ਸਿਡਨੀ (ਬਿਊਰੋ): ਅਜੋਕੇ ਸਮੇਂ ਵਿਚ ਬੱਚੇ ਹਰ ਖੇਤਰ ਵਿਚ ਆਪਣਾ ਨਾਮ ਰੌਸ਼ਨ ਕਰ ਰਹੇ ਹਨ। ਅੱਜ ਅਸੀਂ ਤੁਹਾਨੂੰ ਇਕ ਅਜਿਹੀ ਕੁੜੀ ਬਾਰੇ ਦੱਸ ਰਹੇ ਹਾਂ ਜਿਸ ਦੀ ਕਮਾਈ ਬਾਰੇ ਜਾਣ ਕੇ ਤੁਸੀਂ ਹੈਰਾਨ ਰਹਿ ਜਾਓਗੇ।10 ਸਾਲ ਦੀ ਇਕ ਕੁੜੀ ਆਪਣੇ ਖਿਡੋਣਿਆਂ ਦੇ ਵਪਾਰ ਨਾਲ ਇੰਨੀ ਕਮਾਈ ਕਰ ਲੈਂਦੀ ਹੈ ਕਿ ਉਹ ਆਰਾਮ ਨਾਲ 15 ਸਾਲ ਦੀ ਉਮਰ ਵਿਚ ਵੀ ਰਿਟਾਇਰਮੈਂਟ ਲੈ ਸਕਦੀ ਹੈ। ਪਿਕਸੀ ਕਰਟਿਸ ਨਾਮ ਦੀ ਇਸ ਕੁੜੀ ਨੂੰ ਕਾਰੋਬਾਰ ਸ਼ੁਰੂ ਕਰਨ ਵਿਚ ਉਸ ਦੀ ਮਾਂ ਰੌਕਸੀ ਨੇ ਕਾਫੀ ਮਦਦ ਕੀਤੀ ਹੈ। ਹੈਰਾਨੀ ਦੀ ਗੱਲ ਹੈ ਕਿ ਪਿਛਲੇ ਇਕ ਮਹੀਨੇ ਵਿਚ ਹੀ ਪਿਕਸੀ ਨੇ ਇਕ ਕਰੋੜ 4 ਲੱਖ ਤੋਂ ਵੀ ਵੱਧ ਰੁਪਏ ਕਮਾ ਲਏ ਹਨ।
'ਮਿਰਰ' ਵਿਚ ਛਪੀ ਇਕ ਖ਼ਬਰ ਮੁਤਾਬਕ ਆਸਟ੍ਰੇਲੀਆ ਦੀ ਰਹਿਣ ਵਾਲੀ ਪਿਕਸੀ ਆਪਣੀ ਮਾਂ ਨਾਲ ਮਿਲ ਕੇ ਫਿਜੇਟਸ ਅਤੇ ਰੰਗੀਨ ਪੋਪਿੰਗ ਖਿਡੌਣੇ ਬਣਾਉਂਦੀ ਹੈ। ਇਹਨਾਂ ਖਿਡੋਣਿਆਂ ਦੀ ਇੰਨੀ ਜ਼ਿਆਦਾ ਮੰਗ ਹੈ ਕਿ ਇਹ ਤੁਰੰਤ ਹੀ ਵਿਕ ਜਾਂਦੇ ਹਨ। ਇਸ ਦੇ ਇਲਾਵਾ ਪਿਕਸੀ ਦੇ ਨਾਮ 'ਤੇ ਇਕ ਹੇਅਰ ਐਕਸੈਸਰੀ ਬ੍ਰਾਂਡ ਵੀ ਹੈ ਜੋ ਕਿ ਖੁਦ ਉਸ ਦੀਮਾਂ ਰੌਕਸੀ ਨੇ ਬਣਾਇਆ ਹੈ। ਇਸ ਵਿਚ ਬਹੁਤ ਹੀ ਸਟਾਈਲਿਸ਼ ਅਤੇ ਖੂਬਸੂਰਤ ਹੈੱਡਬੈਂਡ, ਕਲਿਪ ਅਤੇ ਹੋਰ ਸਾਮਾਨ ਸ਼ਾਮਲ ਹੈ।
ਰੌਕਸੀ ਨੇ ਇਕ ਇੰਟਰਵਿਊ ਵਿਚ ਦੱਸਿਆ ਕਿ ਮੇਰੇ ਲਈ ਜੋ ਸਭ ਤੋਂ ਰੋਮਾਂਚਕ ਚੀਜ਼ ਹੈ ਉਹ ਉੱਦਮੀ ਭਾਵਨਾ ਹੈ ਜੋ ਮੇਰੀ ਬੇਟੀ ਕੋਲ ਇੰਨੀ ਘੱਟ ਉਮਰ ਵਿਚ ਹੈ। ਜਦਕਿ ਇਹ ਹੁਨਰ ਮੇਰੇ ਅੰਦਰ ਕਦੇ ਨਹੀਂ ਸੀ। ਮੈਂ ਵੀ ਸਫਲ ਹੋਣਾ ਚਾਹੁੰਦੀ ਸੀ ਪਰ ਮੇਰੀ ਬੇਟੀ ਨੇ ਇੰਨੀ ਛੋਟੀ ਉਮਰ ਵਿਚ ਕਾਰੋਬਾਰ ਨੂੰ ਸਫਲ ਬਣਾ ਕੇ ਮੇਰਾ ਵੀ ਸੁਪਨਾ ਪੂਰਾ ਕਰ ਦਿੱਤਾ ਹੈ।
