ਬਰਲਿਨ-ਬਵੇਰੀਆ ਦੀ ਇਕ ਅਦਾਲਤ ਨੇ ਸ਼ੁੱਕਰਵਾਰ ਨੂੰ ਇਕ ਲੋਕ ਗਾਇਕ ਨੂੰ ਜਰਮਨੀ ਦੇ ਬਾਲ ਮਜ਼ਦੂਰੀ ਕਾਨੂੰਨਾਂ ਦਾ ਉਲੰਘਣ ਕਰਨ ਦਾ ਦੋਸ਼ੀ ਪਾਇਆ ਅਤੇ ਗਾਇਕ 'ਤੇ ਤਿੰਨ ਹਜ਼ਾਰ ਯੂਰੋ ਦਾ ਜੁਰਮਾਨਾ ਲਾਇਆ ਗਿਆ। ਲੋਕ ਗਾਇਕ ਐਂਜੇਲੋ ਕੈਲੀ (39) ਨਾਲ ਉਨ੍ਹਾਂ ਨਾਲ ਚਾਰ ਸਾਲ ਦੇ ਬੇਟੇ ਵਿਲੀਅਮ ਨੇ 2019 'ਚ ਇਕ ਕੰਸਰਟ ਦੌਰਾਨ ਮੰਚ 'ਤੇ ''ਵਾਟ ਏ ਵੰਡਰਫੁਲ ਵਰਲਡ' ਗੀਤ ਗਾਇਆ ਸੀ।
ਇਹ ਵੀ ਪੜ੍ਹੋ -ਤੁਰਕਮੇਨਿਸਤਾਨ ਦੇ ਰਾਸ਼ਟਰਪਤੀ ਨੇ ਆਪਣੇ ਬੇਟੇ ਨੂੰ ਕੀਤਾ ਡਿਪਟੀ-ਪ੍ਰਧਾਨ ਮੰਤਰੀ ਨਿਯੁਕਤ
ਇਕ ਨਿਊਜ਼ ਏਜੰਸੀ ਮੁਤਾਬਕ ਅਦਾਲਤ ਨੇ ਕਿਹਾ ਕਿ ਇਸ ਪ੍ਰਦਰਸ਼ਨ ਦੌਰਾਨ, ਵਿਲੀਅਮ ਮੰਚ 'ਤੇ ਅੱਧੇ ਘੰਟੇ ਤੱਕ ਖੜਾ ਸੀ ਅਤੇ ਉਸ ਨੇ ਨਾਲ ਹੀ ਸਾਜ਼ ਵਜਾਏ, ਗੀਤ ਗਾਇਆ ਅਤੇ ਆਪਣਾ ਗਾਨਾ ਵੀ ਸੁਣਾਇਆ। ਯੂਥ ਲੇਬਰ ਪ੍ਰੋਟੈਕਸ਼ਨ ਐਕਟ ਤਹਿਤ ਇਹ ਲੇਬਰ ਦੀ ਸ਼੍ਰੇਣੀ 'ਚ ਆਉਂਦਾ ਹੈ। ਜਰਮਨੀ ਦੇ ਮਸ਼ਹੂਰ ਗਾਇਕ ਕੈਲੀ ਨੇ ਆਪਣੀ ਫੇਸਬੁੱਕ ਪੇਜ਼ 'ਤੇ ਲਿਖਿਆ ਕਿ ਉਹ ਫੈਸਲੇ ਵਿਰੁੱਧ ਅਪੀਲ ਕਰਨਗੇ।
ਇਹ ਵੀ ਪੜ੍ਹੋ -ਯੂਰਪੀਨ ਸੰਘ ਨੇ ਪਾਬੰਦੀ ਲਾਈ ਤਾਂ ਰੂਸ ਤੋੜੇਗਾ ਸੰਬੰਧ : ਵਿਦੇਸ਼ ਮੰਤਰੀ
ਜ਼ਿਕਰਯੋਗ ਹੈ ਕਿ ਜਰਮਨ ਕਾਨੂੰਨ ਮੁਤਾਬਕ ਤਿੰਨ ਤੋਂ ਛੇ ਸਾਲ ਦੀ ਉਮਰ ਦੇ ਬੱਚੇ ਇਕ ਦਿਨ 'ਚ ਸਵੇਰੇ ਅੱਠ ਵਜੇ ਤੋਂ ਸ਼ਾਮ ਪੰਜ ਵਜੇ ਦਰਮਿਆਨ ਦੋ ਘੰਟੇ ਸੰਗੀਤ ਦੇ ਪ੍ਰਦਰਸ਼ਨ 'ਚ ਹਿੱਸਾ ਲੈ ਸਕਦੇ ਹਨ ਪਰ ਇਸ ਦੇ ਲਈ ਅਧਿਕਾਰਿਤ ਤੌਰ 'ਤੇ ਇਜਾਜ਼ਤ ਲੈਣੀ ਪੈਂਦੀ ਹੈ। ਏਜੰਸੀ ਮੁਤਾਬਕ ਅਧਿਕਾਰੀਆਂ ਨੇ ਕਿਹਾ ਕਿ ਵਿਲੀਅਮ ਰਾਤ 8:20 'ਤੇ ਮੰਚ 'ਤੇ ਪਹੁੰਚਿਆ ਸੀ। ਕੈਲੀ ਦੇ ਵਕੀਲ ਜੂਲੀਅਨ ਐਕਰਮੈਨ ਨੇ ਅਦਾਲਤ ਦੇ ਫੈਸਲੇ 'ਤੇ ਨਾਰਾਜ਼ਗੀ ਜਤਾਈ ਅਤੇ ਕਿਹਾ ਕਿ ਇਕ ਕੰਸਰਟ 'ਚ ਬੱਚੇ ਦੇ ਮਾਤਾ-ਪਿਤਾ ਦੀ ਹਾਜ਼ਰੀ 'ਚ ਬੱਚੇ ਦਾ ਕੁਝ ਦੇਰ ਲਈ ਮੰਚ 'ਤੇ ਹੋਣਾ ਬਾਲ ਮਜ਼ਦੂਰੀ ਨਹੀਂ ਕਿਹਾ ਜਾ ਸਕਦਾ।
ਇਹ ਵੀ ਪੜ੍ਹੋ -ਜਰਮਨੀ 'ਚ ਸੜਕਾਂ 'ਤੇ ਹਜ਼ਾਰਾਂ ਕਿਸਾਨ, ਕੱਢਿਆ ਗਿਆ ਵਿਸ਼ਾਲ ਟਰੈਕਟਰ ਮਾਰਚ
ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰ ਕੇ ਦਿਓ ਜਵਾਬ।
ਜ਼ਮੀਨ ਤੋਂ ਬਾਅਦ ਹੁਣ ਉੱਚੀ ਨਦੀ 'ਤੇ ਡ੍ਰੈਗਨ ਦੀ ਨਜ਼ਰ, ਬਣਾਉਣਾ ਚਾਹੁੰਦੈ ਦੁਨੀਆ ਦਾ ਸਭ ਤੋਂ ਵੱਡਾ ਬੰਨ੍ਹ
NEXT STORY