ਵਾਸ਼ਿੰਗਟਨ (ਵਾਰਤਾ): ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਈਡੇਨ ਦੇ ਪਹਿਲੇ 13 ਮਹੀਨਿਆਂ ਦੇ ਕੰਮਕਾਜ ਨੂੰ ਕਰੀਬ 58 ਪ੍ਰਤੀਸ਼ਤ ਲੋਕਾਂ ਨੇ ਅਸਵੀਕਾਰ ਕੀਤਾ ਹੈ। ਉੱਥੇ 41 ਪ੍ਰਤੀਸ਼ਤ ਲੋਕ ਨੇ ਇਸ ਨੂੰ ਪਸੰਦ ਕੀਤਾ ਹੈ। ਪਿਛਲੇ ਮਹੀਨੇ ਐੱਸ.ਐੱਸ.ਆਰ.ਐੱਸ. ਦੁਆਰਾ ਤਿਆਰ ਕੀਤੇ ਗਏ ਇੱਕ ਨਵੇਂ ਸੀਐੱਨਐੱਨ ਸਰਵੇਖਣ ਵਿੱਚ ਇਹ ਜਾਣਕਾਰੀ ਸਾਹਮਣੇ ਆਈ ਹੈ। ਰਾਸ਼ਟਰਪਤੀ ਬਾਈਡੇਨ ਦੇ ਪ੍ਰਦਰਸ਼ਨ ਨੂੰ ਅਸਵੀਕਾਰ ਕਰਨ ਵਾਲੇ 58 ਪ੍ਰਤੀਸ਼ਤ ਲੋਕਾਂ ਵਿਚੋਂ ਅੱਧੇ ਤੋਂ ਜ਼ਿਆਦਾ ਨੇ ਕਿਹਾ ਕਿ ਉਨ੍ਹਾਂ ਕੋਲ ਰਾਸ਼ਟਰਪਤੀ ਦੇ ਰਿਕਾਰਡ ਬਾਰੇ ਵਿੱਚ ਕਹਿਣ ਲਈ ਕੁਝ ਵੀ ਚੰਗਾ ਨਹੀਂ ਹੈ।
ਪੜ੍ਹੋ ਇਹ ਅਹਿਮ ਖ਼ਬਰ -ਰਾਸ਼ਟਰਪਤੀ ਬਾਈਡੇਨ ਦੀ ਚਿਤਾਵਨੀ, ਤੁਰੰਤ ਯੂਕਰੇਨ ਛੱਡਣ ਅਮਰੀਕੀ ਨਾਗਰਿਕ
ਵਿਸ਼ੇਸ਼ ਤੌਰ 'ਤੇ ਬਾਈਡੇਨ ਅਤੇ ਉਨ੍ਹਾਂ ਦੇ ਪ੍ਰਸ਼ਾਸਨ ਦੀ ਅਰਥਵਿਵਸਥਾ ਨੂੰ ਸੰਭਾਲਣ ਸਬੰਧੀ ਲੋਕਾ ਨੇ ਅਸੰਤੁਸ਼ਟੀ ਦਿਖਾਈ। ਬਾਈਡੇਨ ਡੇਮੋਕ੍ਰੈਟਿਕ ਪਾਰਟੀ ਦੇ ਆਧਾਰ 'ਤੇ ਲੋਕਪ੍ਰਿਅ ਹਨ, ਹਾਲਾਂਕਿ ਉਨ੍ਹਾਂ ਨੂੰ ਪਸੰਦ ਕਰਨ ਵਾਲੇ ਇਕ ਸਾਲ ਪਹਿਲਾਂ ਦੀ ਤੁਲਨਾ ਵਿਚ 94 ਫੀਸਦੀ ਤੋਂ ਘੱਟ ਕੇ 83 ਫੀਸਦੀ ਹੋ ਗਏ ਹਨ। ਇਹ ਸਰਵੇਖਣ 10 ਜਨਵਰੀ ਤੋਂ 6 ਫਰਵਰੀ ਤੱਕ ਆਯੋਜਿਤ ਕੀਤਾ ਗਿਆ ਸੀ, ਜਿਸ ਵਿਚ ਰਾਸ਼ਟਰੀ ਪੱਧਰ 'ਤੇ 1,527 ਨੌਜਵਾਨਾਂ ਦੇ ਵਿਚਾਰ ਲਏ ਗਏ ਸਨ। ਇਸ ਵਿਚ ਗਲਤੀ ਦਾ ਮਾਰਜ਼ਨ ਪਲੱਸ ਜਾਂ ਮਾਈਨਸ 3.3 ਫੀਸਦੀ ਹੈ।
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਦੱਖਣੀ ਕੋਰੀਆ: ਫੈਕਟਰੀ ’ਚ ਧਮਾਕਾ, 4 ਮਜ਼ਦੂਰਾਂ ਦੀ ਮੌਤ
NEXT STORY