ਕਾਬੁਲ (ਬਿਊਰੋ): ਅਫਗਾਨਿਸਤਾਨ ਵਿਚ ਤਾਲਿਬਾਨੀ ਸ਼ਾਸਨ ਦੀ ਸ਼ੁਰੂਆਤ ਹੋਣ ਦੇ ਬਾਅਦ ਤੋਂ ਆਮ ਜਨਤਾ ਪਰੇਸ਼ਾਨ ਹੈ। ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿਚ ਸੜਕਾਂ 'ਤੇ ਜਨਤਾ ਨੇ ਤਾਲਿਬਾਨ ਦਾ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ ਹੈ। ਇਸ ਦੌਰਾਨ ਅਫਗਾਨਿਸਤਾਨ ਦੇ ਪੰਜਸ਼ੀਰ ਇਲਾਕਿਆਂ ਵਿਤ ਤਾਲਿਬਨ ਖ਼ਿਲਾਫ਼ ਲੜਨ ਲਈ ਸਾਬਕਾ ਸੈਨਿਕਾਂ ਨੇ ਮੋਰਚਾ ਸੰਭਾਲਣਾ ਸ਼ੁਰੂ ਕਰ ਦਿੱਤਾ ਹੈ। ਇਹਨਾਂ ਸਾਰਿਆਂ ਦੀ ਅਗਵਾਈ ਅਹਿਮਦ ਮਸੂਦ ਕਰ ਰਿਹਾ ਹੈ ਜੋ ਤਾਲਿਬਾਨਾਂ ਨੂੰ ਹਰਾ ਚੁੱਕੇ ਅਹਿਮਦ ਸ਼ਾਹ ਮਸੂਦ ਦੇ ਬੇਟੇ ਹਨ। ਇਸ ਮਿਸ਼ਨ ਵਿਚ ਉਸ ਨੂੰ ਅਮਰੀਕਾ ਤੋਂ ਮਦਦ ਦੀ ਆਸ ਹੈ।
ਹਾਲ ਹੀ ਵਿਚ ਪ੍ਰਕਾਸ਼ਿਤ ਇਕ ਲੇਖ ਉਸ ਨੇ ਅਮਰੀਕਾ ਨੂੰ 'ਆਖਰੀ ਬਚੀ ਹੋਈ ਆਸ' ਦੱਸਿਆ ਹੈ ਅਤੇ ਹਥਿਆਰ ਮੁਹੱਈਆ ਕਰਾਉਣ ਦੀ ਅਪੀਲ ਕੀਤੀ ਹੈ। ਅਹਿਮਸ ਮਸੂਦ ਨੇ ਵਾਸ਼ਿੰਗਟਨ ਪੋਸਟ ਵਿਚ ਇਕ ਲੇਖ ਲਿਖਿਆ ਹੈ ਜਿਸ ਵਿਚ ਉਸ ਨੇ ਤਾਲਿਬਾਨ ਖ਼ਿਲਾਫ਼ ਲੜਾਈ ਨੂੰ ਮਹੱਤਤਾ ਦੇਣ ਲਈ ਕਿਹਾ ਹੈ। ਜ਼ਿਕਰਯੋਗ ਹੈ ਕਿ ਮਸੂਦ ਦੇ ਪਿਤਾ ਨੇ ਪੰਜਸ਼ੀਰ ਵਿਚ ਤਾਲਿਬਾਨ ਖ਼ਿਲਾਫ਼ ਸਭ ਤੋਂ ਵੱਡੀ ਮੁਹਿੰਮ ਚਲਾਈ ਸੀ। 2001 ਵਿਚ ਉਹਨਾਂ ਦਾ ਕਤਲ ਕਰ ਦਿੱਤਾ ਗਿਆ ਸੀ।
