ਗੁਰਦਾਸਪੁਰ/ਪਾਕਿਸਤਾਨ (ਵਿਨੋਦ) : ਪਾਕਿਸਤਾਨ ਦੇ ਮਸ਼ਹੂਰ ਅਰਥ ਸ਼ਾਸਤਰੀ ਸ਼ਾਹਿਦ ਜਾਵੇਦ ਨੇ ਭਾਰਤ ਬਾਰੇ ਇਕ ਵੱਡੀ ਗੱਲ ਕਹੀ ਹੈ, ਜਿਸ ਨੂੰ ਸੁਣ ਕੇ ਪਾਕਿਸਤਾਨ ਸਰਕਾਰ ਮਿਰਚੀ ਲੱਗ ਸਕਦੀ ਹੈ ਅਤੇ ਸ਼ਾਹਿਦ ਜਾਵੇਦ ਵੱਲੋਂ ਦਿੱਤੇ ਬਿਆਨਾਂ ਦਾ ਖ਼ਮਿਆਜ਼ਾ ਭੁਗਤਣਾ ਪੈ ਸਕਦਾ ਹੈ। ਸਰਹੱਦ ਪਾਰਲੇ ਸੂਤਰਾਂ ਮੁਤਾਬਕ ਸ਼ਾਹਿਦ ਜਾਵੇਦ ਨੇ ਕਿਹਾ ਹੈ ਕਿ ਭਾਰਤ ਵਿਕਾਸ ਦੇ ਮਾਮਲੇ ’ਚ ਤੇਜ਼ੀ ਨਾਲ ਅੱਗੇ ਵੱਧ ਰਿਹਾ ਹੈ। ਅਰਥ ਸ਼ਾਸਤਰੀ ਅਤੇ ਵਿਸ਼ਵ ਬੈਂਕ ਦੇ ਸਾਬਕਾ ਉਪ ਪ੍ਰਧਾਨ ਸ਼ਾਹਿਦ ਦਾ ਕਹਿਣਾ ਹੈ ਕਿ ਦੁਨੀਆ 'ਚ ਹੁਣ 4 ਧਰੁਵਾਂ ਬਣ ਗਈ ਹੈ। ਇਨ੍ਹਾਂ ਵਿੱਚੋਂ ਇੱਕ ਭਾਰਤ ਹੈ, ਬਾਕੀ ਤਿੰਨ ਧਰੁਵਾਂ ਅਮਰੀਕਾ, ਚੀਨ ਅਤੇ ਰੂਸ ਹਨ। ਉਸ ਨੇ ਪਾਕਿਸਤਾਨ ਬਾਰੇ ਕੁਝ ਚਿੰਤਾਵਾਂ ਵੀ ਜ਼ਾਹਰ ਕੀਤੀਆਂ ਹਨ। ਉਨ੍ਹਾਂ ਭਾਰਤ ਨੂੰ ਬਹੁਤ ਸ਼ਕਤੀਸ਼ਾਲੀ ਦੇਸ਼ ਦੱਸਿਆ।
ਇਹ ਵੀ ਪੜ੍ਹੋ- ਸਪਾ ਸੈਂਟਰ ਦੀ ਆੜ 'ਚ ਚੱਲ ਰਿਹਾ ਸੀ ਦੇਹ ਵਪਾਰ ਦਾ ਧੰਦਾ, ਪੁਲਸ ਨੇ ਮੌਕੇ 'ਤੇ ਮਾਰਿਆ ਛਾਪਾ, 10 ਗ੍ਰਿਫ਼ਤਾਰ
ਸੂਤਰਾਂ ਅਨੁਸਾਰ ਉਨ੍ਹਾਂ ਕਿਹਾ ਕਿ ਜਦੋਂ ਮੈਂ ਵਿਸ਼ਵ ਬੈਂਕ ਵਿੱਚ ਸੀ ਤਾਂ ਮਲਟੀਪੋਲਰ ਸ਼ਬਦ ਨੂੰ ਚਰਚਾ ਵਿੱਚ ਲਿਆਂਦਾ ਗਿਆ ਸੀ। ਇਕਨਾਮਿਸਟ ਮੈਗਜ਼ੀਨ ਨੇ ਇਸ ਦੇ ਉਲਟ ਲਿਖਿਆ, ਪਰ ਫਿਰ ਵੀ ਲੋਕਾਂ ਨੇ ਮੇਰੇ ਵੱਲ ਧਿਆਨ ਦਿੱਤਾ। ਅੱਜ ਮੇਰਾ ਸ਼ਬਦ ਬਹੁਤ ਵਰਤਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਭਾਰਤ ਹੁਣ ਵਿਸ਼ਵ ਦੇ ਚਾਰ ਧਰੁਵਾਂ ਵਿੱਚੋਂ ਇੱਕ ਬਣ ਗਿਆ ਹੈ।
ਇਹ ਵੀ ਪੜ੍ਹੋ- ਅੰਮ੍ਰਿਤਸਰ ਦਿਹਾਤੀ ਪੁਲਸ ਨੂੰ ਮਿਲੀ ਵੱਡੀ ਸਫ਼ਲਤਾ, ਦੋ ਵਿਅਕਤੀ ਨਸ਼ੇ ਤੇ ਹਥਿਆਰਾਂ ਦੇ ਜ਼ਖੀਰੇ ਸਮੇਤ ਕਾਬੂ
ਪਾਕਿਸਤਾਨ ਲਈ ਬੁਰੀ ਖਬਰ
