ਕੈਲੀਫੋਰਨੀਆ, (ਨੀਟਾ ਮਾਛੀਕੇ)— ਸਥਾਨਕ ਅਸ਼ੋਕਾ ਰੈਸਟੋਰੈਂਟ ਵਿੱਚ ਇੱਕ ਸਾਦੇ ਅਤੇ ਪ੍ਰਭਾਵਸ਼ਾਲੀ ਸਮਾਗਮ ਦੌਰਾਨ ਸ. ਅਮਰਜੀਤ ਸਿੰਘ ਬਰਾੜ ਰਾਜੋਆਣੀਆਂ, ਵਾਈਸ ਪ੍ਰਧਾਨ ਆੜਤੀਆ ਐਸੋਸੀਏਸ਼ਨ ਪੰਜਾਬ ਲੋਕਲ ਲੋਕਾਂ ਦੇ ਰੂ-ਬ-ਰੂ ਹੋਏ। ਇਸ ਮੌਕੇ ਵੱਡੀ ਗਿਣਤੀ ਵਿੱਚ ਪੰਜਾਬੀਆਂ ਨੇ ਪਹੁੰਚ ਕੇ ਸ. ਅਮਰਜੀਤ ਸਿੰਘ ਨੂੰ ਜੀ ਆਇਆ ਆਖਿਆ। ਇਸ ਮੌਕੇ ਰਣਧੀਰ ਸਿੰਘ ਸਰਪੰਚ ਫੂਲੇਆਲਾ ਨੇ ਸ. ਅਮਰਜੀਤ ਸਿੰਘ ਬਰਾੜ ਨੂੰ ਇੱਕ ਨਰਮ ਦਿਲ, ਲੋਕਾਂ ਦੀਆਂ ਸਮੱਸਿਆਵਾਂ ਸਮਝਣ ਵਾਲਾ ਸੱਚਾ-ਸੁੱਚਾ ਇਨਸਾਨ ਦੱਸਿਆ।

ਇਸ ਮੌਕੇ ਸ. ਅਮਰਜੀਤ ਸਿੰਘ ਬਰਾੜ ਨੇ ਪ੍ਰਵਾਸੀ ਪੰਜਾਬੀਆਂ ਦੀ ਭਰਵੀਂ ਤਰੀਫ਼ ਕਰਦਿਆਂ ਦੁਨੀਆਂ ਭਰ ਦੀ ਤਰੱਕੀ ਵਿੱਚ ਪਾਏ ਉਨ੍ਹਾਂ ਦੇ ਯੋਗਦਾਨ ਦੀ ਭਰਵੀਂ ਤਰੀਫ਼ ਕੀਤੀ। ਉਨ੍ਹਾਂ ਪੰਜਾਬੀਆਂ ਵੱਲੋਂ ਪੰਜਾਬ ਅੰਦਰ ਪਾਏ ਵੱਡੇ ਆਰਥਿਕ ਯੋਗਦਾਨ ਲਈ ਵੀ ਪੰਜਾਬੀਆਂ ਨੂੰ ਸਲਾਹਿਆ। ਇਸ ਪ੍ਰਗ੍ਰਾਮ ਨੂੰ ਉਲੀਕਣ ਦਾ ਸਿਹਰਾ ਨੀਟਾ ਧਾਲੀਵਾਲ, ਪੰਮਾ ਸੈਦੋਕੇ ਅਤੇ ਪਿੰਦਾ ਕੋਟਲਾ ਸਿਰ ਜਾਂਦਾ ਹੈ।
ਜਾਰਜੀਆ 'ਚ ਡੁੱਬੇ ਜਹਾਜ਼ 'ਚੋਂ ਸੁਰੱਖਿਅਤ ਕੱਢੇ ਗਏ ਕਰੂ ਮੈਂਬਰ
NEXT STORY