ਵਾਸ਼ਿੰਗਟਨ : ਅਮਰੀਕਾ ਵਿਚ ਅਫ਼ਗਾਨ ਪ੍ਰਵਾਸੀ ਸੰਗਠਨ ਦੇ ਮੈਂਬਰਾਂ, ਜਿਨ੍ਹਾਂ ਵਿਚ ਮਹਿਲਾ ਅਧਿਕਾਰ ਕਾਰਕੁਨ ਤੇ ਨੈਸ਼ਨਲ ਰੈਜ਼ਿਸਟੈਂਸ ਫਰੰਟ (ਐੱਨ. ਆਰ. ਐੱਫ.) ਦੇ ਸਮਰਥਕ ਸ਼ਾਮਲ ਹਨ, ਨੇ ਐਤਵਾਰ ਨੂੰ ਵਾਸ਼ਿੰਗਟਨ ਡੀ. ਸੀ. ਵਿਚ ਵ੍ਹਾਈਟ ਹਾਊਸ ਦੇ ਸਾਹਮਣੇ ਵਿਰੋਧ ਰੈਲੀ ਦਾ ਆਯੋਜਨ ਕੀਤਾ। ਮੁੱਖ ਬੁਲਾਰਿਆਂ ਵਿਚ ਜਾਵਿਦ ਪਾਇਮਾਨੀ, ਐੱਨ. ਆਰ. ਐੱਫ. ਕਾਰਕੁਨ, ਪੱਤਰਕਾਰ ਤੇ ਸਿਆਸੀ ਵਿਸ਼ਲੇਸ਼ਕ, ਫ੍ਰੀ ਅਫ਼ਗਾਨਿਸਤਾਨ ਅੰਦੋਲਨ ਦੀ ਖਾਲਿਦਾ ਨਵਾਬੀ ਤੇ ਅਫ਼ਗਾਨ ਮਹਿਲਾ ਕਾਰਕੁਨ ਮਰੀਨਾ ਓਮਾਰੀ ਸ਼ਾਮਲ ਸਨ। ਸਾਰੇ ਬੁਲਾਰਿਆਂ ਨੇ ਤਾਿਲਬਾਨ ਸ਼ਾਸਨ ਦੇ ਤਹਿਤ ਅਫ਼ਗਾਨ ਔਰਤਾਂ ਤੇ ਲੜਕੀਆਂ ਦੀ ਤਰਸਯੋਗ ਹਾਲਤ ਤੇ ਤਾਲਿਬਾਨ ਸ਼ਾਸਕਾਂ ਵੱਲੋਂ ਲਗਾਤਾਰ ਕੀਤੇ ਜਾ ਰਹੇ ਬਹੁਤਤ ਜ਼ਿਆਦਾ ਮਨੁੱਖਤਾਵਾਦੀ ਉਲੰਘਣਾਵਾਂ ਦਾ ਵੇਰਵਾ ਦਿੱਤਾ।
ਉਨ੍ਹਾਂ ਤਾਲਿਬਾਨ ਵੱਲੋਂ ਨਿਰਦੋਸ਼ ਅਫ਼ਗਾਨਾਂ ਦੀ ਮਨਮਰਜ਼ੀ ਨਾਲ ਗ੍ਰਿਫ਼ਤਾਰੀ, ਫਾਂਸੀ ਤੇ ਅਗਵਾ ਸਮੇਤ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਦੀ ਨਿੰਦਾ ਕੀਤੀ। ਬੁਲਾਰਿਆਂ ਨੇ ਕਿਸੇ ਵੀ ਦੇਸ਼ ਵੱਲੋਂ ਤਾਲਿਬਾਨ ਸ਼ਾਸਨ ਦੀ ਜਾਇਜ਼ਤਾ ਨੂੰ ਮਾਨਤਾ ਦੇਣ ਦਾ ਵਿਰੋਧ ਕਰਦਿਆਂ ਇਸ ਨਾਜ਼ੁਕ ਮੋੜ ’ਤੇ ਐੱਨ. ਆਰ. ਐੱਫ. ਦੇ ਮਹੱਤਵ ’ਤੇ ਵੀ ਜ਼ੋਰ ਦਿੱਤਾ। ਨਵਾਬੀ ਨੇ ਇਹ ਵੀ ਕਿਹਾ ਕਿ ਅਫ਼ਗਾਨ ਪ੍ਰਵਾਸੀ ਅਮਰੀਕੀ ਸਦਨ ਦੇ ਪ੍ਰਸਤਾਵ 6993 ਦਾ ਪੂਰਾ ਸਮਰਥਨ ਕਰਦੇ ਹਨ, ਜੋ ਪਾਕਿਸਤਾਨ ਨੂੰ ਅੱਤਵਾਦ ਦੇ ਸਪਾਂਸਰ ਦੇ ਤੌਰ ’ਤੇ ਨਾਮਜ਼ਦ ਕਰਨਾ ਚਾਹੰੁਦਾ ਹੈ। ਵਿਰੋਧ ਨੂੰ 50 ਤੋਂ ਵੱਧ ਅਫ਼ਗਾਨ ਕਾਰਕੁਨਾਂ ਨੇ ਸਮਰਥਨ ਦਿੱਤਾ, ਜਿਨ੍ਹਾਂ ਨੇ ਅਫ਼ਗਾਨਿਸਤਾਨ ਨੂੰ ਤਾਲਿਬਾਨ ਤੇ ਪਾਕਿਸਤਾਨ ਤੋਂ ਮੁਕਤ ਕਰਨ ਦੀਆਂ ਆਪਣੀਆਂ ਕੋਸ਼ਿਸ਼ਾਂ ਨੂੰ ਜਾਰੀ ਰੱਖਣ ਦਾ ਸੰਕਲਪ ਲਿਆ।
ਯੂਕ੍ਰੇਨ ਛੱਡਣ ਵਾਲੇ ਸ਼ਰਨਾਰਥੀਆਂ ਦੀ ਗਿਣਤੀ 35 ਲੱਖ ਦੇ ਪਾਰ
NEXT STORY