ਮੈਦਾਨ ਸ਼ਾਰ (ਵਾਰਤਾ) : ਅਫਗਾਨਿਸਤਾਨ ਦੇ ਪੂਰਬੀ ਵਰਦਾਕ ਸੂਬੇ ਦੇ ਡੇ ਮਿਰਦਾਦ ਜ਼ਿਲ੍ਹੇ ਵਿਚ ਅੱਤਵਾਦੀਆਂ ਦੇ ਇਕ ਟਿਕਾਣੇ ’ਤੇ ਹੋਏ ਬੰਬ ਧਮਾਕੇ ਵਿਚ ਘੱਟ ਤੋਂ ਘੱਟ 10 ਤਾਲਿਬਾਨੀ ਅੱਤਵਾਦੀਆਂ ਦੀ ਮੌਤ ਹੋ ਗਈ। ਫ਼ੌਜ ਨੇ ਮੰਗਲਵਾਰ ਨੂੰ ਬਿਆਨ ਜਾਰੀ ਕਰਕੇ ਦੱਸਿਆ ਕਿ ਇਹ ਹਾਦਸਾ ਸੋਮਵਾਰ ਨੂੰ ਹੋਇਆ।
ਬਿਆਨ ਮੁਤਾਬਕ ਕੱਲ ਸ਼ਾਮ ਦਾਦੂ ਖਲੀ ਪਿੰਡ ਸਥਿਤ ਤਾਲਿਬਾਨ ਅੱਤਵਾਦੀਆਂ ਦੇ ਟਿਕਾਣੇ ’ਤੇ ਧਮਾਕਾ ਹੋਇਆ, ਜਿਸ ਵਿਚ ਤਾਲਿਬਾਨ ਕਮਾਂਡਰ ਮੁੱਲਾ ਮੰਸੂਰ ਸਮੇਤ 10 ਅੱਤਵਾਦੀਆਂ ਦੀ ਮੌਤ ਹੋ ਗਈ ਅਤੇ ਕਈ ਹੋਰ ਜ਼ਖ਼ਮੀ ਹੋ ਗਏ। ਤਾਲਿਬਾਨ ਨੇ ਇਸ ਘਟਨਾ ’ਤੇ ਅਜੇ ਤੱਕ ਕੋਈ ਪ੍ਰਤੀਕਿਰਿਆ ਪ੍ਰਗਟ ਨਹੀਂ ਕੀਤੀ ਹੈ। ਸੂਬਾਈ ਗਵਰਨਰ ਸੈਯਦ ਵਾਹਿਦ ਕਤਾਲੀ ਨੇ ਦੱਸਿਆ ਕਿ ਐਤਵਾਰ ਨੂੰ ਹੇਰਾਤ ਸੂਬੇ ਦੇ ਪਸਤੋਨ ਜਾਰਗਨ ਜ਼ਿਲ੍ਹੇ ਦੀ ਇਕ ਮਸਜਿਦ ਦੇ ਅੰਦਰ ਇਸ ਤਰ੍ਹਾਂ ਹੀ ਬੰਬ ਧਮਾਕੇ ਵਿਚ 20 ਅੱਤਵਾਦੀ ਮਾਰੇ ਗਏ ਅਤੇ ਕਈ ਜ਼ਖ਼ਮੀ ਹੋਏ ਸਨ।
ਅਜੀਬ ਮਾਮਲਾ! ਮਹਿਲਾ ਲਈ 'ਹੱਸਣਾ' ਬਣਿਆ ਆਫ਼ਤ, ਹੋ ਜਾਂਦੀ ਹੈ ਬੇਹੋਸ਼
NEXT STORY