ਵਾਸ਼ਿੰਗਟਨ (ਬਿਊਰੋ): ਕੁਦਰਤ ਦੇ ਰਹੱਸਾਂ ਨੂੰ ਉਜਾਗਰ ਕਰਨ ਲਈ ਵਿਗਿਆਨੀ ਕਈ ਤਰ੍ਹਾਂ ਦੇ ਅਧਿਐਨ ਕਰ ਰਹੇ ਹਨ। ਇਕ ਤਾਜ਼ਾ ਅਧਿਐਨ ਵਿਚ ਵਿਗਿਆਨੀਆਂ ਨੇ ਪਹਿਲੀ ਵਾਰ ਸੂਰਜ ਦੀਆਂ ਸਪੱਸ਼ਟ ਤਸਵੀਰਾਂ ਖਿੱਚਣ ਵਿਚ ਸਫਲਤਾ ਹਾਸਲ ਕੀਤੀ ਹੈ। ਇਹਨਾਂ ਤਸਵੀਰਾਂ ਨੂੰ ਹਵਾਈ ਦੇ ਨੈਸ਼ਨਲ ਸਾਇੰਸ ਫਾਊਂਡੇਸ਼ਨ (NSF) ਦੇ ਡੇਨੀਯਲ ਦੇ ਇਨੌਏ ਟੇਲੀਸਕੋਪ (DKIST) ਤੋਂ ਲਿਆ ਗਿਆ। ਇਸ ਵਿਚ ਸੂਰਜ ਦੀ ਸਤਹਿ ਦਾਣੇਦਾਰ (Granular structure) ਦੀ ਤਰ੍ਹਾਂ ਦਿਸ ਰਹੀ ਹੈ। ਵਿਗਿਆਨੀਆਂ ਦਾ ਕਹਿਣਾ ਹੈ ਕਿ ਹਰੇਕ ਦਾਣਾ ਅਕਾਰ ਵਿਚ ਫਰਾਂਸ ਤੋਂ ਵੱਡਾ ਹੈ।
ਟੇਲੀਸਕੋਪ ਨੇ ਸੂਰਜ ਦੇ 30 ਕਿਲੋਮੀਟਰ ਦੇ ਖੇਤਰ ਨੂੰ ਕਵਰ ਕੀਤਾ। ਹਵਾਈ ਵਿਚ ਇਕ ਪਹਾੜ ਦੇ ਸਿਖਰ 'ਤੇ ਟੇਲੀਸਕੋਪ ਸਥਾਪਿਤ ਕੀਤਾ ਗਿਆ। ਸੂਰਜ ਦੀ ਧਰਤੀ ਤੋਂ ਦੂਰੀ ਕਰੀਬ 15 ਕਰੋੜ ਕਿਲੋਮੀਟਰ ਹੈ। ਤਸਵੀਰਾਂ ਵਿਚ ਸੂਰਜ ਦੀ ਸਤਹਿ ਦੀ ਬਣਾਵਟ ਕੋਸ਼ਿਕਾ ਜਿਹੀ ਨਜ਼ਰ ਆਉਂਦੀ ਹੈ। ਹਰ ਸੈੱਲ ਦੇ ਵਿਚ ਸੈਂਕੜੇ ਕਿਲੋਮੀਟਰ ਦੀ ਦੂਰੀ ਹੈ। ਡੀ.ਕੇ.ਆਈ.ਐੱਸ.ਟੀ. ਦੇ ਨਿਦੇਸ਼ਕ ਥਾਮਸ ਰਿਮਮੇਲੇ ਨੇ ਦੱਸਿਆ,''ਇਹ ਤਸਵੀਰ ਸੂਰਜ ਦੀ ਸਤਹਿ 'ਤੇ ਮੌਜੂਦ ਬਣਾਵਟ ਨੂੰ ਦਿਖਾਉਂਦੀ ਹੈ।'' ਇਸ ਦਾ ਵੀਡੀਓ ਵੀ ਜਾਰੀ ਕੀਤਾ ਗਿਆ ਹੈ ਜਿਸ ਵਿਚ ਸੂਰਜ ਵਿਚ ਹੋਣ ਵਾਲੇ ਧਮਾਕੇ ਨੂੰ 14 ਸੈਕੰਡ ਤੱਕ ਦਿਖਾਇਆ ਗਿਆ ਹੈ।
ਇਹ ਟੇਲੀਸਕੋਪ ਨਾਸਾ ਦੇ ਪਾਰਕਰ ਸੋਲਰ ਪ੍ਰੋਬ ਦੇ ਨਾਲ ਕੰਮ ਕਰੇਗਾ ਜੋ ਸੂਰਜ ਦਾ ਚੱਕਰ ਲਗਾ ਰਿਹਾ ਹੈ। ਯੂਰਪੀ ਸਪੇਸ ਏਜੰਸੀ ਜਾਂ ਨਾਸਾ ਦਾ ਸੋਲਰ ਆਰਬੀਟਰ ਸਾਨੂੰ ਸੂਰਜ ਦੇ ਬਾਰੇ ਵਿਚ ਹੋਰ ਜ਼ਿਆਦਾ ਜਾਨਣ ਵਿਚ ਮਦਦ ਕਰਦਾ ਹੈ। ਜਿਵੇਂ ਕਾਸਮਿਕ ਕਿਰਨਾਂ ਧਰਤੀ ਨੂੰ ਕਿਵੇਂ ਪ੍ਰਭਾਵਿਤ ਕਰਦੀਆਂ ਹਨ। ਸੂਰਜ ਦਾ ਕੋਰੋਨਾ (ਕੇਂਦਰ) ਸਤਹਿ ਦੀ ਤੁਲਨਾ ਵਿਚ ਬਹੁਤ ਗਰਮ ਹੈ। ਕੋਰੋਨਾ ਦਾ ਤਾਪਮਾਨ 10 ਲੱਖ ਡਿਗਰੀ ਕੈਲਵਿਨ ਹੈ ਜਦਕਿ ਸਤਹਿ ਦਾ ਤਾਪਮਾਨ ਲੱਗਭਗ 6000 ਡਿਗਰੀ ਕੈਲਵਿਨ ਹੈ।
ਕੋਰੋਨਾਵਾਇਰਸ: ਅਮਰੀਕਾ ਦਾ ਸਖਤ ਸੰਦੇਸ਼, ਏਸ਼ੀਆ ਦੀ ਯਾਤਰਾ ਨਾ ਕਰਨ ਅਮਰੀਕੀ
NEXT STORY