ਨਵੀਂ ਦਿੱਲੀ (ਇੰਟ.)- ਸਰਦੀਆਂ ਵਿਚ ਨਹਾਉਣਾ ਹਰ ਕਿਸੇ ਨੂੰ ਮੁਸ਼ਕਲ ਕੰਮ ਲਗਦਾ ਹੈ। ਫਿਰ ਵੀ ਲੋਕ ਨਹਾ ਹੀ ਲੈਂਦੇ ਹਨ ਪਰ ਇਕ ਇਨਸਾਨ ਹੈ ਜੋ ਬੀਤੇ 67 ਸਾਲਾਂ ਤੋਂ ਨਹਾਇਆ ਹੀ ਨਹੀਂ ਹੈ। ਇਹ ਸ਼ਖ਼ਸ ਈਰਾਨ ਦਾ ਰਹਿਣ ਵਾਲਾ ਹੈ, ਜਿਸਦਾ ਨਾਂ ਅਮੋ ਹਾਜੀ ਹੈ ਅਤੇ ਉਮਰ 87 ਸਾਲ ਹੈ। 87 ਸਾਲਾ ਅਮੋ ਹਾਜੀ ਬੀਤੇ 67 ਸਾਲ ਤੋਂ ਨਹੀਂ ਨਹਾਇਆ ਹੈ। ਇਨ੍ਹਾਂ ਨੇ ਇੰਨੇ ਸਾਲਾਂ ਵਿਚ ਆਪਣੇ ਸਰੀਰ ’ਤੇ ਪਾਣੀ ਤੱਕ ਨਹੀਂ ਪਾਇਆ ਹੈ। ਇਸ ਲਈ ਇਨ੍ਹਾਂ ਨੂੰ ਦੁਨੀਆ ਦਾ ਸਭ ਤੋਂ ਗੰਦਾ ਇਨਸਾਨ ਵੀ ਕਿਹਾ ਜਾਂਦਾ ਹੈ। ਉਨ੍ਹਾਂ ਦੀ ਸਿਹਤ ਦੀ ਜਾਂਚ ਕਰਨ ਵਾਲੇ ਡਾਕਟਰਾਂ ਨੇ ਹੈਰਾਨ ਕਰਨ ਵਾਲੀ ਗੱਲ ਦੱਸੀ ਹੈ।
ਇਹ ਵੀ ਪੜ੍ਹੋ: ਭਰਾ ਦੀ ਮੌਤ 'ਤੇ ਝੂਮ ਉੱਠੀ ਭੈਣ! ਕਿਹਾ- ਮੈਂ ਓਹਦੀ ਕਬਰ 'ਤੇ ਨੱਚਾਂਗੀ, ਜਾਣੋ ਕੀ ਹੈ ਪੂਰਾ ਮਾਮਲਾ
ਅਮੋ ਹਾਜੀ ਇਸ ਲਈ ਨਹੀਂ ਨਹਾਉਂਦੇ ਹਨ, ਕਿਉਂਕਿ ਉਨ੍ਹਾਂ ਨੂੰ ਪਾਣੀ ਤੋਂ ਡਰ ਲੱਗਦਾ ਹੈ। ਉਨ੍ਹਾਂ ਨੂੰ ਇਸ ਗੱਲ ਦਾ ਵੀ ਡਰ ਹੈ ਕਿ ਜੇਕਰ ਨਹਾਉਣਗੇ, ਤਾਂ ਬੀਮਾਰ ਪੈ ਜਾਣਗੇ। ਉਹ ਮੰਨਦੇ ਹਨ ਕਿ ਸਫ਼ਾਈ ਕਾਰਨ ਬੀਮਾਰ ਹੋ ਜਾਣਗੇ। ਇਸ ਲਈ ਉਹ ਨਹਾਉਂਦੇ ਨਹੀਂ ਹਨ, ਜਿਸ ਕਾਰਨ ਉਨ੍ਹਾਂ ਦਾ ਚਿਹਰਾ ਕਾਲਾ ਪੈ ਗਿਆ ਹੈ ਅਤੇ ਉਨ੍ਹਾਂ ਦਾ ਪੂਰਾ ਸਰੀਰ ਬਦਬੂਦਾਰ ਹੋ ਗਿਆ ਹੈ। ਉਨ੍ਹਾਂ ਦੇ ਕੋਲ ਕੋਈ ਖੜ੍ਹਾ ਨਹੀਂ ਹੁੰਦਾ ਹੈ। ਇਸ ਕਾਰਨ ਉਹ ਈਰਾਨ ਦੇ ਰੇਗਿਸਤਾਨ ਵਿਚ ਇਕੱਲੇ ਹੀ ਨਿਵਾਸ ਕਰਦੇ ਹਨ। 87 ਸਾਲਾ ਹਾਜੀ ਮੌਜੂਦਾ ਸਮੇਂ ਵਿਚ ਦੇਜਗਾਹ ਪਿੰਡ ਵਿਚ ਇਕ ਝੌਪੜੀ ਵਿਚ ਰਹਿੰਦੇ ਹਨ। ਸਥਾਨਕ ਲੋਕਾਂ ਨੇ ਇਹ ਝੌਂਪੜੀ ਉਨ੍ਹਾਂ ਲਈ ਬਣਾਈ ਹੈ।
