ਗੁਰਦਾਸਪੁਰ (ਵਿਨੋਦ) : ਤਹਿਰੀਕ-ਏ-ਲਬੈਕ ਪਾਕਿਸਤਾਨ (ਟੀ. ਐੱਲ. ਪੀ.) ਦੇ ਅਧਿਕਾਰੀ ਦੀ ਸ਼ਿਕਾਇਤ ’ਤੇ ਟੋਭਾ ਟੇਕ ਸਿੰਘ ਦੇ ਗੋਜਰਾ ’ਚ ਈਦ-ਉਲ-ਅਜ਼ਹਾ ’ਤੇ ਬੱਕਰੇ ਦੀ ਬਲੀ ਦੇਣ ਦੇ ਦੋਸ਼ ਵਿਚ ਅਹਿਮਦੀਆ ਭਾਈਚਾਰੇ ਦੇ ਇਕ ਮੈਂਬਰ ’ਤੇ ਧਾਰਾ 298-ਸੀ ਤਹਿਤ ਕੇਸ ਦਰਜ ਕੀਤਾ ਹੈ।
ਪੀ. ਪੀ. ਸੀ. ਦੀ ਧਾਰਾ 298-ਸੀ ਅਹਿਮਦੀਆ ਭਾਈਚਾਰੇ ਨਾਲ ਸਬੰਧਤ ਕਿਸੇ ਵਿਅਕਤੀ ਨੂੰ ਆਪਣੇ ਆਪ ਨੂੰ ਮੁਸਲਮਾਨ ਕਹਿਣ ਜਾਂ ਆਪਣੇ ਧਰਮ ਦਾ ਪ੍ਰਚਾਰ ਕਰਨ ਲਈ ਸਜ਼ਾ ਦਾ ਵੇਰਵਾ ਦਿੰਦੀ ਹੈ।
ਸਰਹੱਦੀ ਸੂਤਰਾਂ ਮੁਤਾਬਕ ਸ਼ਿਕਾਇਤਕਰਤਾ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਗੋਜਰਾ ਦੇ ਇਕ ਪਿੰਡ ’ਚ ਅਹਿਮਦੀਆ ਭਾਈਚਾਰੇ ਨਾਲ ਸਬੰਧਤ ਵਿਅਕਤੀ ਬੱਕਰੇ ਦੀ ਬਲੀ ਦੇ ਰਿਹਾ ਹੈ। ਐੱਫ. ਆਈ. ਆਰ. ’ਚ ਸ਼ਿਕਾਇਤਕਰਤਾ ਨੇ ਕਿਹਾ ਕਿ ਜਦੋਂ ਉਸ ਨੂੰ ਚਿਤਾਵਨੀ ਦਿੱਤੀ ਤਾਂ ਉਹ ਅੜਿਆ ਰਿਹਾ ਅਤੇ ਆਪਣੇ ਆਪ ਨੂੰ ਮੁਸਲਮਾਨ ਦੱਸਦਾ ਰਿਹਾ। ਉਸਨੇ ਇਕ ਜਾਨਵਰ ਦੀ ਬਲੀ ਦੇ ਕੇ ਅਤੇ ਮੁਸਲਮਾਨ ਹੋਣ ਦਾ ਦਾਅਵਾ ਕਰ ਕੇ ਮੁਸਲਮਾਨਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਈ ਹੈ।
ਪਾਕਿਸਤਾਨ 'ਚ ਬਕਰੀਦ 'ਤੇ 12 ਲੱਖ ਜਾਨਵਰਾਂ ਦੀ ਦਿੱਤੀ ਬਲੀ , 500 ਅਰਬ ਰੁਪਏ ਦੇ ਕੱਟੇ ਜਾਨਵਰ
NEXT STORY