ਵਾਸ਼ਿੰਗਟਨ (ਭਾਸ਼ਾ) ਸ਼ਹੀਦ ਰਾਸ਼ਟਰੀ ਨਾਇਕ ਦਾ ਸਨਮਾਨ ਕਰਨ ਲਈ ਅਮਰੀਕਾ ਦੇ ਕੈਲੀਫੋਰਨੀਆ ਸੂਬੇ ਵਿਚ ਇਕ ਹਾਈਵੇਅ ਦਾ ਨਾਂ 33 ਸਾਲਾ ਭਾਰਤੀ ਮੂਲ ਦੇ ਪੁਲਸ ਅਧਿਕਾਰੀ ਰੋਨਿਲ ਸਿੰਘ ਦੇ ਨਾਂ 'ਤੇ ਰੱਖਿਆ ਗਿਆ ਹੈ, ਜਿਸ ਦਾ ਸਾਲ 2018 ਵਿਚ ਇਕ ਗੈਰ-ਕਾਨੂੰਨੀ ਪ੍ਰਵਾਸੀ ਨੇ ਗੋਲੀ ਮਾਰ ਕੇ ਕਤਲ ਕਰ ਦਿੱਤਾ ਸੀ। ਮੋਡੈਸਟੋ ਬੀ ਅਖ਼ਬਾਰ ਦੀ ਖ਼ਬਰ ਮੁਤਾਬਕ ਨਿਊਮੈਨ ਵਿੱਚ ਹਾਈਵੇਅ 33 ਦਾ ਇਹ ਭਾਗ ਸ਼ਨੀਵਾਰ ਨੂੰ ਨਿਊਮੈਨ ਪੁਲਸ ਵਿਭਾਗ ਦੇ ਲੀਓ ਨੂੰ ਸਮਰਪਿਤ ਕੀਤਾ ਗਿਆ।

ਹਾਈਵੇਅ 33 ਅਤੇ ਸਟੂਹਰ ਰੋਡ 'ਤੇ "ਕਾਰਪੋਰਲ ਰੋਨਿਲ ਸਿੰਘ ਮੈਮੋਰੀਅਲ ਹਾਈਵੇਅ" ਦੀ ਘੋਸ਼ਣਾ ਕਰਨ ਵਾਲਾ ਇੱਕ ਚਿੰਨ੍ਹ ਲਗਾਇਆ ਗਿਆ ਹੈ। ਫਿਜੀ ਦਾ ਰਹਿਣ ਵਾਲਾ ਸਿੰਘ ਜੁਲਾਈ 2011 'ਚ ਫੋਰਸ 'ਚ ਭਰਤੀ ਹੋਇਆ ਸੀ। ਉਸ ਨੂੰ 26 ਦਸੰਬਰ, 2018 ਨੂੰ ਸ਼ੱਕੀ ਸ਼ਰਾਬੀ ਡਰਾਈਵਰ ਨੇ ਗੋਲੀ ਮਾਰ ਦਿੱਤੀ ਸੀ। ਤਿੰਨ ਦਿਨਾਂ ਦੀ ਭਾਲ ਤੋਂ ਬਾਅਦ ਉਸਦੇ ਕਾਤਲ ਪਾਉਲੋ ਵਰਜਨ ਮੇਂਡੋਜ਼ਾ ਨੂੰ ਕੇਰਨ ਕਾਉਂਟੀ ਵਿੱਚ ਇੱਕ ਰਿਸ਼ਤੇਦਾਰ ਦੇ ਘਰ ਤੋਂ ਫੜਿਆ ਗਿਆ। ਉਸ ਨੂੰ ਨਵੰਬਰ 2020 ਵਿੱਚ ਸਿੰਘ ਦੇ ਕਤਲ ਦਾ ਦੋਸ਼ੀ ਠਹਿਰਾਇਆ ਗਿਆ ਅਤੇ ਪੈਰੋਲ ਦੀ ਸੰਭਾਵਨਾ ਤੋਂ ਬਿਨਾਂ ਉਮਰ ਕੈਦ ਦੀ ਸਜ਼ਾ ਸੁਣਾਈ ਗਈ।

ਪੜ੍ਹੋ ਇਹ ਅਹਿਮ ਖ਼ਬਰ-ਜੀ-20 ਸੰਮੇਲਨ ਤੋਂ ਪਹਿਲਾਂ ਬਾਈਡੇਨ ਦਾ ਚੀਨ ਨੂੰ ਝਟਕਾ, ਭਾਰਤ ਨੂੰ ਹੋਵੇਗਾ ਵੱਡਾ ਫ਼ਾਇਦਾ
ਸਿੰਘ ਦੀ ਯਾਦ ਵਿੱਚ ਹਾਈਵੇਅ ਦੇ ਸੈਕਸ਼ਨ ਲਈ ਤਿਆਰ ਕੀਤੇ ਗਏ ਚਿੰਨ੍ਹ ਤੋਂ ਪਰਦਾ ਹਟਾਉਣ ਲਈ ਇੱਕ ਸਮਾਰੋਹ ਆਯੋਜਿਤ ਕੀਤਾ ਗਿਆ। ਇਸ ਮੌਕੇ ਸਿੰਘ ਦੀ ਪਤਨੀ ਅਨਾਮਿਕਾ, ਪੁੱਤਰ ਅਰਨਵ ਅਤੇ ਹੋਰ ਪਰਿਵਾਰਕ ਮੈਂਬਰ ਮੌਜੂਦ ਸਨ। ਘਟਨਾ ਦੇ ਸਮੇਂ ਅਰਨਵ ਦੀ ਉਮਰ ਸਿਰਫ ਪੰਜ ਮਹੀਨੇ ਸੀ। ਸਿੰਘ ਦੇ ਨਿਊਮੈਨ ਪੁਲਸ ਵਿਭਾਗ ਦੇ ਸਹਿਯੋਗੀ ਅਤੇ ਕਾਉਂਟੀ ਸੁਪਰਵਾਈਜ਼ਰ ਚਾਂਸ ਕੌਂਡਿਟ, ਰਾਜ ਦੀ ਸੈਨੇਟਰ ਮੈਰੀ ਅਲਵਾਰਾਡੋ-ਗਿਲ, ਯੂ.ਐੱਸ ਦੇ ਪ੍ਰਤੀਨਿਧੀ ਜੌਹਨ ਡੁਆਰਟੇ ਅਤੇ ਅਸੈਂਬਲੀ ਮੈਂਬਰ ਜੁਆਨ ਅਲਾਨਿਸ ਸ਼ਾਮਲ ਹੋਏ। ਸਾਈਨ ਦੇ ਪਿਛਲੇ ਪਾਸੇ ਲਿਖੇ ਮੈਸੇਜ 'ਚ ਅਰਨਵ ਦਾ ਮੈਸੇਜ ਵੀ ਸ਼ਾਮਲ ਹੈ, ਜਿਸ 'ਚ ਉਸ ਨੇ ਲਿਖਿਆ ਹੈ, ''ਲਵ ਯੂ ਪਾਪਾ''।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਚੀਨ 'ਚ ਹਾਇਕੁਈ ਤੂਫਾਨ ਨੇ ਦਿੱਤੀ ਦਸਤਕ
NEXT STORY