾ ਦੇ ਵੀਡੀਓ ਫੁਟੇਜ ਦੀ ਜਾਂਚ ਕਰ ਰਹੇ ਹਾਂ।
ਸ਼ਰਮਨਾਕ: ਪਾਕਿਸਤਾਨ ਦੇ ਪ੍ਰਾਈਵੇਟ ਸਕੂਲ ਦੇ ਪਖਾਨੇ ’ਚੋਂ ਮਿਲੇ ਗੁਪਤ ਕੈਮਰੇ
NEXT STORY