ਲਾਸ ਏਜੰਲਸ — ਰੈਪਰ ਫੈਰੇਲ ਵਿਲੀਅਮਸ ਤੋਂ ਬਾਅਦ ਹੁਣ ਗਾਇਕਾ ਰਿਹਾਨਾ ਨੇ ਵੀ ਅਮਰੀਕੀ ਰਾਸ਼ਟਰਪਤੀ ਟਰੰਪ ਵੱਲੋਂ ਮਿੱਡ ਟਰਮ ਦੀਆਂ ਚੋਣਾਂ ਦੇ ਪ੍ਰਚਾਰ 'ਚ ਉਨ੍ਹਾਂ ਦੇ ਗਾਣੇ ਦਾ ਇਸਤੇਮਾਲ ਕੀਤੇ ਜਾਣ 'ਤੇ ਇਤਰਾਜ਼ ਜਤਾਇਆ ਹੈ। ਗਾਇਕਾ ਨੇ ਟਵਿੱਟਰ 'ਤੇ ਲਿੱਖਿਆ ਕਿ ਟੈਨੇਸੀ ਦੇ ਚੈੱਟਾਨੂਗਾ 'ਚ ਐਤਵਾਰ ਨੂੰ ਰਿਪਬਲਿਕਨ ਸੀਨੇਟ ਦੀ ਉਮੀਦਵਾਰ ਮਾਰਸ਼ਾ ਬਲੈਕਬਰਨ ਦੀ ਰੈਲੀ 'ਚ ਸਖਤ ਤੌਰ 'ਤੇ 'ਡਾਂਟ ਸਟਾਪ ਦਿ ਮਿਊਜ਼ਿਕ' ਗਾਣਾ ਚਲਾਇਆ ਸੀ। ਰਿਹਾਨਾ ਨੂੰ ਵਾਸ਼ਿੰਗਟਨ ਪੋਸਟ ਦੇ ਵ੍ਹਾਈਟ ਹਾਊਸ ਬਿਊਰੋ ਦੇ ਪ੍ਰਮੁੱਖ ਫਿਲੀਪ ਰਕਰ ਨੇ ਇਹ ਜਾਣਕਾਰੀ ਦਿੱਤੀ ਸੀ। ਉਨ੍ਹਾਂ ਲਿੱਖਿਆ, 'ਨਾ ਹੀ ਮੈਂ ਅਤੇ ਨਾ ਹੀ ਮੇਰੇ ਨਾਲ ਜੁੜੇ ਲੋਕ ਕਦੇ ਉਸ ਰੈਲੀ ਜਾਂ ਉਸ ਦੇ ਆਲੇ-ਦੁਆਲੇ ਹੋਣਗੇ। ਜਾਣਕਾਰੀ ਲਈ ਧੰਨਵਾਦ ਫਿਲੀਪ।' ਰਿਹਾਨਾ ਇੰਸਟਾਗ੍ਰਾਮ 'ਤੇ ਪਹਿਲੇ ਹੀ ਡੈਮੋਕ੍ਰੇਟਿਕ ਉਮੀਦਵਾਰ ਐਂਡ੍ਰਿਊ ਗਿਲਮ ਨੂੰ ਆਪਣਾ ਸਮਰਥਨ ਦੇ ਚੁੱਕੀ ਹੈ।
ਦੱਸ ਦਈਏ ਕਿ ਬੀਤੇ ਸ਼ਨੀਵਾਰ ਨੂੰ ਰਾਸ਼ਟਰਪਤੀ ਟਰੰਪ ਦੀ ਰੈਲੀ ਦੌਰਾਨ ਆਪਣੇ ਪਸੰਦੀਦਾ 'ਹੈਪੀ' ਗਾਣਾ ਚਲਾਉਣ 'ਤੇ ਅਮਰੀਕਾ ਰੈਪਰ ਫੈਰੇਲ ਵਿਲੀਅਮਸ ਨੇ ਟਰੰਪ ਨੂੰ ਨੋਟਿਸ ਭੇਜਿਆ ਸੀ। ਉਸ ਦਿਨ ਪਿਟਸਬਰਗ 'ਚ ਯਹੂਦੀਆਂ ਦੀ ਇਕ ਪ੍ਰਾਥਨਾ ਸਭਾ 'ਤੇ ਗੋਲੀਬਾਰੀ ਹੋਈ ਸੀ।
ਕੈਮਰੂਨ 'ਚ 79 ਵਿਦਿਆਰਥੀ ਅਗਵਾ
NEXT STORY