ਲੁਈਸਵਿਲੇ/ਅਮਰੀਕਾ (ਭਾਸ਼ਾ)- ਅਮਰੀਕਾ ਦੇ ਟੈਕਸਾਸ ਸੂਬੇ ਦੇ ਲੁਈਵਿਲੇ ਸ਼ਹਿਰ ਵਿੱਚ ਇੱਕ ਬੈਂਕ ਦੀ ਇਮਾਰਤ ਵਿੱਚ ਹੋਈ ਗੋਲੀਬਾਰੀ ਵਿੱਚ 5 ਲੋਕਾਂ ਦੀ ਮੌਤ ਹੋ ਗਈ ਅਤੇ ਇੱਕ ਸ਼ੱਕੀ ਹਮਲਾਵਰ ਵੀ ਮਾਰਿਆ ਗਿਆ। ਪੁਲਸ ਨੇ ਇਹ ਜਾਣਕਾਰੀ ਦਿੱਤੀ। ਪੁਲਸ ਨੇ ਦੱਸਿਆ ਕਿ ਸੋਮਵਾਰ ਸਵੇਰੇ ਹੋਈ ਗੋਲੀਬਾਰੀ ਤੋਂ ਬਾਅਦ 6 ਹੋਰ ਲੋਕਾਂ ਨੂੰ ਹਸਪਤਾਲ ਲਿਜਾਇਆ ਗਿਆ।
ਲੁਈਸਵਿਲੇ ਮੈਟਰੋ ਪੁਲਸ ਵਿਭਾਗ ਨੇ ਸੋਮਵਾਰ ਨੂੰ ਟਵਿੱਟਰ 'ਤੇ ਲੋਕਾਂ ਨੂੰ ਕਿਹਾ ਕਿ ਉਹ ਇਲਾਕੇ 'ਚ ਸਥਿਤੀ ਨੂੰ ਦੇਖਦੇ ਹੋਏ ਉੱਥੇ ਜਾਣ ਤੋਂ ਬਚਣ। ਕੈਂਟਕੀ ਦੇ ਗਵਰਨਰ ਐਂਡੀ ਬੇਸ਼ੀਅਰ ਨੇ ਇੱਕ ਟਵੀਟ ਵਿੱਚ ਕਿਹਾ ਕਿ ਉਹ ਘਟਨਾ ਵਾਲੀ ਥਾਂ 'ਤੇ ਜਾ ਰਹੇ ਹਨ। ਗੋਲੀਬਾਰੀ ਦੀ ਘਟਨਾ ਈਸਟ ਮੇਨ ਸਟ੍ਰੀਟ 'ਤੇ ਇਕ ਇਮਾਰਤ ਵਿਚ ਹੋਈ, ਜਿਸ ਵਿਚ ਓਲਡ ਨੈਸ਼ਨਲ ਬੈਂਕ ਸਥਿਤ ਹੈ। ਲੁਈਸਵਿਲੇ ਮੈਟਰੋ ਪੁਲਸ ਦੀ ਮੁਖੀ ਜੈਕਲੀਨ ਗਿਵਿਨ-ਵਿਲਾਰੋਏਲ ਨੇ ਕਿਹਾ ਕਿ ਹਮਲਾਵਰ ਦੀ ਪਛਾਣ 25 ਸਾਲਾ ਕੋਨਰ ਸਟਰਜਨ ਵਜੋਂ ਹੋਈ ਹੈ, ਜੋ ਹਮਲੇ ਦਾ ਲਾਈਵ ਪ੍ਰਸਾਰਣ ਕਰ ਰਿਹਾ ਸੀ।
ਅਮਰੀਕਾ : ਭਾਰਤੀ ਮੂਲ ਦੇ 6 ਵਿਦਵਾਨਾਂ ਨੇ ਜਿੱਤੀ 2023 ਗੁਗਨਹਾਈਮ ਫੈਲੋਸ਼ਿਪ
NEXT STORY