ਲੰਡਨ (ਬਿਊਰੋ): ਦੁਨੀਆ ਵਿਚ ਕੁਝ ਲੋਕ ਗੰਭੀਰ ਬੀਮਾਰੀ ਨਾਲ ਜੂਝ ਰਹੇ ਹਨ। ਅਜਿਹਾ ਹੀ ਇਕ ਮਾਮਲਾ ਬ੍ਰਿਟੇਨ ਦਾ ਸਾਹਮਣੇ ਆਇਆ ਹੈ, ਜਿਸ ਬਾਰੇ ਜਾਣ ਕੇ ਤੁਸੀਂ ਹੈਰਾਨ ਰਹਿ ਜਾਓਗੇ। ਬ੍ਰਿਟੇਨ ਦੇ ਬਰਮਿੰਘਮ ਵਿਚ ਰਹਿਣ ਵਾਲੀ ਬੇਲਾ ਕਿਲਮਾਰਟਿਨ ਦੋ ਗੰਭੀਰ ਬੀਮਾਰੀਆਂ ਨਾਲ ਪੀੜਤ ਹੈ। ਇਹਨਾਂ ਬੀਮਾਰੀਆਂ ਕਾਰਨ ਉਸ ਨੂੰ ਕਈ ਵਾਰ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ ਹੈ। ਬੇਲਾ ਨਾਰਕੋਲੇਪਸੀ ਅਤੇ ਕੇਟਾਪਲੇਕਸੀ ਨਾਮ ਦੀਆਂ ਦੋ ਬੀਮਾਰੀਆਂ ਨਾਲ ਜੂਝ ਰਹੀ ਹੈ। ਬੇਲਾ ਨੇ ਕਦੇ ਨਹੀਂ ਸੋਚਿਆ ਸੀ ਕਿ ਇਹਨਾਂ ਬੀਮਾਰੀਆਂ ਕਾਰਨ ਉਸ ਲਈ 'ਹੱਸਣਾ' ਮੁਸ਼ਕਲ ਹੋ ਜਾਵੇਗਾ।

ਅਸਲ ਵਿਚ ਜਿੱਥੇ ਨਾਰਕੇਲੇਪਸੀ ਵਿਚ ਇਨਸਾਨ ਨੂੰ ਬਹੁਤ ਜ਼ਿਆਦਾ ਨੀਂਦ ਆਉਂਦੀ ਹੈ ਉੱਥੇ ਕੇਟਾਪਲੇਕਸੀ ਇਕ ਅਜਿਹੀ ਸਮੱਸਿਆ ਹੈ ਜਿਸ ਵਿਚ ਮਨੁੱਖੀ ਜਜ਼ਬਾਤ ਦੇ ਪ੍ਰਭਾਵੀ ਹੋਣ 'ਤੇ ਬੌਡੀ 'ਤੇ ਕੰਟਰੋਲ ਨਹੀਂ ਰਹਿੰਦਾ। ਬੇਲਾ ਦੇ ਮਾਮਲੇ ਵਿਚ ਇਹ ਜਜ਼ਬਾਤ 'ਹੱਸਣਾ' ਹੈ। ਇਹੀ ਕਾਰਨ ਹੈ ਕਿ ਜਦੋਂ ਵੀ ਬੇਲਾ ਹੱਸਦੀ ਹੈ ਤਾਂ ਉਸ ਦਾ ਆਪਣੇ ਸਰੀਰ 'ਤੇ ਕੰਟਰੋਲ ਨਹੀਂ ਰਹਿੰਦਾ ਅਤੇ ਕਈ ਵਾਰ ਉਹ ਹੱਸਦੇ-ਹੱਸਦੇ ਸੌਂ ਵੀ ਜਾਂਦੀ ਹੈ।

ਬੇਲਾ ਨੇ ਦੱਸਿਆ ਕਿ ਹੱਸਣ ਕਾਰਨ ਉਸ ਦੀ ਪੂਰੀ ਬੌਡੀ ਸ਼ਟਡਾਊਨ ਵਿਚ ਚਲੀ ਜਾਂਦੀ ਹੈ। ਉਸ ਨੇ ਹੋਰ ਦੱਸਿਆ ਕਿ ਇਕ ਵਾਰ ਸਵੀਮਿੰਗ ਪੂਲ ਵਿਚ ਉਹ ਕਿਸੇ ਗੱਲ 'ਤੇ ਹੱਸ ਪਈ ਸੀ ਅਤੇ ਉਸ ਦਾ ਆਪਣੇ ਸਰੀਰ 'ਤੇ ਕੰਟਰੋਲ ਨਹੀਂ ਰਿਹਾ, ਜਿਸ ਮਗਰੋਂ ਉਹ ਡੁੱਬਣ ਤੋਂ ਵਾਲ-ਵਾਲ ਬਚੀ ਸੀ। ਇਸ ਮਗਰੋਂ ਉਹ ਖੁਦ ਨੂੰ ਅਸੁਰੱਖਿਅਤ ਥਾਵਾਂ 'ਤੇ ਹੱਸਣ ਨੂੰ ਲੈ ਕੇ ਕਾਫੀ ਸਾਵਧਾਨ ਰਹਿੰਦੀ ਹੈ। ਬੇਲਾ ਨੇ ਕਿਹਾ ਕਿ ਉਸ ਨਾਲ ਜ਼ਿਆਦਾ ਸਮੱਸਿਆ ਉਦੋਂ ਆਉਂਦੀ ਹੈ ਜਦੋਂ ਕੋਈ ਅਚਾਨਕ ਹੱਸਣ ਵਾਲੀ ਗੱਲ ਕਹਿ ਦਿੰਦਾ ਹੈ ਅਤੇ ਅਜਿਹੇ ਵਿਚ ਜਦੋਂ ਉਸ ਨੂੰ ਹਾਸਾ ਆਉਂਦਾ ਹੈ ਤਾਂ ਉਹ ਆਪਣੀਆਂ ਮਾਂਸਪੇਸ਼ੀਆਂ 'ਤੇ ਕੰਟਰੋਲ ਗਵਾ ਬੈਠਦੀ ਹੈ।

