ਇੰਟਰਨੈਸ਼ਨਲ ਡੈਸਕ-ਅਮਰੀਕਾ ਦੇ ਰਾਸ਼ਟਰਪਤੀ ਜੋ ਬਾਈਡੇਨ ਨੇ ਦੱਸਿਆ ਕਿ ਪੈਂਟਾਗਨ ਨੇ ਇਕ ਵਰਕਫੋਰਸ ਦਾ ਗਠਨ ਕੀਤਾ ਹੈ ਜੋ ਚੀਨ ਵੱਲੋਂ ਪੇਸ਼ ਕੀਤੀ ਜਾ ਰਹੀ ਚੁਣੌਤੀ ਨਾਲ ਨਜਿੱਠਣ ਲਈ ਅਗਲੇ ਕੁਝ ਮਹੀਨਿਆਂ 'ਚ ਆਪਣੇ ਸੁਝਾਅ ਦੇਵੇਗਾ। ਬਾਈਡੇਨ ਨੇ ਪੈਂਟਾਗਨ ਨੇ ਆਪਣੇ ਪਹਿਲੇ ਦੌਰੇ 'ਚ ਬੁੱਧਵਾਰ ਨੂੰ ਕਿਹਾ ਕਿ ਇਸ ਵਰਕਫੋਰਸ 'ਚ ਵੱਖ-ਵੱਖ ਮੰਤਰਾਲਿਆਂ ਦੇ ਸਿਵਲ ਅਤੇ ਮਿਲਟਰੀ ਮਾਹਰ ਸ਼ਾਮਲ ਹੋਣਗੇ ਜੋ ਰੱਖਿਆ ਮੰਤਰੀ ਲਾਇਡ ਆਸਟਿਨ ਨੂੰ ਅਗਲੇ ਕੁਝ ਮਹੀਨਿਆਂ 'ਚ ਅਹਿਮ ਤਰਜੀਹਾਂ ਅਤੇ ਫੈਸਲੇ ਸੰਬੰਧੀ ਸੁਝਾਅ ਦੇਵੇਗਾ ਤਾਂ ਕਿ ਅਸੀਂ ਚੀਨ ਸੰਬੰਧੀ ਮਾਮਲਿਆਂ ਨੂੰ ਅਗੇ ਲਿਜਾ ਲਈ ਇਕ ਮਜ਼ਬੂਤ ਮਾਰਗ ਤਿਆਰ ਕਰ ਸਕੀਏ।
ਇਹ ਵੀ ਪੜ੍ਹੋ -ਬਾਈਡੇਨ ਪ੍ਰਸ਼ਾਸਨ ਪਨਾਹ ਲਈ 25,000 ਲੋਕਾਂ ਨੂੰ ਅਮਰੀਕਾ ਆਉਣ ਦੀ ਦੇਵੇਗਾ ਇਜਾਜ਼ਤ
ਉਨ੍ਹਾਂ ਨੇ ਕਿਹਾ ਕਿ ਇਸ ਦੇ ਲਈ ਪੂਰੀ ਸਰਕਾਰ ਦੀ ਕੋਸ਼ਿਸ਼, ਸੰਸਦ 'ਚ ਦੋ ਪੱਖੀ ਸਮਰੱਥਨ ਅਤੇ ਮਜ਼ਬੂਤ ਗਠਜੋੜ ਅਤੇ ਸਾਂਝੇਦਾਰੀ ਦੀ ਲੋੜ ਹੋਵੇਗੀ। ਇਸ ਤਰ੍ਹਾਂ ਅਸੀਂ ਚੀਨ ਦੀ ਚੁਣੌਤੀ ਨਾਲ ਨਜਿੱਠਣ ਅਤੇ ਭਵਿੱਖ ਦੇ ਮੁਕਾਬਲੇ 'ਚ ਅਮਰੀਕੀਆਂ ਦੀ ਜਿੱਤ ਯਕੀਨੀ ਕਰਨਗੇ। ਪੈਂਟਾਗਨ ਨੇ ਇਕ ਬਿਆਨ 'ਚ ਦੱਸਿਆ ਕਿ ਵਿਦੇਸ਼ ਮੰਤਰੀ ਦੇ ਵਿਸ਼ੇਸ਼ ਸਹਾਇਕ ਡਾ. ਏਲੀ ਰੈਟਨਰ ਇਸ ਵਰਕਫੋਰਸ ਦੀ ਅਗਵਾਈ ਕਰਨਗੇ ਜੋ ਚਾਰ ਮਹੀਨੇ 'ਚ ਆਪਣੇ ਸੁਝਾਅ ਦੇਵੇਗੀ। ਬਾਈਡੇਨ ਨੇ ਕਿਹਾ ਕਿ ਸਾਨੂੰ ਚੀਨ ਦੀਆਂ ਵਧਦੀਆਂ ਚੁਣੌਤੀਆਂ ਨਾਲ ਨਜਿੱਠਣ ਦੀ ਲੋੜ ਹੈ ਤਾਂ ਕਿ ਸ਼ਾਂਤੀ ਕਾਇਮ ਰਹਿ ਸਕੇ ਅਤੇ ਹਿੰਦ-ਪ੍ਰਸ਼ਾਂਤ ਅਤੇ ਵਿਸ਼ਵ ਭਰ 'ਚ ਸਾਡੇ ਹਿੱਤਾਂ ਦੀ ਰੱਖਿਆ ਹੋ ਸਕੇ। ਦੇਸ਼ ਦੀ ਉਪ-ਰਾਸ਼ਟਰਪਤੀ ਕਮਲਾ ਹੈਰਿਸ ਨੇ ਵੀ ਬਾਈਡੇਨ ਨਾਲ ਪੈਂਟਾਗਨ ਦਾ ਦੌਰਾ ਕੀਤਾ।
ਇਹ ਵੀ ਪੜ੍ਹੋ -ਜਰਮਨੀ 'ਚ ਬੱਚੇ ਵੱਲੋਂ ਮੰਚ 'ਤੇ ਪ੍ਰਦਰਸ਼ਨ, ਪਿਤਾ ਨੂੰ ਹੋਇਆ ਜੁਰਮਾਨਾ
ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰ ਕੇ ਦਿਓ ਜਵਾਬ।
ਪਾਕਿ 'ਚ ਸੁਰੱਖਿਆ ਚੌਕੀ 'ਤੇ ਅੱਤਵਾਦੀ ਹਮਲਾ, 4 ਫੌਜੀਆਂ ਦੀ ਮੌਤ
NEXT STORY