ਇਹ ਵੀ ਪੜ੍ਹੋ: ਉੱਡਦੇ ਜਹਾਜ਼ 'ਚ ਅਚਾਨਕ ਆਈ ਖ਼ਰਾਬੀ, 4000 ਫੁੱਟ ਦੀ ਉੱਚਾਈ ਤੋਂ ਡਿੱਗਾ ਪਾਇਲਟ, ਸਰੀਰ ਦੇ ਉੱਡੇ ਚਿੱਥੜੇ
ਅਮੋ ਹਾਜੀ ਠੰਡ ਤੋਂ ਬਚਣ ਲਈ ਜੋ ਉਪਾਅ ਕਰਦੇ ਹਨ ਉਸਦੇ ਬਾਰੇ ਜਾਣਕੇ ਹੈਰਾਨ ਹੋ ਜਾਓਗੇ। ਰਿਪੋਰਟ ਮੁਤਾਬਕ, ਜੰਗ ਦੌਰਾਨ ਇਸਤੇਮਾਲ ਕੀਤੇ ਗਏ ਪੁਰਾਣੇ ਹੈਲਮੇਟ ਨੂੰ ਉਹ ਠੰਡ ਤੋਂ ਬਚਣ ਲਈ ਪਹਿਨਦੇ ਹਨ। ਇਕ ਹੀ ਕੱਪੜਾ ਕਈ ਸਾਲਾਂ ਤੋਂ ਉਹ ਪਹਿਨ ਰਹੇ ਹਨ। ਨਵੇਂ ਮਿਲਣ ਵਾਲੇ ਕੱਪੜਿਆਂ ਨੂੰ ਵੀ ਉਹ ਉਸਦੇ ਉੱਪਰ ਪਹਿਨ ਲੈਂਦੇ ਹਨ। ਜਦੋਂ ਡਾਕਟਰਾਂ ਨੇ ਝੌਂਪੜੀ ਦਾ ਦੌਰਾ ਕਰਕੇ ਅਮੋ ਹਾਜੀ ਦੀ ਸਿਹਤ ਦੀ ਜਾਂਚ ਕੀਤੀ ਤਾਂ ਉਹ ਹੈਰਾਨ ਰਹਿ ਗਏ। ਡਾਕਟਰਾਂ ਨੇ ਜਾਂਚ ਵਿਚ ਪਾਇਆ ਕਿ ਉਹ ਬਿਲਕੁਲ ਸਿਹਤਮੰਦ ਹਨ। ਉਨ੍ਹਾਂ ਦੇ ਸਰੀਰ ਵਿਚ ਕੋਈ ਬੈਕਟੀਰੀਆ ਜਾਂ ਗੰਭੀਰ ਬੀਮਾਰੀ ਨਹੀਂ ਹੈ। ਉਹ ਇਕ ਚੰਗੇ ਸਾਫ਼-ਸੁਥਰੇ ਘਰ ਵਿਚ ਨਿਯਮਤ ਤੌਰ ’ਤੇ ਰਹਿਣ ਵਾਲੇ ਇਨਸਾਨ ਵਾਂਗ ਸਿਹਤਮੰਦ ਹਨ।
ਇਹ ਵੀ ਪੜ੍ਹੋ: ਡਿਪ੍ਰੈਸ਼ਨ ਦਾ ਸ਼ਿਕਾਰ ਸ਼ਖ਼ਸ ਉੱਡਾ ਰਿਹਾ ਸੀ ਹੌਟ ਏਅਰ ਬੈਲੂਨ, ਹਵਾ 'ਚ ਰਾਖ ਹੋਏ 16 ਲੋਕ
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।
ਨਿਊਜ਼ੀਲੈਂਡ 'ਚ ਕੋਰੋਨਾ ਦੇ ਨਵੇਂ ਕੇਸਾਂ ਅਤੇ ਮੰਕੀਪਾਕਸ ਦੇ ਤੀਜੇ ਮਾਮਲੇ ਦੀ ਪੁਸ਼ਟੀ
NEXT STORY