ਵਾਸ਼ਿੰਗਟਨ ਪੋਸਟ ਵਿਚ ਪ੍ਰਕਾਸ਼ਿਤ ਇਕ ਲੇਖ ਵਿਚ ਉਹਨਾਂ ਨੇ ਲਿਖਿਆ,''ਅਮਰੀਕਾ ਹਾਲੇ ਵੀ ਲੋਕਤੰਤਰ ਦਾ ਸਭ ਤੋਂ ਵੱਡਾ ਅਸਲਾ ਹੋ ਸਕਦਾ ਹੈ।'' ਉਹਨਾਂ ਨੇ ਲਿਖਿਆ,''ਮੈਂ ਅੱਜ ਪੰਜਸ਼ੀਰ ਘਾਟੀ ਤੋਂ ਲਿਖ ਰਿਹਾ ਹਾਂ। ਮੈਂ ਉਹਨਾਂ ਮੁਜਾਹਿਦੀਨ ਲੜਾਕਿਆਂ ਨਾਲ ਆਪਣੇ ਪਿਤਾ ਦੇ ਨਕਸ਼ੇ ਕਦਮਾਂ 'ਤੇ ਚੱਲਣ ਲਈ ਤਿਆਰ ਹਾਂ ਜੋ ਇਕ ਵਾਰ ਫਿਰ ਤਾਲਿਬਾਨ ਦਾ ਸਾਹਮਣਾ ਕਰਨ ਲਈ ਤਿਆਰ ਹਨ।'' 1990 ਦਾ ਗ੍ਰਹਿ ਯੁੱਧ ਹੋਵੇ ਜਾਂ ਇਸ ਤੋਂ ਇਕ ਦਹਾਕੇ ਪਹਿਲਾਂ ਸੋਵੀਅਤ ਦਾ ਪ੍ਰਭਾਵ, ਆਪਣੀ ਕੁਦਰਤੀ ਸੁਰੱਖਿਆ ਲਈ ਮਸ਼ਹੂਰ ਪੰਜਸ਼ੀਰ ਅੱਜ ਵੀ ਅਜੇਤੂ ਹੈ।
ਸੋਸ਼ਲ ਮੀਡੀਆ 'ਤੇ ਜਾਰੀ ਤਸਵੀਰਾਂ ਦੱਸਦੀਆਂ ਹਨ ਕਿ ਉਪ ਰਾਸ਼ਟਰਪਤੀ ਅਮਰੂੱਲਾ ਸਾਲੇਹ ਅਤੇ ਮਸੂਦ ਵਿਚਕਾਰ ਮੁਲਾਕਾਤ ਹੋਈ ਸੀ। ਅਜਿਹਾ ਲੱਗ ਰਿਹਾ ਹੈ ਕਿ ਦੋਵੇਂ ਮਿਲ ਕੇ ਤਾਲਿਬਾਨ ਖ਼ਿਲਾਫ਼ ਗੁਰੀਲਾ ਮੁਹਿੰਮ ਦੀ ਤਿਆਰੀ ਕਰ ਰਹੇ ਹਨ। ਉਹਨਾਂ ਨੇ ਕਿਹਾ,''ਸਾਨੂੰ ਹੋਰ ਹਥਿਆਰ, ਜ਼ਿਆਦਾ ਗੋਲਾ-ਬਾਰੂਦ ਅਤੇ ਵੱਧ ਸਪਲਾਈ ਦੀ ਲੋੜ ਹੈ।'' ਮਸੂਦ ਦਾ ਕਹਿਣਾ ਹੈ ਕਿ ਤਾਲਿਬਾਨ ਦਾ ਖਤਰਾ ਸਰਹੱਦ 'ਤੇ ਵੀ ਹੈ। ਉਹਨਾਂ ਨੇ ਅੱਗੇ ਕਿਹਾ,''ਤਾਲਿਬਾਨ ਦੇ ਕੰਟਰੋਲ ਵਿਚ ਅਫਗਾਨਿਸਤਾਨ ਬਿਨਾਂ ਕਿਸੇ ਸ਼ੱਕ ਦੇ ਕੱਟੜਪੰਥੀ ਇਸਲਾਮਿਕ ਅੱਤਵਾਦ ਦਾ ਗੜ੍ਹ ਬਣਦਾ ਜਾਵੇਗਾ। ਇੱਥੇ ਲੋਕਤੰਤਰੀ ਦੇਸ਼ਾਂ ਖ਼ਿਲਾਫ਼ ਸਾਜਿਸ਼ ਬਣਾਈਆਂ ਜਾਣਗੀਆਂ।''
