ਵਾਸ਼ਿੰਗਟਨ- ਅਮਰੀਕਾ ਦਾ ਇਕ ਬਹੁਤ ਹੀ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਦੱਖਣੀ ਮੱਧ ਖੇਤਰ ਟੈਕਸਾਸ ਵਿਚ 16 ਸਾਲਾ ਨੌਜਵਾਨ ਨੂੰ ਡਾਕਟਰਾਂ ਨੇ ਇਲਾਜ ਦੌਰਾਨ ਮ੍ਰਿਤਕ ਐਲਾਨ ਦਿੱਤਾ ਸੀ। ਪਰ ਮ੍ਰਿਤਕ ਐਲਾਨੇ ਜਾਣ ਦੇ ਕਰੀਬ 2 ਘੰਟੇ ਬਾਅਦ ਹੀ ਨੌਜਵਾਨ ਜ਼ਿੰਦਾ ਹੋ ਗਿਆ। ਪਰਿਵਾਰ ਅਤੇ ਡਾਕਟਰ ਇਸ ਗੱਲ ਤੋਂ ਬਹੁਤ ਹੈਰਾਨ ਹਨ ਅਤੇ ਉਨ੍ਹਾਂ ਨੇ ਇਸ ਨੂੰ ਚਮਤਕਾਰ ਦੱਸਿਆ।
ਜ਼ਿੰਦਾ ਹੋਣ ਦਾ ਅਹਿਸਾਸ ਸਕ੍ਰੀਨ 'ਤੇ ਆਇਆ ਨਜ਼ਰ

'ਦਿ ਇੰਡੀਪੈਂਡੈਂਟ' 'ਚ ਛਪੀ ਰਿਪੋਰਟ ਮੁਤਾਬਕ ਸੈਮੀ ਬੇਰਕੋ ਨਾਂ ਦੇ ਨੌਜਵਾਨ ਨੂੰ 7 ਜਨਵਰੀ ਨੂੰ ਜਿਮ 'ਚ ਰੌਕ ਕਲਾਈਬਿੰਗ ਦੌਰਾਨ ਦਿਲ ਦਾ ਦੌਰਾ ਪੈਣ ਤੋਂ ਬਾਅਦ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਸੀ। ਸੈਮੀ ਬੇਰਕੋ ਨੂੰ ਬਚਾਉਣ ਲਈ ਜਿੰਮ ਸਟਾਫ, ਐਮਰਜੈਂਸੀ ਕਰਮਚਾਰੀਆਂ ਅਤੇ ਹਸਪਤਾਲ ਦੇ ਡਾਕਟਰਾਂ ਦੁਆਰਾ ਸੀ.ਪੀ.ਆਰ. ਦਿੱਤੀ ਗਈ ਪਰ ਦੋ ਘੰਟੇ ਬਾਅਦ ਹਸਪਤਾਲ ਦੇ ਸਟਾਫ਼ ਨੇ ਉਸ ਦੀ ਮੌਤ ਦੀ ਦੁਖਦ ਖ਼ਬਰ ਉਸ ਦੇ ਪਰਿਵਾਰ ਨੂੰ ਦਿੱਤੀ। ਇਸ ਮਗਰੋਂ ਜਦੋਂ ਸੈਮੀ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ ਤਾਂ ਕੁਝ ਘੰਟਿਆਂ ਬਾਅਦ ਹੀ ਉਸ ਦੇ ਜ਼ਿੰਦਾ ਹੋਣ ਦਾ ਅਹਿਸਾਸ ਸਕ੍ਰੀਨ 'ਤੇ ਦੇਖਣ ਨੂੰ ਮਿਲਿਆ। ਸੈਮੀ ਦੀ ਮਾਂ ਨੇ ਕਿਹਾ ਕਿ "ਉਸ ਦੇ ਦਿਲ ਦੀ ਧੜਕਣ (ਸਕ੍ਰੀਨ 'ਤੇ) ਦੇਖਣ ਦੇ ਅਹਿਸਾਸ ਨੂੰ ਬਿਆਨ ਕਰਨ ਲਈ ਮੇਰੇ ਕੋਲ ਸ਼ਬਦ ਨਹੀਂ ਹਨ।"
ਡਾਕਟਰ ਵੀ ਹੋਏ ਹੈਰਾਨ

ਸੈਮੀ ਦੀ ਮਾਂ ਜੈਨੀਫਰ ਬੇਰਕੋ ਦਾ ਕਹਿਣਾ ਹੈ ਕਿ ਡਾਕਟਰਾਂ ਦੇ ਐਲਾਨ ਤੋਂ ਬਾਅਦ, ਉਹ ਉਸ ਨੂੰ ਅੰਤਿਮ ਵਿਦਾਈ ਦੇਣ ਲਈ ਹਿੰਮਤ ਜੁਟਾ ਰਹੀ ਸੀ। ਫਿਰ ਉਸਦੇ ਪਤੀ ਨੇ ਦੇਖਿਆ ਕਿ ਸੈਮੀ ਹਿਲਜੁਲ ਕਰ ਰਿਹਾ ਸੀ। ਇਸ ਤੋਂ ਬਾਅਦ ਡਾਕਟਰ ਵੀ ਸੈਮੀ ਨੂੰ ਜ਼ਿੰਦਾ ਦੇਖ ਕੇ ਕਾਫੀ ਹੈਰਾਨ ਹਨ। ਬੇਰਕੋ ਨੇ ਕਿਹਾ ਕਿ ਉਨ੍ਹਾਂ ਵਿੱਚੋਂ ਹਰ ਇੱਕ ਸਾਡੇ ਕੋਲ ਆਇਆ ਅਤੇ ਕਿਹਾ ਕਿ ਉਨ੍ਹਾਂ ਨੇ ਆਪਣੀ ਜ਼ਿੰਦਗੀ ਵਿੱਚ ਪਹਿਲਾਂ ਕਦੇ ਅਜਿਹਾ ਕੁਝ ਨਹੀਂ ਦੇਖਿਆ ਸੀ।
ਥੋੜ੍ਹੀ ਦੇਰ ਲਈ ਗੁਆ ਦਿੱਤੀ ਯਾਦਦਾਸ਼ਤ

