ਵਾਸ਼ਿੰਗਟਨ— ਕਈ ਮਹੀਨਿਆਂ ਦੇ ਤਣਾਤਣੀ ਤੋਂ ਬਾਅਦ ਅਮਰੀਕਾ ਅਤੇ ਚੀਨ ਅੱਜ ਉੱਚ ਪੱਧਰ ਦੀ ਗੱਲਬਾਤ ਮੁੜ ਬਹਾਲ ਕਰਨ ਜਾ ਰਹੇ ਹਨ। ਇਸ ਗੱਲਬਾਤ ਵਿਚ ਵਪਾਰ ਤੋਂ ਲੈ ਕੇ ਫੌਜੀ ਮਾਮਲਿਆਂ ਨਾਲ ਜੁੜੇ ਵਿਵਾਦਾਂ ਦੇ ਹੱਲ ਲੱਭੇ ਜਾਣ 'ਤੇ ਚਰਚਾ ਹੋਵੇਗੀ। ਦੋਵਾਂ ਪੱਖਾਂ ਨੂੰ ਉਮੀਦ ਹੈ ਕਿ ਗੱਲਬਾਤ ਨਾਲ ਕੁਝ ਤਰੱਕੀ ਹੋਵੇਗੀ।
ਵਿਦੇਸ਼ ਮੰਤਰੀ ਮਾਈਕ ਪੋਂਪੀਓ ਅਤੇ ਰੱਖਿਆ ਮੰਤਰੀ ਜਿਮ ਮੈਟਿਸ ਸ਼ੁੱਕਰਵਾਰ ਦੀ ਸਵੇਰ ਚੀਨ ਦੇ ਦੋ ਉੱਚ ਅਧਿਕਾਰੀਆਂ ਨਾਲ ਗੱਲਬਾਤ ਕਰਨਗੇ। ਚੀਨ ਨਾਲ ਵਧਦੇ ਫੌਜੀ ਤਣਾਅ ਵਿਚਕਾਰ ਮੈਟਿਸ ਨੇ ਪਿਛਲੇ ਮਹੀਨੇ ਚੀਨ ਦੀ ਆਪਣੀ ਨਿਰਧਾਰਿਤ ਯਾਤਰਾ ਰੱਦ ਕਰ ਦਿੱਤੀ ਸੀ ਪਰ ਚੀਨ ਦੇ ਰੱਖਿਆ ਮੰਤਰੀ ਜਨਰਲ ਵੇਈ ਫੇਂਘੇ ਸ਼ੁੱਕਰਵਾਰ ਨੂੰ ਗੱਲਬਾਤ ਵਿਚ ਹਿੱਸਾ ਲੈ ਰਹੇ ਹਨ।
ਆਸਟ੍ਰੇਲੀਆ : ਜ਼ੋਰਦਾਰ ਧਮਾਕੇ ਨਾਲ ਕਾਰ 'ਚ ਲੱਗੀ ਅੱਗ, ਜਾਂਚ ਜਾਰੀ
NEXT STORY