ਪੜ੍ਹੋ ਇਹ ਅਹਿਮ ਖਬਰ- ਕਾਬੁਲ 'ਚੋਂ ਸੁਰੱਖਿਅਤ ਕੱਢੇ ਗਏ 160 ਆਸਟ੍ਰੇਲੀਆਈ ਅਤੇ ਅਫਗਾਨ ਨਾਗਰਿਕ
ਮਸੂਦ ਮੁਤਾਬਕ ਉਸ ਦੇ ਲੜਾਕੇ ਆਉਣ ਵਾਲੇ ਟਕਰਾਅ ਲਈ ਤਿਆਰ ਹਨ ਪਰ ਉਹਨਾਂ ਨੂੰ ਅਮਰੀਕੀ ਮਦਦ ਚਾਹੀਦੀ ਹੈ। ਦੇਸ਼ 'ਤੇ ਕਬਜ਼ਾ ਕਰਨ ਮਗਰੋਂ ਤਾਲਿਬਾਨ ਦੇ ਲੜਾਕਿਆਂ ਦੀਆਂ ਕਈ ਤਸਵੀਰਾਂ ਸਾਹਮਣੇ ਆਈਆਂ ਹਨ ਜਿਹਨਾਂ ਵਿਚ ਉਹਨਾਂ ਕੋਲ ਅਫਗਾਨ ਬਲਾਂ ਕੋਲੋਂ ਜ਼ਬਤ ਕੀਤੇ ਗਏ ਹਥਿਆਰ, ਉਪਕਰਨ ਨਜ਼ਰ ਆ ਰਹੇ ਹਨ। ਇਹਨਾਂ ਵਿਚੋਂ ਅਫਗਾਨਿਸਤਾਨ ਨੂੰ ਜ਼ਿਆਦਾਤਰ ਸਪਲਾਈ ਅਮਰੀਕਾ ਵੱਲੋਂ ਕੀਤੀ ਗਈ ਸੀ। ਮਸੂਦ ਮੁਤਾਬਕ ਤਾਲਿਬਾਨ ਨਾਲ ਮੁਕਾਬਲਾ ਕਰਨ ਲਈ ਸਾਡੇ ਕੋਲ ਵੱਡੀ ਗਿਣਤੀ ਵਿਚ ਲੋਕ ਮੌਜੂਦ ਹਨ ਪਰ ਸਾਨੂੰ ਹਥਿਆਰਾਂ ਦੀ ਲੋੜ ਹੋਵੇਗੀ। ਮਸੂਦ ਨੇ ਹੋਰ ਦਲਾਂ ਨੂੰ ਵੀ ਨਾਲ ਆਉਣ ਦੀ ਅਪੀਲ ਕਰਦਿਆਂ ਕਿਹਾ ਕਿ ਸੈਨਾ ਦੇ ਕਈ ਜਵਾਨ ਸਾਡੇ ਨਾਲ ਹਨ। ਮਸੂਦ ਮੁਤਾਬਕ ਤਾਲਿਬਾਨ ਨਾਲ ਲੜਨ ਲਈ ਇੰਨਾ ਕਾਫੀ ਨਹੀਂ ਹੈ ਸਾਨੂੰ ਕੁਝ ਹੋਰ ਦੇਸ਼ਾਂ ਦੀ ਮਦਦ ਦੀ ਲੋੜ ਹੋਵੇਗੀ।ਤਾਲਿਬਨ ਸਿਰਫ ਅਫਗਾਨਿਸਤਾਨ ਦਾ ਨਹੀਂ ਸਗੋਂ ਪੂਰੀ ਦੁਨੀਆ ਦਾ ਦੁਸ਼ਮਣ ਹੈ ਅਤੇ ਉਸ ਦੇ ਰਾਜ ਵਿਚ ਅਫਗਾਨਿਸਤਾਨ ਅੱਤਵਾਦ ਦਾ ਗੜ੍ਹ ਬਣ ਜਾਵੇਗਾ।
ਪਾਕਿ ’ਚ ਦਰਿੰਦਗੀ ਦੀਆਂ ਹੱਦਾਂ ਪਾਰ, ਕਬਰ ’ਚੋਂ ਲਾਸ਼ ਕੱਢ ਕੇ 14 ਸਾਲਾ ਕੁੜੀ ਨਾਲ ਕੀਤਾ ਜਬਰ-ਜ਼ਿਨਾਹ
NEXT STORY