ਰੋਮ (ਇਟਲੀ) (ਟੇਕ ਚੰਦ ਜਗਤਪੁਰ) : ਆਪਣੀ ਸੁਰੀਲੀ ਅਤੇ ਪ੍ਰਭਾਵਸ਼ਾਲੀ ਆਵਾਜ਼ ਨਾਲ ਕੀਰਤਨ ਕਰਕੇ ਇਲਾਹੀ ਬਾਣੀ ਦਾ ਸੰਦੇਸ਼ ਘਰ ਘਰ ਪਹੁੰਚਾਉਣ ਅਤੇ ਵਿਸ਼ਵ ਭਰ ਵਿੱਚ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੀ ਬਾਣੀ ਦਾ ਪ੍ਰਚਾਰ ਤੇ ਪ੍ਰਸਾਰ ਕਰਨ ਵਾਲੇ ਅਮਰ ਸ਼ਹੀਦ ਸੰਤ ਰਾਮਾਨੰਦ ਜੀ ਬੱਲਾਂ ਵਾਲਿਆਂ ਦੀ ਯਾਦ 'ਚ ਸ਼ਹੀਦੀ ਸਮਾਗਮ ਦਾ ਆਯੋਜਨ 7 ਜੂਨ ਦਿਨ ਐਤਵਾਰ ਨੂੰ ਸ਼੍ਰੀ ਗੁਰੂ ਰਵਿਦਾਸ ਧਰਮ ਅਸਥਾਨ ਰਿਜੋਇਮੀਲੀਆ ਵੱਲੋਂ ਉਸ ਫੌਸਦੌਨਦੋ ਵਿਖੇ ਕਰਵਾਇਆ ਜਾ ਰਿਹਾ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆ ਪ੍ਰਧਾਨ ਕਸ਼ਮੀਰ ਲਾਲ ਮਹਿੰਮੀ ਅਤੇ ਗਾਇਕ ਪੰਮਾ ਲਧਾਣਾ ਨੇ ਦੱਸਿਆ ਕਿ ਇਸ ਸ਼ਰਧਾਂਜਲੀ ਸਮਾਗਮ ਤੇ ਅੰਮ੍ਰਿਤ ਬਾਣੀ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਅਖੰਡ ਜਾਪ ਦੇ ਭੋਗ ਉਪਰੰਤ ਜਿੱਥੇ ਸੰਤ ਰਾਮਾਨੰਦ ਜੀ ਮਹਾਰਾਜ ਅਤੇ ਕੌਮ ਦੇ ਚਾਰ ਹੀਰੇ ਸ੍ਰੀ ਤੇਲੂ ਰਾਮ ,ਬਲਕਾਰ ਸਿੰਘ ,ਰਜਿੰਦਰ ਸਿੰਘ ਅਤੇ ਵਿਜੇ ਕੁਮਾਰ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਜਾਣਗੇ, ਉੱਥੇ ਹੀ ਯੂਰਪ ਦੇ ਪ੍ਰਸਿੱਧ ਗਾਇਕ ਪੰਮਾ ਲਧਾਣਾ, ਸੰਦੀਪ ਲੋਈ ,ਅਮਨ ਚੌਹਾਨ ਅਤੇ ਬਲਰਾਜ ਪਰਸਰਾਮਪੁਰੀਆ ਆਪਣੇ ਵੱਖ ਵੱਖ ਸ਼ਬਦਾਂ ਰਾਹੀਂ ਸੰਗਤਾਂ ਨੂੰ ਨਿਹਾਲ ਕਰਨਗੇ। ਉਹਨਾਂ ਸੰਗਤਾਂ ਨੂੰ ਬੇਨਤੀ ਕੀਤੀ ਕਿ ਸਮਾਗਮ ਵੱਧ ਚੜ ਕੇ ਸ਼ਮੂਲੀਅਤ ਕਰਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਭਾਰਤੀ ਅੰਬਾਂ ਦਾ ਦੁਨੀਆ ਭਰ 'ਚ ਦਬਦਬਾ: ਐਕਸਪੋਰਟ ਤੋਂ ਹੋਈ ਰਿਕਾਰਡ ਕਮਾਈ, ਇਹ ਦੇਸ਼ ਬਣਿਆ ਵੱਡਾ ਖਰੀਦਦਾਰ
NEXT STORY