ਹਾਂਗਕਾਂਗ (ਭਾਸ਼ਾ)– ਚੀਨ ਦੀ ਬਰਾਮਦ ਸੱਤ ਮਹੀਨਿਆਂ ਬਾਅਦ ਨਵੰਬਰ ਦੇ ਮਹੀਨੇ ਵਧੀ ਹੈ, ਜਦ ਕਿ ਦਰਾਮਦ ’ਚ ਗਿਰਾਵਟ ਆਈ ਹੈ। ਇਸ ਤੋਂ ਪਹਿਲਾਂ ਅਪ੍ਰੈਲ ਵਿਚ ਬਰਾਮਦ ’ਚ ਵਾਧਾ ਦਰਜ ਕੀਤਾ ਗਿਆ ਸੀ। ਬਰਾਮਦ ਇਕ ਸਾਲ ਪਹਿਲਾਂ ਦੀ ਤੁਲਨਾ ਵਿਚ 0.5 ਫ਼ੀਸਦੀ ਵਧ ਕੇ 291.9 ਅਰਬ ਅਮਰੀਕੀ ਡਾਲਰ ਹੋ ਗਈ ਹੈ। ਹਾਲਾਂਕਿ ਦਰਾਮਦ ਅਕਤੂਬਰ ’ਚ ਤਿੰਨ ਫ਼ੀਸਦੀ ਚੜ੍ਹਨ ਤੋਂ ਬਾਅਦ ਨਵੰਬਰ ਵਿਚ 0.6 ਫ਼ੀਸਦੀ ਡਿੱਗ ਕੇ 223.5 ਅਰਬ ਅਮਰੀਕੀ ਡਾਲਰ ਰਹੀ।
ਇਹ ਵੀ ਪੜ੍ਹੋ - ਹੁਣ ਇਹ ਮਸ਼ਹੂਰ ਕਾਰੋਬਾਰੀ ਡੀਪਫੇਕ ਵੀਡੀਓ ਦਾ ਹੋਏ ਸ਼ਿਕਾਰ, ਖ਼ੁਦ ਪੋਸਟ ਸਾਂਝੀ ਕਰ ਕਿਹਾ-ਫੇਕ ਵੀਡੀਓ
ਦੱਸ ਦੇਈਏ ਕਿ ਕੋਵਿਡ-19 ਨਾਲ ਨਜਿੱਠਣ ਲਈ ਲਗਾਈਆਂ ਗਈਆਂ ਸਖ਼ਤ ਪਾਬੰਦੀਆਂ ਪਿਛਲੇ ਸਾਲ ਦੇ ਅਖੀਰ ਵਿੱਚ ਹਟਾਏ ਜਾਣ ਤੋਂ ਬਾਅਦ ਦੇਸ਼ ਨੂੰ ਮੁੜ ਪਟੜੀ ’ਤੇ ਲਿਆਉਣ ਦੇ ਯਤਨ ਜਾਰੀ ਹਨ। ਹਾਲਾਂਕਿ ਗਲੋਬਲ ਮੰਗ ’ਚ ਕਮੀ ਨਾਲ ਚੀਨ ਦਾ ਵਿਦੇਸ਼ੀ ਵਪਾਰ ਸੁਸਤ ਬਣਿਆ ਹੈ। ਚੀਨ ਦਾ ਨਵੰਬਰ ਵਿਚ ਵਪਾਰ ਸਰਪਲੱਸ 21 ਫ਼ੀਸਦੀ ਵਧ ਕੇ 68.4 ਅਰਬ ਰਿਹਾ, ਜੋ ਅਕਤੂਬਰ ਵਿੱਚ 56.5 ਅਰਬ ਅਮਰੀਕੀ ਡਾਲਰ ਸੀ। ਯੂਰਪ ਅਤੇ ਏਸ਼ੀਆ ਵਿਚ ਫੈੱਡਰਲ ਰਿਜ਼ਰਵ ਅਤੇ ਕੇਂਦਰੀ ਬੈਂਕਾਂ ਦੇ ਮਹਿੰਗਾਈ ਨੂੰ ਘੱਟ ਕਰਨ ਲਈ ਪਿਛਲੇ ਸਾਲ ਵਿਆਜ ਦਰਾਂ ਵਧਾਉਣੀ ਸ਼ੁਰੂ ਕਰਨ ਤੋਂ ਬਾਅਦ ਖੰਡ ਬਰਾਮਦ ਦੀ ਮੰਗ ਕਮਜ਼ੋਰ ਰਹੀ ਹੈ।
ਇਹ ਵੀ ਪੜ੍ਹੋ - ਪਹਿਲੀ ਵਾਰ ਐਨਾ ਮਹਿੰਗਾ ਹੋਇਆ ਸੋਨਾ, ਤੋੜੇ ਸਾਰੇ ਰਿਕਾਰਡ, ਜਾਣੋ ਤਾਜ਼ਾ ਭਾਅ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਚੀਨ 'ਚ ਪਿਛਲੇ 10 ਸਾਲਾਂ ਦੌਰਾਨ ਬਣੇ 37 ਨਵੇਂ ਪਰਮਾਣੂ ਰਿਐਕਟਰ, ਕੁੱਲ ਗਿਣਤੀ 'ਚ ਅਮਰੀਕਾ ਟਾਪ 'ਤੇ
NEXT STORY