ਮਚਾਕੋਸ ਕਾਉਂਟੀ (ਵਿਸ਼ੇਸ਼)- 3ਡੀ ਪ੍ਰਿੰਟਿੰਗ ਤਕਨੀਕ ਦੀ ਵਰਤੋਂ ਕਰਦੇ ਹੋਏ 14 ਟ੍ਰੀਜ਼ ਕੰਪਨੀ ਵੱਲੋਂ ਕੀਨੀਆ ਵਿਖੇ ਮਚਾਕੋਸ ਕਾਉਂਟੀ ਦੇ ਮਲੋਲੋਂਗੋ ’ਚ ਇਕ ਘਰ ਦਾ ਨਿਰਮਾਣ ਕੀਤਾ ਗਿਆ ਹੈ। ਕੀਨੀਆ ਦੀ ਸ਼ਹਿਰੀ ਆਬਾਦੀ ਦੇਸ਼ ਦੀ ਕੁੱਲ 50 ਮਿਲੀਅਨ ਤੋਂ ਵੱਧ ਆਬਾਦੀ ਦਾ ਤੀਜਾ ਹਿੱਸਾ ਬਣਦੀ ਹੈ। ਇਹ 55 ਸਾਲਾ ਫੇਲਿਸਟਰ ਮੁਏਮਾ ਦਾ ਘਰ ਹੈ। ਫੇਲਿਸਟਰ ਨੇ ਇਕ ਬਚਤ ਯੋਜਨਾ ਰਾਹੀਂ ਲਗਭਗ 10 ਫੀਸਦੀ ਦੀ ਜਮ੍ਹਾਂ ਰਕਮ ਦਾ ਭੁਗਤਾਨ ਕੀਤਾ ਅਤੇ 25 ਸਾਲਾਂ ’ਚ ਬਕਾਇਆ ਰਕਮ ਦਾ ਭੁਗਤਾਨ ਕਰਨ ਦੀ ਉਮੀਦ ਕਰਦਾ ਹੈ।
ਕੀ 3ਡੀ ਪ੍ਰਿੰਟਿੰਗ ਤਕਨਾਲੋਜੀ ਹੈ
3ਡੀ ਪ੍ਰਿੰਟਿੰਗ ਇਕ ਅਜਿਹੀ ਪ੍ਰਕਿਰਿਆ ਹੈ ਜੋ ਪਰਤ ਦਰ ਪਰਤ ਵਸਤੂਆਂ ਨੂੰ ਬਣਾਉਣ ਲਈ ਕੰਪਿਊਟਰ ਸਹਾਇਤਾ ਪ੍ਰਾਪਤ ਡਿਜ਼ਾਈਨ ਦੀ ਵਰਤੋਂ ਕਰਦੀ ਹੈ। 3ਡੀ ਪ੍ਰਿੰਟਿੰਗ ਦੀ ਵਰਤੋਂ ਆਮ ਤੌਰ ’ਤੇ ਨਿਰਮਾਣ ਅਤੇ ਆਟੋਮੋਟਿਵ ਉਦਯੋਗਾਂ ਵਿਚ ਕੀਤੀ ਜਾਂਦੀ ਹੈ, ਜਿਥੇ 3ਡੀ ਪ੍ਰਿੰਟਰਾਂ ਦੀ ਵਰਤੋਂ ਕਰ ਕੇ ਟੂਲ ਅਤੇ ਪਾਰਟਸ ਬਣਾਏ ਜਾਂਦੇ ਹਨ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਪਾਕਿਸਤਾਨ 'ਚ ਮਹਿੰਗਾਈ ਦੀ ਮਾਰ, ਪੈਟਰੋਲ-ਡੀਜ਼ਲ ਦੀਆਂ ਕੀਮਤਾਂ 'ਚ ਭਾਰੀ ਵਾਧਾ
NEXT STORY