ਕਰਾਚੀ (ਇੰਟ.)–ਪਾਕਿਸਤਾਨ ਦੀ ਫੌਜ ਹੁਣ ਹਥਿਆਰਾਂ ਲਈ ਪੂਰੀ ਤਰ੍ਹਾਂ ਚੀਨ ਦੇ ਭਰੋਸੇ ’ਤੇ ਬੈਠੀ ਹੈ। ਅਮਰੀਕਾ ਨੇ ਜਦੋਂ ਤੋਂ ਪਾਕਿਸਤਾਨ ਤੋਂ ਮੂੰਹ ਮੋੜਿਆ ਹੈ, ਪਾਕਿਸਤਾਨ ਦੀ ਨਜ਼ਰ ਸਿਰਫ ਆਪਣੇ ਸਭ ਤੋਂ ਅਜ਼ੀਮ ਦੋਸਤ ਡਰੈਗਨ ’ਤੇ ਟਿਕ ਗਈ ਹੈ। ‘ਸਟਾਕਹੋਮ ਇੰਟਰਨੈਸ਼ਨਲ ਪੀਸ ਰਿਸਰਚ ਇੰਸਟੀਚਿਊਟ’ (ਸਿਪਰੀ) ਦੀ ਤਾਜ਼ਾ ਰਿਪੋਰਟ ਦੱਸਦੀ ਹੈ ਕਿ ਬੀਤੇ 5 ਸਾਲਾਂ ’ਚ ਪਾਕਿਸਤਾਨ ਨੇ ਜਿੰਨੇ ਵੀ ਹਥਿਆਰ ਖਰੀਦੇ ਹਨ, ਉਨ੍ਹਾਂ ਵਿਚੋਂ 81 ਫੀਸਦੀ ਸਿਰਫ ਚੀਨ ਤੋਂ ਆਏ ਹਨ। ਪਹਿਲਾਂ ਇਹ ਅੰਕੜਾ 74 ਫੀਸਦੀ ਸੀ ਮਤਲਬ ਡਰੈਗਨ ਦੀ ਮੁੱਠੀ ਵਿਚ ਹੁਣ ਪਾਕਿਸਤਾਨ ਹੋਰ ਵੀ ਕੱਸ ਕੇ ਫਸ ਚੁੱਕਾ ਹੈ। ਚੀਨ ਨਾਲ ਰਿਸ਼ਤੇ ਡੂੰਘੇ ਕਰਨ ਦੀ ਹੋੜ ’ਚ ਪਾਕਿਸਤਾਨ ਆਪਣੀ ਫੌਜ ਨੂੰ ਮਜ਼ਬੂਤ ਕਰਨ ਬਾਰੇ ਸੋਚ ਰਿਹਾ ਹੈ ਪਰ ਇਹ ਭੁੱਲ ਰਿਹਾ ਹੈ ਕਿ ਇਕੋ ਮੁਲਕ ’ਤੇ ਲੋੜ ਤੋਂ ਵੱਧ ਨਿਰਭਰਤਾ ਉਸ ਨੂੰ ਕਦੇ ਵੀ ਭਾਰੀ ਨੁਕਸਾਨ ’ਚ ਪਾ ਸਕਦੀ ਹੈ।
ਸਿਪਰੀ ਦੀ ਰਿਪੋਰਟ ਸਪਸ਼ਟ ਕਹਿੰਦੀ ਹੈ ਕਿ ਪਾਕਿ ਫੌਜ ਦੀ ਹਰ ਲੋੜ ਹੁਣ ਬੀਜਿੰਗ ਦੀ ਮਿਹਰਬਾਨੀ ’ਤੇ ਟਿਕੀ ਹੋਈ ਹੈ, ਭਾਵੇਂ ਉਹ ਰਾਈਫਲ ਹੋਵੇ, ਜੈੱਟ ਫਾਈਟਰ ਹੋਵੇ ਜਾਂ ਫਿਰ ਜੰਗੀ ਬੇੜਾ। ਹੁਣ ਪਾਕਿਸਤਾਨ ਦਾ ਚੀਨ ਦੀ ਨਿਰਭਰਤਾ ਤੋਂ ਬਿਨਾਂ ਇਕ ਕਦਮ ਵੀ ਚੱਲਣਾ ਮੁਸ਼ਕਲ ਹੈ।
ਚੀਨ ਦੀ ਚਾਲ ਵਿਚ ਫਸ ਚੁੱਕਾ ਹੈ ਪਾਕਿ–
ਇਸਲਾਮਾਬਾਦ ਅਜੇ ਜੇ-35ਏ. ਵਰਗੇ ਸਟੇਲਥ ਲੜਾਕੂ ਜਹਾਜ਼ਾਂ ਦੀ ਖਰੀਦ ਨੂੰ ਅੰਤਿਮ ਰੂਪ ਦੇਣ ’ਚ ਲੱਗਾ ਹੈ, ਜਿਸ ਦੀ ਕੀਮਤ ਅਰਬਾਂ ਡਾਲਰ ’ਚ ਹੋ ਸਕਦੀ ਹੈ। ਇਸ ਦੇ ਨਾਲ ਹੀ ‘ਜੇ-17’ ਜੈੱਟ, ਵੀ. ਟੀ.-4 ਟੈਂਕ, ਦੂਰਦਰਸ਼ੀ ਡਰੋਨ ਤੇ ਗਾਈਡਿਡ ਮਿਜ਼ਾਈਲ ਫ੍ਰਿਗੇਟ, ਸਭ ਕੁਝ ਚੀਨ ਤੋਂ ਹੀ ਆਇਆ ਹੈ ਪਰ ਇਸ ਵਧਦੀ ਦੋਸਤੀ ਦਾ ਇਕ ਹਨੇਰਮਈ ਪਹਿਲੂ ਵੀ ਹੈ। ਸਾਬਕਾ ਭਾਰਤੀ ਫੌਜ ਅਫਸਰਾਂ ਦੀ ਮੰਨੀਏ ਤਾਂ ਇਹ ਨਿਰਭਰਤਾ ਪਾਕਿਸਤਾਨ ਨੂੰ ਵੱਡੀ ਮੁਸੀਬਤ ’ਚ ਫਸਾ ਸਕਦੀ ਹੈ।
ਜਾਪਾਨੀ ਬਾਬਾ ਵੇਂਗਾ ਦੀ ਭਵਿੱਖਬਾਣੀ: ਜੁਲਾਈ 2025 'ਚ ਜਾਪਾਨ 'ਤੇ ਟੁੱਟ ਸਕਦੈ ਸੁਨਾਮੀ ਦਾ ਕਹਿਰ
NEXT STORY