ਰੂਸ ਅਤੇ ਭਾਰਤ ਦੀ ਦੋਸਤੀ ਬਾਰੇ ਸ਼ਾਹਿਦ ਜਾਵੇਦ ਨੇ ਕਿਹਾ ਕਿ ਭਾਰਤ ਅਤੇ ਰੂਸ ਵਿਚਕਾਰ 2030 ਤੱਕ ਸਾਲਾਨਾ ਵਪਾਰ 100 ਅਰਬ ਡਾਲਰ ਤੱਕ ਪਹੁੰਚ ਜਾਵੇਗਾ। ਉਨ੍ਹਾਂ ਪਾਕਿਸਤਾਨ ਬਾਰੇ ਵੀ ਚਿੰਤਾ ਪ੍ਰਗਟਾਈ। ਉਨ੍ਹਾਂ ਕਿਹਾ ਕਿ ਭਾਰਤੀਆਂ ਦੀ ਵਧਦੀ ਗਿਣਤੀ ਲਈ ਮਾਸਕੋ ਵਿੱਚ ਨਵੇਂ ਕੌਂਸਲੇਟ ਖੋਲ੍ਹੇ ਜਾਣੇ ਹਨ, ਜੋ ਪਾਕਿਸਤਾਨ ਲਈ ਚਿੰਤਾਜਨਕ ਖ਼ਬਰ ਹੈ।
ਇਹ ਵੀ ਪੜ੍ਹੋ- 15 ਦਿਨਾਂ ਤੋਂ ਲਾਪਤਾ ਪਤੀ ਦਾ ਲਾਲ-ਸੂਹੇ ਚੂੜੇ ਵਾਲੀ ਪਤਨੀ ਰੋ-ਰੋ ਕਰ ਰਹੀ ਇੰਤਜ਼ਾਰ, ਨਹੀਂ ਦੇਖ ਹੁੰਦਾ ਹਾਲ (ਵੀਡੀਓ)
ਭਾਰਤ ਨਾਲ ਵਪਾਰ ਤੋਂ ਪਾਕਿਸਤਾਨ ਨੂੰ ਫਾਇਦਾ ਹੋਵੇਗਾ
ਆਰਥਿਕ ਮੋਰਚੇ ’ਤੇ ਪਾਕਿਸਤਾਨੀ ਸਰਕਾਰ ਨੂੰ ਸ਼ੀਸ਼ਾ ਦਿਖਾਉਣ ਲਈ ਮਾਹਿਰ ਲਗਾਤਾਰ ਆਪਣੀਆਂ ਰਿਪੋਰਟਾਂ ਪੇਸ਼ ਕਰ ਰਹੇ ਹਨ। ਇਸ ਤੋਂ ਪਹਿਲਾਂ ਪਾਕਿਸਤਾਨੀ ਖੋਜਕਾਰ ਸਬੂਰ ਅਲੀ ਸਈਦ ਨੇ ਇਕ ਲੇਖ ਲਿਖਿਆ ਸੀ। ਇਸ ਵਿੱਚ ਸਈਦ ਨੇ ਕਿਹਾ ਕਿ ਪਾਕਿਸਤਾਨ ਨੂੰ ਭਾਰਤ ਪ੍ਰਤੀ ਆਪਣੀਆਂ ਨੀਤੀਆਂ ਨੂੰ ਮੁੜ ਤਰਜੀਹ ਦੇਣੀ ਹੋਵੇਗੀ। ਸਈਦ ਨੇ ਲੇਖ ’ਚ ਕਿਹਾ ਕਿ ਜੇਕਰ ਭਾਰਤ ਅਤੇ ਪਾਕਿਸਤਾਨ ਵਿਚਾਲੇ ਵਪਾਰ ਹੁੰਦਾ ਹੈ ਤਾਂ ਇਹ 37 ਅਰਬ ਡਾਲਰ ਤੱਕ ਪਹੁੰਚ ਸਕਦਾ ਹੈ। ਸਾਲ 2017-18 ਵਿੱਚ ਦੋਵਾਂ ਦੇਸ਼ਾਂ ਵਿਚਾਲੇ 2.4 ਬਿਲੀਅਨ ਡਾਲਰ ਦਾ ਵਪਾਰ ਹੋਇਆ ਸੀ। ਜਦੋਂ ਰਿਸ਼ਤੇ ਵਿਗੜ ਗਏ ਤਾਂ ਪਾਕਿਸਤਾਨ ਨੇ ਦੋਹਾਂ ਦੇਸ਼ਾਂ ਵਿਚਾਲੇ ਵਪਾਰ ਬੰਦ ਕਰ ਦਿੱਤਾ ਪਰ ਇਸ ਨਾਲ ਭਾਰਤ ਦੀ ਨੀਤੀ ਨਹੀਂ ਬਦਲੀ, ਪਾਕਿਸਤਾਨ ਨੂੰ ਭਾਰਤ ਨਾਲ ਵਪਾਰ ਦਾ ਫਾਇਦਾ ਹੋਵੇਗਾ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਓਮਾਨ ਵਿੱਚ ਮਸਜਿਦ ਵਿੱਚ ਗੋਲੀਬਾਰੀ ਵਿੱਚ ਮਾਰੇ ਗਏ 6 ਲੋਕਾਂ 'ਚ ਇੱਕ ਭਾਰਤੀ ਵੀ ਸ਼ਾਮਲ
NEXT STORY