ਸਪੋਰਟਸ ਡੈਸਕ- ਅਹਿਮਦਾਬਾਦ ਹਵਾਈ ਅੱਡੇ ਤੋਂ ਲੰਡਨ ਜਾ ਰਿਹਾ ਏਅਰ ਇੰਡੀਆ ਦਾ ਜਹਾਜ਼ ਅਚਾਨਕ ਹਾਦਸਾਗ੍ਰਸਤ ਹੋ ਗਿਆ। ਇਹ ਹਾਦਸਾ ਵੀਰਵਾਰ ਦੁਪਹਿਰ ਲਗਭਗ 1:45 ਵਜੇ ਵਾਪਰਿਆ। ਏਅਰ ਇੰਡੀਆ ਦੇ ਇਸ ਜਹਾਜ਼ ਵਿੱਚ ਕੁੱਲ 242 ਲੋਕ ਸਵਾਰ ਸਨ, ਜਿਨ੍ਹਾਂ ਵਿੱਚ 230 ਯਾਤਰੀ ਅਤੇ 12 ਚਾਲਕ ਦਲ ਦੇ ਮੈਂਬਰ ਸ਼ਾਮਲ ਸਨ। ਇਸ ਜਹਾਜ਼ ਵਿੱਚ 50 ਤੋਂ ਵੱਧ ਵਿਦੇਸ਼ੀ ਯਾਤਰੀ ਸਨ। ਹਾਦਸੇ ਦੀਆਂ ਤਸਵੀਰਾਂ ਅਤੇ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ। ਇਹ ਤਸਵੀਰਾਂ ਕਾਫ਼ੀ ਭਿਆਨਕ ਹਨ। ਭਾਰਤੀ ਕ੍ਰਿਕਟਰਾਂ ਨੇ ਜਹਾਜ਼ ਹਾਦਸੇ 'ਤੇ ਦੁੱਖ ਪ੍ਰਗਟ ਕੀਤਾ ਹੈ।



ਹਾਦਸੇ ਦੀਆਂ ਫੋਟੋਆਂ ਅਤੇ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋਣ ਲੱਗ ਗਈਆਂ ਹਨ। ਵੀਡੀਓਜ਼ ਵਿੱਚ ਜਹਾਜ਼ ਨੂੰ ਉਡਾਣ ਭਰਨ ਤੋਂ ਤੁਰੰਤ ਬਾਅਦ ਹੇਠਾਂ ਡਿੱਗਦੇ ਦੇਖਿਆ ਜਾ ਸਕਦਾ ਹੈ। ਜਿਵੇਂ ਹੀ ਜਹਾਜ਼ ਹੇਠਾਂ ਡਿੱਗਦਾ ਹੈ, ਇੱਕ ਜ਼ੋਰਦਾਰ ਕਰੈਸ਼ ਦੀ ਆਵਾਜ਼ ਆਉਂਦੀ ਹੈ ਅਤੇ ਸੰਘਣਾ ਧੂੰਆਂ ਅਸਮਾਨ ਵੱਲ ਉੱਡਣਾ ਸ਼ੁਰੂ ਹੋ ਜਾਂਦਾ ਹੈ, ਜਿਸ ਨਾਲ ਹਫੜਾ-ਦਫੜੀ ਮਚ ਜਾਂਦੀ ਹੈ। ਇਸ ਹਾਦਸੇ ਨਾਲ ਪੂਰੇ ਦੇਸ਼ ਵਿੱਚ ਸੋਗ ਪਸਰ ਗਿਆ ਹੈ। ਸੋਸ਼ਲ ਮੀਡੀਆ 'ਤੇ ਪ੍ਰਸ਼ੰਸਕਾਂ ਦੇ ਨਾਲ-ਨਾਲ ਖੇਡ ਜਗਤ ਨੇ ਵੀ ਇਸ ਹਾਦਸੇ 'ਤੇ ਦੁੱਖ ਪ੍ਰਗਟ ਕੀਤਾ ਹੈ।