ਆਊਟਲੈਟ ਦੀ ਰਿਪੋਰਟ ਮੁਤਾਬਕ ਸੈਮੀ ਦਾ ਦਿਮਾਗ ਘੱਟੋ-ਘੱਟ ਪੰਜ ਮਿੰਟਾਂ ਲਈ ਆਕਸੀਜਨ ਤੋਂ ਵਾਂਝਾ ਰਿਹਾ, ਨਤੀਜੇ ਵਜੋਂ ਥੋੜ੍ਹੇ ਸਮੇਂ ਲਈ ਉਸ ਨੇ ਆਪਣੀ ਯਾਦਦਾਸ਼ਤ ਗੁਆ ਦਿੱਤੀ ਸੀ। ਇਸ ਤੋਂ ਇਲਾਵਾ ਉਹ ਰੀੜ੍ਹ ਦੀ ਹੱਡੀ ਦੀ ਸੱਟ ਤੋਂ ਠੀਕ ਹੋ ਰਿਹਾ ਹੈ। ਦੱਸਿਆ ਜਾਂਦਾ ਹੈ ਕਿ ਉਹ ਜਿਸ ਚੱਟਾਨ 'ਤੇ ਚੜ੍ਹ ਰਿਹਾ ਸੀ, ਉਸ ਤੋਂ ਹੇਠਾਂ ਆਉਂਦੇ ਸਮੇਂ ਉਹ ਬੇਹੋਸ਼ ਹੋ ਗਿਆ ਸੀ।
ਪੜ੍ਹੋ ਇਹ ਅਹਿਮ ਖ਼ਬਰ-ਜਦੋਂ ਰੂਸੀ ਲੜਾਕੂ ਜਹਾਜ਼ ਨੇ ਗ਼ਲਤੀ ਨਾਲ ਆਪਣੇ ਸ਼ਹਿਰ 'ਤੇ ਸੁੱਟ ਦਿੱਤਾ 'ਬੰਬ', ਦੇਖੋ ਮੌਕੇ ਦੀਆਂ ਤਸਵੀਰਾਂ
ਜੈਨੇਟਿਕ ਡਿਸਆਰਡਰ ਕਾਰਨ ਵਾਪਰੀ ਘਟਨਾ
ਮਾਪਿਆਂ ਦਾ ਕਹਿਣਾ ਹੈ ਕਿ ਸੈਮੀ ਦੀ ਘਟਨਾ ਕਿਸੇ ਦੁਰਲੱਭ ਜੈਨੇਟਿਕ ਬਿਮਾਰੀ ਕਾਰਨ ਹੋਈ ਹੈ। ਸਾਲ 2020 ਵਿੱਚ ਉਸਦੇ ਛੋਟੇ ਬੇਟੇ ਫਰੈਂਕੀ ਦੀ ਵੀ ਕੈਟੇਕੋਲਾਮਿਨਰਜਿਕ ਪੋਲੀਮੋਰਫਿਕ ਵੈਂਟ੍ਰਿਕੂਲਰ ਟੈਚੀਕਾਰਡੀਆ ਕਾਰਨ ਮੌਤ ਹੋ ਗਈ ਸੀ। ਸਿਰ ਦੀਆਂ ਸੱਟਾਂ ਦੇ ਨਤੀਜੇ ਵਜੋਂ ਮਿਰਗੀ ਦੇ ਕਈ ਦੌਰੇ ਪੈਣ ਕਾਰਨ ਫਰੈਂਕੀ ਦੀ ਮੌਤ ਹੋ ਗਈ। ਮਿਰਗੀ ਦੇ ਆਖਰੀ ਦੌਰੇ ਦੌਰਾਨ ਪਿਤਾ ਨੇ ਉਸਨੂੰ ਸੀਪੀਆਰ ਦੇਣ ਦੀ ਕੋਸ਼ਿਸ਼ ਕੀਤੀ ਪਰ ਉਹ ਪੁੱਤਰ ਨੂੰ ਬਚਾਉਣ ਵਿੱਚ ਅਸਫਲ ਰਿਹਾ। ਸੈਮੀ ਨੂੰ ਇੱਕ ਦੁਰਲੱਭ ਜੈਨੇਟਿਕ ਡਿਸਆਰਡਰ ਤੋਂ ਪੀੜਤ ਹੋਣ ਦੀ ਸੰਭਾਵਨਾ ਵੀ ਹੈ।
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਇਟਲੀ : ਖ਼ਾਲਸਾ ਸਾਜਨਾ ਦਿਵਸ ਨੂੰ ਸਮਰਪਿਤ 25 ਅਪ੍ਰੈਲ ਨੂੰ ਹੋਵੇਗਾ ਵਿਸ਼ਾਲ ਕੀਰਤਨ ਦਰਬਾਰ
NEXT STORY