ਪੜ੍ਹੋ ਇਹ ਅਹਿਮ ਖਬਰ- ਯੂਕੇ ਨੇ ਕੋਰੋਨਾ ਸਹਾਇਤਾ ਵਜੋਂ ਵੈਂਟੀਲੇਟਰ, ਆਕਸੀਜਨ ਆਦਿ ਸਮਾਨ ਕੀਤਾ ਭਾਰਤ ਲਈ ਰਵਾਨਾ
ਉਸ ਵੇਲੇ ਬੇਲਾ ਦੀਆਂ ਲੱਤਾ ਕਮਜ਼ੋਰ ਪੈ ਜਾਂਦੀਆਂ ਹਨ। ਉਸ ਦੇ ਸਿਰ ਦਾ ਸੰਤੁਲਨ ਵਿਗੜਨ ਲੱਗਦਾ ਹੈ। ਉਸ ਨੂੰ ਆਲੇ-ਦੁਆਲੇ ਹੋ ਰਹੀਆਂ ਗੱਲਾਂ ਦੀ ਸਮਝ ਨਹੀਂ ਰਹਿੰਦੀ ਅਤੇ ਉਹ ਆਪਣੇ ਸਰੀਰ ਤੋਂ ਕੰਟਰੋਲ ਗਵਾ ਬੈਠਦੀ ਹੈ। ਬੇਲਾ ਨੇ ਕਿਹਾ ਕਿ ਜਦੋਂ ਕੇਟਾਪਲੇਕਸੀ ਸ਼ੁਰੂ ਹੋਈ ਤਾਂ ਮੈਨੂੰ ਲੱਗਦਾ ਸੀ ਕਿ ਮੈਨੂੰ ਦਿਲ ਦੀ ਸਮੱਸਿਆ ਹੈ ਭਾਵੇਂਕਿ ਇਹ ਪਰੇਸ਼ਾਨੀ ਹੌਲੀ-ਹੌਲੀ ਸ਼ੁਰੂ ਹੋਈ। ਮੈਂ ਜਦੋਂ ਵੀ ਹੱਸਦੀ ਸੀ ਮੈਨੂੰ ਥੋੜ੍ਹਾ ਜਿਹਾ ਚੱਕਰ ਆਉਂਦਾ ਸੀ। ਇਸ ਮਗਰੋਂ ਮੇਰੀਆਂ ਅੱਖਾਂ ਥੋੜ੍ਹੀਆਂ ਭਾਰੀਆਂ ਹੋ ਜਾਂਦੀਆਂ ਸਨ ਅਤੇ ਇੰਝ ਲੱਗਦਾ ਸੀ ਜਿਵੇਂ ਮੈਂ ਨਸ਼ਾ ਕੀਤਾ ਹੋਵੇ ਪਰ ਹੁਣ ਇਹ ਅਗਲੇ ਪੱਧਰ 'ਤੇ ਪਹੁੰਚ ਗਿਆ ਹੈ ਅਤੇ ਮੇਰਾ ਆਪਣੇ ਸਰੀਰ 'ਤੇ ਕੰਟਰੋਲ ਨਹੀਂ ਰਹਿੰਦਾ। ਬੇਲਾ ਨੇ ਅੱਗੇ ਕਿਹਾ ਕਿ ਮੇਰੇ ਪਰਿਵਾਰ ਵਾਲਿਆਂ ਨੂੰ ਲੱਗਦਾ ਸੀ ਕਿ ਮੈਂ ਨਸ਼ਾ ਲੈ ਰਹੀ ਹਾਂ ਕਿਉਂਕਿ ਮੈਂ ਜਦੋਂ ਵੀ ਹੱਸਦੀ ਸੀ ਤਾਂ ਮੇਰੀਆਂ ਅੱਖਾਂ ਕਾਫੀ ਕੁਝ ਬਿਆਨ ਕਰਦੀਆਂ ਸਨ। ਮੈਂ ਇਸ ਪਰੇਸ਼ਾਨੀ ਕਾਰਨ ਕਈ ਵਾਰ ਸੱਟ ਲਗਵਾ ਚੁੱਕੀ ਹਾਂ।
ਨੋਟ- ਮਹਿਲਾ ਲਈ 'ਹੱਸਣਾ' ਬਣਿਆ ਆਫ਼ਤ, ਹੋ ਜਾਂਦੀ ਹੈ ਬੇਹੋਸ਼, ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਭਾਰਤ ਨੂੰ ਆਕਸੀਜਨ ਦੀ ਸਪਲਾਈ ਕਰੇਗਾ ਕੈਲੀਫੋਰਨੀਆ
NEXT STORY