ਹਰਭਜਨ ਸਿੰਘ, ਇਰਫਾਨ ਪਠਾਨ ਸਣੇ ਦਿੱਗਜ ਕ੍ਰਿਕਟਰਾਂ ਨੇ ਪ੍ਰਗਟਾਇਆ ਦੁਖ
ਹਰਭਜਨ ਸਿੰਘ ਨੇ ਐੱਕਸ 'ਤੇ ਸੰਦੇਸ਼ 'ਚ ਕਿਹਾ, 'ਮੈਨੂੰ ਇਹ ਜਾਣ ਕੇ ਬਹੁਤ ਦੁੱਖ ਅਤੇ ਸਦਮਾ ਲੱਗਾ ਹੈ ਕਿ ਅਹਿਮਦਾਬਾਦ ਵਿੱਚ ਏਅਰ ਇੰਡੀਆ ਦਾ ਜਹਾਜ਼ ਹਾਦਸਾਗ੍ਰਸਤ ਹੋ ਗਿਆ ਹੈ। ਮੇਰੀਆਂ ਸੰਵੇਦਨਾਵਾਂ ਅਤੇ ਪ੍ਰਾਰਥਨਾਵਾਂ ਉਨ੍ਹਾਂ ਸਾਰੇ ਪੀੜਤਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਨਾਲ ਹਨ ਜੋ ਇਸ ਅਣਕਿਆਸੇ ਦਰਦ ਅਤੇ ਨੁਕਸਾਨ ਵਿੱਚੋਂ ਗੁਜ਼ਰ ਰਹੇ ਹਨ। ਅਜਿਹੇ ਸਮੇਂ, ਸ਼ਬਦ ਕਾਫ਼ੀ ਨਹੀਂ ਲੱਗਦੇ, ਪਰ ਮੈਨੂੰ ਉਮੀਦ ਹੈ ਕਿ ਪ੍ਰਭਾਵਿਤ ਲੋਕਾਂ ਨੂੰ ਤਾਕਤ, ਹਿੰਮਤ ਅਤੇ ਸਮਰਥਨ ਮਿਲੇਗਾ। ਇਸ ਦੁਖਾਂਤ ਤੋਂ ਪ੍ਰਭਾਵਿਤ ਸਾਰੇ ਲੋਕਾਂ ਪ੍ਰਤੀ ਮੇਰੀ ਦਿਲੀ ਸੰਵੇਦਨਾ।' ਹਰਭਜਨ ਸਿੰਘ ਹੀ ਨਹੀਂ ਬਲਕਿ ਇਰਫਾਨ ਪਠਾਨ ਸਮੇਤ ਹੋਰ ਭਾਰਤੀ ਕ੍ਰਿਕਟਰਾਂ ਨੇ ਵੀ ਅਹਿਮਦਾਬਾਦ ਜਹਾਜ਼ ਹਾਦਸੇ 'ਤੇ ਟਵਿੱਟਰ 'ਤੇ ਟਵੀਟ ਕੀਤਾ ਹੈ। ਇਰਫਾਨ ਪਠਾਨ ਨੇ ਟਵਿੱਟਰ 'ਤੇ ਟਵੀਟ ਕੀਤਾ, 'ਅੱਜ ਅਹਿਮਦਾਬਾਦ ਵਿੱਚ ਏਅਰ ਇੰਡੀਆ ਦੇ ਜਹਾਜ਼ ਹਾਦਸੇ ਤੋਂ ਬਹੁਤ ਦੁੱਖ ਹੋਇਆ। ਯਾਤਰੀਆਂ, ਚਾਲਕ ਦਲ ਦੇ ਮੈਂਬਰਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਲਈ ਪ੍ਰਾਰਥਨਾਵਾਂ।'


ਅਹਿਮਦਾਬਾਦ ਪੁਲਸ ਕੰਟਰੋਲ ਰੂਮ ਨੇ ਪੁਸ਼ਟੀ ਕੀਤੀ ਹੈ ਕਿ ਇਹ ਜਹਾਜ਼ ਵੀਰਵਾਰ 12 ਜੂਨ ਨੂੰ ਉਡਾਣ ਭਰਨ ਤੋਂ ਕੁਝ ਮਿੰਟ ਬਾਅਦ ਦੁਪਹਿਰ 1:40 ਵਜੇ ਕਰੈਸ਼ ਹੋਇਆ। ਹਾਦਸਾਗ੍ਰਸਤ ਹੋਣ ਵਾਲਾ ਜਹਾਜ਼ ਬੋਇੰਗ 787 ਡ੍ਰੀਮਲਾਈਨਰ ਦੱਸਿਆ ਜਾ ਰਿਹਾ ਹੈ। ਜਹਾਜ਼ ਮੇਘਾਨੀ ਨਗਰ ਖੇਤਰ ਵਿੱਚ ਹਾਦਸਾਗ੍ਰਸਤ ਹੋਇਆ। ਹਾਦਸੇ ਤੋਂ ਬਾਅਦ 7 ਅੱਗ ਬੁਝਾਊ ਗੱਡੀਆਂ ਮੌਕੇ 'ਤੇ ਪਹੁੰਚ ਗਈਆਂ। ਫਾਇਰਬ੍ਰਿਗੇਡ ਟੀਮ ਜਹਾਜ਼ ਵਿੱਚ ਲੱਗੀ ਅੱਗ ਬੁਝਾਉਣ ਦੀ ਕੋਸ਼ਿਸ਼ 'ਚ ਲੱਗ ਗਈ। ਇਹ ਜਹਾਜ਼ ਹਾਦਸਾ ਕਾਫ਼ੀ ਭਿਆਨਕ ਤੇ ਦਰਦਨਾਕ ਹੈ। ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਇਸ ਬਾਰੇ ਚਿੰਤਾ ਪ੍ਰਗਟ ਕੀਤੀ ਹੈ।
ਕਿਵੇਂ ਸ਼ੁਰੂ ਹੋਈ ਲਵ ਸਟੋਰੀ! ਸ਼ਿਖਰ ਧਵਨ ਦੀ ਕਿਸ ਖਾਸੀਅਤ 'ਤੇ ਫਿਦਾ ਹੋਈ ਸੋਫੀ ਸ਼ਾਈਨ, ਜਾਣੋ ਪ੍ਰੇਮਿਕਾ ਦੀ ਜ਼ੁਬਾਨੀ
NEXT STORY