ਉਹਨਾਂ ਨੇ ਦੱਸਿਆ ਕਿ ਜਦੋਂ ਉਹ ਖੁਦ 14 ਸਾਲ ਦੀ ਸੀ ਤਾਂ ਉਸ ਸਮੇਂ ਉਹ ਮੈਕਡੋਨਾਲਡ ਵਿਚ ਨੌਕਰੀ ਕਰਦੀ ਸੀ ਅਤੇ ਸਿਰਫ ਓਨਾ ਹੀ ਕਮਾ ਪਾਉਂਦੀ ਸੀ ਜੋ ਇਕ ਨੌਕਰੀ ਕਰਨ ਵਾਲਾ ਸ਼ਖਸ ਕਮਾ ਪਾਉਂਦਾ ਹੈ। ਰੌਕਸੀ ਨੇ ਕਿਹਾ ਕਿ ਮੇਰੀ ਬੇਟੀ ਦੇ ਕਾਰਨ ਹੀ ਮੈਨੂੰ ਉੱਦਮੀ ਬਣਨ ਦਾ ਮੌਕਾ ਮਿਲਿਆ ਅਤੇ ਖੁਸ਼ੀ ਦੀ ਗੱਲ ਇਹ ਹੈ ਕਿ ਮੇਰੀ ਬੇਟੀ ਨੂੰ ਉਹ ਸਭ ਇੰਨੀ ਛੋਟੀ ਉਮਰ ਵਿਚ ਹੀ ਮਿਲ ਗਿਆ ਜੋ ਕਿ ਮੈਨੂੰ ਹੁਣ ਜਾ ਕੇ ਮਿਲ ਰਿਹਾ ਹੈ। ਰੌਕਸੀ ਨੇ ਕਿਹਾ ਕਿ ਉਸ ਨੇ ਪਿਕਸੀ ਲਈ ਇਸ ਹਿਸਾਬ ਨਾਲ ਪਲਾਨਿੰਗ ਕੀਤੀ ਹੋਈ ਹੈ ਤਾਂ ਜੋ ਉਹ 15 ਸਾਲ ਦੀ ਉਮਰ ਵਿਚ ਹੀ ਰਿਟਾਇਰਮੈਂਟ ਲੈ ਸਕੇ।
ਪੜ੍ਹੋ ਇਹ ਅਹਿਮ ਖ਼ਬਰ- ਜਦੋਂ ਦੋ ਨਵਜੰਮੇ ਬੱਚਿਆਂ ਨੂੰ ਗਲਤੀ ਨਾਲ ਲਗਾਈ ਗਈ ਕੋਰੋਨਾ ਵੈਕਸੀਨ, ਹੋਇਆ ਬੁਰਾ ਹਾਲ
ਪਿਕਸੀ ਹਾਲੇ ਸਿਡਨੀ ਦੇ ਇਕ ਪ੍ਰਾਇਮਰੀ ਸਕੂਲ ਵਿਚ ਪੜ੍ਹਦੀ ਹੈ ਪਰ ਇਸ ਉਮਰ ਵਿਚ ਵੀ ਪਿਕਸੀ ਅਤੇ ਉਸ ਦਾ ਭਰਾ ਕੋਲ ਇਕ ਕਰੋੜ 40 ਲੱਖ ਰੁਪਏ ਦੀ ਮਰਸੀਡੀਜ਼ ਕਾਰ ਹੈ। ਰੌਕਸੀ ਨੇ ਦੱਸਿਆ ਕਿ ਉਹ ਸਿਡਨੀ ਵਿਚ ਆਪਣੇ ਬੱਚਿਆਂ ਅਤੇ ਪਤੀ ਓਲੀਵਰ ਕਰਟਿਸ ਨਾਲ 49 ਕਰੋੜ 72 ਲੱਖ ਰੁਪਏ ਦੀ ਹਵੇਲੀ ਵਿਚ ਰਹਿੰਦੀ ਹੈ। ਸਾਲ 2012 ਵਿਚ ਉਸ ਦਾ ਵਿਆਹ ਓਲੀਵਰ ਨਾਲ ਹੋਇਆ ਸੀ। ਰੌਕਸੀ ਹੋਰ ਵੀ ਬਹੁਤ ਸਾਰੇ ਸਫਲ ਕਾਰੋਬਾਰ ਕਰਦੀ ਹੈ।
ਟੀਕਾ ਨਾ ਲਵਾਉਣ ਵਾਲਿਆਂ ਖ਼ਿਲਾਫ਼ ਇਟਲੀ ਨੇ ਕੱਸਿਆ ਸ਼ਿਕੰਜਾ, ਚੁੱਕਿਆ ਇਹ ਕਦਮ
NEXT STORY