ਫੋਰਟ ਵਰਥ/ਅਮਰੀਕਾ (ਭਾਸ਼ਾ)- ਅਮਰੀਕਾ ਦੇ ਫੋਰਟ ਵਰਥ ਵਿਚ ਟੈਕਸਾਸ ਦੇ ਇਕ ਇਤਿਹਾਸਕ ਹੋਟਲ ਵਿਚ ਸੋਮਵਾਰ ਨੂੰ ਹੋਏ ਧਮਾਕੇ ਵਿਚ 21 ਲੋਕ ਜ਼ਖ਼ਮੀ ਹੋ ਗਏ, ਜਿਨ੍ਹਾਂ ਵਿਚੋਂ ਇਕ ਦੀ ਹਾਲਤ ਗੰਭੀਰ ਹੈ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਫੋਰਟ ਵਰਥ ਫਾਇਰ ਡਿਪਾਰਟਮੈਂਟ ਦੇ ਬੁਲਾਰੇ ਕ੍ਰੇਗ ਟ੍ਰੋਜਾਸੇਕ ਨੇ ਦੱਸਿਆ ਕਿ ਧਮਾਕੇ ਕਾਰਨ 20 ਮੰਜ਼ਿਲਾ ਹੋਟਲ ਦੇ ਦਰਵਾਜ਼ੇ ਅਤੇ ਕੰਧ ਦਾ ਇਕ ਪੂਰਾ ਹਿੱਸਾ ਸੜਕ 'ਤੇ ਡਿੱਗ ਗਿਆ।
ਇਹ ਵੀ ਪੜ੍ਹੋ: ਵੱਡੀ ਖ਼ਬਰ: ਸੈਲਾਨੀਆਂ ਨਾਲ ਭਰੀ ਮਿੰਨੀ ਬੱਸ ਅਤੇ ਟਰੱਕ ਵਿਚਾਲੇ ਹੋਈ ਭਿਆਨਕ ਟੱਕਰ, 25 ਲੋਕਾਂ ਦੀ ਮੌਤ
ਉਥੇ ਹੀ ਬਚਾਅ ਦਲ ਨੂੰ ਬੇਸਮੈਂਟ ਵਿਚ ਕਈ ਲੋਕ ਫਸੇ ਹੋਏ ਮਿਲੇ। ਫ੍ਰੋਜਾਸੇਕ ਨੇ ਦੱਸਿਆ ਕਿ ਜਦੋਂ ਧਮਾਕਾ ਹੋਇਆ, ਉਦੋਂ ਸੈਂਡਮੈਨ ਸਿਗਨੇਚਰ ਹੋਟਲ ਵਿਚ 2 ਦਰਜਨ ਤੋਂ ਵੱਧ ਕਮਰੇ ਭਰੇ ਹੋਏ ਸਨ। ਅਧਿਕਾਰੀਆਂ ਦਾ ਮੰਨਣਾ ਹੈ ਕਿ ਗੈਸ ਲੀਕ ਹੋਣ ਕਾਰਨ ਇਹ ਧਮਾਕਾ ਹੋਇਆ ਅਤੇ ਹੋਟਲ ਵਿਚ ਉਸਾਰੀ ਦਾ ਕੰਮ ਚੱਲ ਰਿਹਾ ਸੀ। ਅਧਿਕਾਰੀਆਂ ਨੇ ਇਕ ਨਿਊਜ਼ ਕਾਨਫਰੰਸ ਵਿਚ ਦੱਸਿਆ ਕਿ ਧਮਾਕੇ ਵਿਚ 4 ਲੋਕ ਗੰਭੀਰ ਰੂਪ ਨਾਲ ਜ਼ਖ਼ਮੀ ਹੋ ਗਏ ਅਤੇ ਹੋਰ ਲੋਕਾਂ ਨੂੰ ਮਾਮੂਲੀ ਸੱਟਾਂ ਲੱਗੀਆਂ, ਜਿਨ੍ਹਾਂ ਨੂੰ ਹਸਪਤਾਲ ਲਿਜਾਇਆ ਗਿਆ।
ਇਹ ਵੀ ਪੜ੍ਹੋ: ਔਰਤ ਨੂੰ ਮਾਰਨ ਤੋਂ ਬਾਅਦ ਵੀ ਕਰਦੇ ਰਹੇ ਬਲਾਤਕਾਰ, ਹਮਲੇ 'ਚ ਬਚੇ ਸ਼ਖ਼ਸ ਨੇ ਬਿਆਨ ਕੀਤੀ ਹਮਾਸ ਦੀ ਬੇਰਹਿਮੀ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਹੈਰਾਨੀਜਨਕ: ਮਾਲਦੀਵ ਦੀ ਯਾਤਰਾ ਕਰਨ ਵਾਲੇ ਲੋਕਾਂ 'ਚ ਸਭ ਤੋਂ ਅੱਗੇ ਭਾਰਤੀ, ਗਿਣਤੀ ਦੋ ਲੱਖ ਤੋਂ ਹੋਈ ਪਾਰ
NEXT STORY