ਲਿਓਬੇਨ— ਫਾਈਵ ਸਟਾਰ ਹੋਟਲ ਹੋਣਾ ਬੇਹੱਦ ਹੀ ਸਾਧਾਰਨ ਗੱਲ ਲੱਗਦੀ ਹੈ ਪਰ ਕੀ ਫਾਈਵ ਸਟਾਰ ਜੇਲ ਹੋਣਾ ਓਨਾ ਹੀ ਅਸਾਧਾਰਨ ਹੈ? ਨਹੀਂ, ਪਰ ਇਹ ਸੱਚ ਹੈ । ਆਸਟਰੀਆ ਵਿਚ 'ਜਸਟਿਸ ਸੈਂਟਰ ਲਿਓਬੇਨ' ਇੱਕ ਅਜਿਹੀ ਹੀ ਜੇਲ ਹੈ, ਜੋ ਆਪਣੀ ਸ਼ਾਨਦਾਰ ਅਤੇ ਆਲੀਸ਼ਾਨ ਸਹੂਲਤਾਂ ਲਈ ਜਾਣੀ ਜਾਂਦੀ ਹੈ । ਇਸ ਜੇਲ ਦੀਆਂ ਤਸਵੀਰਾਂ ਦੇਖ ਕੇ ਅਤੇ ਇੱਥੇ ਦੀਆਂ ਸਹੂਲਤਾਂ ਦੇ ਬਾਰੇ ਵਿਚ ਜਾਣ ਕੇ ਸ਼ਾਇਦ ਕਈਆਂ ਦੇ ਦਿਲ ਵਿਚ ਇਥੇ ਰਹਿਣ ਦੀ ਇੱਛਾ ਵੀ ਪੈਦਾ ਹੋ ਜਾਵੇ ।
ਜੇਲ ਵਿਚ ਕੈਦੀ ਗੁਜ਼ਾਰਦੇ ਹਨ ਲਗਜ਼ਰੀ ਲਾਈਫ
ਮਸ਼ਹੂਰ ਆਰਕੀਟੈਕਟ ਜੋਸੇਫ ਹੋਹੇਂਸਿੰਨ ਵੱਲੋਂ ਤਿਆਰ ਕੀਤੀ ਗਈ ਇਹ ਜੇਲ ਆਸਟਰੀਆ ਦੇ ਪਹਾੜੀ ਇਲਾਕੇ ਲਿਓਬੇਨ ਵਿਚ ਸਥਿਤ ਹੈ । ਇਸ ਦੇ ਅੱਧੇ ਹਿੱਸੇ ਵਿਚ ਕੋਰਟ ਵੀ ਹੈ। ਇਸ ਫਾਈਵ ਸਟਾਰ ਜੇਲ ਵਿਚ 205 ਕੈਦੀਆਂ ਦੇ ਰਹਿਣ ਦੀ ਵਿਵਸਥਾ ਹੈ । ਇਸ ਵਿਚ ਕੈਦੀਆਂ ਨੂੰ ਕਈ ਤਰ੍ਹਾਂ ਦੀਆਂ ਸੁਵਿਧਾਵਾਂ ਦਿੱਤੀਆਂ ਜਾਂਦੀਆਂ ਹਨ, ਜਿਸ ਵਿਚ ਸਪਾ, ਜਿਮ ਅਤੇ ਕਈ ਤਰ੍ਹਾਂ ਦੇ ਇੰਡੋਰ ਗੇਮ ਅਤੇ ਪਰਸਨਲ ਹਾਬੀ ਦੀਆਂ ਸੁਵਿਧਾਵਾਂ ਉਪਲੱਬਧ ਹਨ । ਇਸ ਦੇ ਰਹਿਣ ਲਈ ਬਣਾਏ ਗਏ ਸੈੱਲ ਵੀ ਲਗਜ਼ਰੀ ਹਨ । ਇੱਥੇ ਦੇ ਹਰ ਇਕ ਸੈੱਲ ਵਿਚ ਵੱਖ ਬਾਥਰੂਮ, ਇਕ ਕਿਚਨ ਅਤੇ ਇਕ ਲੀਵਿੰਗ ਰੂਮ ਬਣਿਆ ਹੋਇਆ ਹੈ । ਇਸ ਵਿਚ ਟੀ. ਵੀ ਦੀ ਸਹੂਲਤ ਵੀ ਉਪਲੱਬਧ ਹੈ । ਇਸ ਤੋਂ ਇਲਾਵਾ ਸੈੱਲ ਵਿਚ ਇਕ ਫੁੱਲ ਸਾਇਜ਼ ਵਿੰਡੋ ਵੀ ਹੈ, ਜਿਸ ਨਾਲ ਕੈਦੀ ਬਾਹਰ ਦਾ ਨਜ਼ਾਰਾ ਦੇਖ ਸਕਣ। ਦੱਸਿਆ ਜਾ ਰਿਹਾ ਹੈ ਕਿ ਇਹ ਜੇਲ ਖਤਰਨਾਕ ਕੈਦੀਆਂ ਲਈ ਨਹੀਂ ਹੈ । ਇਸ ਜੇਲ ਵਿਚ ਅਜਿਹੇ ਕੈਦੀਆਂ ਨੂੰ ਰੱਖਿਆ ਜਾਂਦਾ ਹੈ, ਜੋ ਕਿਸੇ ਛੋਟੇ-ਮੋਟੇ ਦੋਸ਼ ਦੀ ਸਜ਼ਾ ਕੱਟ ਰਹੇ ਹੁੰਦੇ ਹਨ ।
ਕਿਉਂ ਬਣਾਈ ਗਈ ਲਗਜ਼ਰੀ ਜੇਲ?
ਇਸ ਜੇਲ ਨੂੰ ਲਗਜ਼ਰੀ ਬਣਾਉਣ ਦੇ ਪਿੱਛੇ ਦਾ ਮਕਸਦ ਛੋਟੇ-ਮੋਟੇ ਦੋਸ਼ ਦੀ ਸਜ਼ਾ ਕੱਟ ਰਹੇ ਕੈਦੀਆਂ ਨੂੰ ਬਿਹਤਰ ਸਹੂਲਤ ਉਪਲੱਬਧ ਕਰਾਉਣਾ ਹੈ, ਤਾਂ ਕਿ ਉਹ ਆਪਣੇ ਦੋਸ਼ ਦੇ ਬਾਰੇ ਵਿਚ ਸੋਚ ਸਕਣ ਅਤੇ ਜੇਲ ਵਿਚੋਂ ਬਾਹਰ ਨਿਕਲਣ ਤੋਂ ਬਾਅਦ ਕਰਾਇਮ ਤੋਂ ਦੂਰ ਹੋ ਕੇ ਇਕ ਸਾਧਾਰਨ ਜੀਵਨ ਜੀਅ ਸਕਣ ।
ਪੀ. ਐੱਮ. ਟਰੂਡੋ ਤੇ ਰੱਖਿਆ ਮੰਤਰੀ ਸੱਜਣ ਕਰਨਗੇ ਕੈਨੇਡਾ ਦੇ ਇਸ ਸ਼ਹਿਰ ਦਾ ਦੌਰਾ
NEXT STORY