ਵੈਨਕੁਵਰ- ਕੋਰੋਨਾ ਵਾਇਰਸ ਇਨਸਾਨਾਂ ਦੇ ਨਾਲ-ਨਾਲ ਜਾਨਵਰਾਂ ਵਿਚ ਵੀ ਫੈਲ ਰਿਹਾ ਸੀ। ਇਕ ਡਾਟਾ ਮੁਤਾਬਕ ਬ੍ਰਿਟਿਸ਼ ਕੋਲੰਬੀਆ ਵਿਚ ਕੋਰੋਨਾ ਫੈਲਣ ਮਗਰੋਂ 200 ਮਿੰਕ ਜਾਨਵਰਾਂ ਦੀ ਮੌਤ ਹੋ ਚੁੱਕੀ ਹੈ। ਖੇਤੀਬਾੜੀ ਮੰਤਰਾਲੇ ਦਾ ਕਹਿਣਾ ਹੈ ਕਿ ਉਹ ਪਤਾ ਲਗਾ ਰਹੇ ਹਨ ਕਿ ਇਨ੍ਹਾਂ ਜਾਨਵਰਾਂ ਦੀ ਮੌਤ ਦਾ ਕੀ ਕਾਰਨ ਹੈ। ਉਨ੍ਹਾਂ ਕਿਹਾ ਕਿ ਫਾਰਮ ਵਿਚ 1500 ਮਿੰਕ ਜਾਨਵਰ ਸਨ, ਜਿਨ੍ਹਾਂ ਵਿਚੋਂ 200 ਦੀ ਮੌਤ ਹੋਈ। ਇਸ ਦਾ ਭਾਵ 1.3 ਫੀਸਦੀ ਮੌਤਾਂ ਹੋ ਚੁੱਕੀਆਂ ਹਨ। ਕਈ ਜਾਨਵਰਾਂ ਵਿਚ ਕੋਰੋਨਾ ਵਰਗੇ ਲੱਛਣ ਵੀ ਦਿਖਾਈ ਨਹੀਂ ਦਿੱਤੇ ਤੇ ਇਹ ਵੀ ਪਤਾ ਨਹੀਂ ਲੱਗ ਸਕਿਆ ਕਿ ਇੰਨੇ ਜਾਨਵਰ ਕਿਵੇਂ ਕੋਰੋਨਾ ਦੇ ਸ਼ਿਕਾਰ ਹੋਏ ਹੋਣਗੇ।
ਸਰਕਾਰ ਵਲੋਂ ਫਾਰਮ ਦਾ ਨਾਂ ਸਾਂਝਾ ਨਹੀਂ ਕੀਤਾ ਗਿਆ ਹੈ। ਪਿਛਲੇ ਹਫਤੇ ਇਕ ਫਾਰਮ ਵਿਚ ਕੰਮ ਕਰਨ ਵਾਲੇ 8 ਲੋਕ ਕੋਰੋਨਾ ਦੇ ਸ਼ਿਕਾਰ ਹੋ ਗਏ ਸਨ ਤੇ ਉੱਥੋਂ ਦੇ ਜਾਨਵਰਾਂ ਦੇ ਵੀ ਟੈਸਟ ਕੀਤੇ ਗਏ ਸਨ।
ਜ਼ਿਕਰਯੋਗ ਹੈ ਕਿ ਇਕ ਨਵੇਂ ਅਧਿਐਨ ਮੁਤਾਬਕ ਮਨੁੱਖਾਂ ਤੋਂ ਬਾਅਦ ਕੋਰੋਨਾ ਵਾਇਰਸ ਇਨਫੈਕਸ਼ਨ ਦੀ ਦ੍ਰਿਸ਼ਟੀ ਨਾਲ ਜਾਨਵਰ ਵੀ ਅਤਿ-ਸੰਵੇਦਸ਼ੀਲ ਹਨ। ਇਸ ਅਧਿਐਨ ’ਚ ਵਾਇਰਸ ਦੇ ਪ੍ਰਤੀ ਸੰਵੇਦਨਸ਼ੀਲਤਾ ਨੂੰ ਲੈ ਕੇ ਦਸ ਵੱਖਰੀਆਂ-ਵੱਖਰੀਆਂ ਨਸਲਾਂ ਦਾ ਵਿਸ਼ਲੇਸ਼ਣ ਕੀਤਾ ਗਿਆ।
ਅਧਿਐਨ ਮੁਤਾਬਕ ਮਨੁੱਖਾਂ ਤੋਂ ਬਾਅਦ ਕੋਰੋਨਾ ਵਾਇਰਸ ਨਾਲ ਇਨਫੈਕਟਿਡ ਹੋਣ ਦਾ ਜ਼ਿਆਦਾ ਖਤਰਾ ਬਿੱਲੀਆਂ, ਕਸਤੂਰੀ ਬਿਲਾਵ (ਸੀਵੇਟ) ਅਤੇ ਕੁੱਤਿਆਂ ਵਰਗੇ ਜਾਨਵਰਾਂ ’ਚ ਦੇਖਿਆ ਗਿਆ ਹੈ। ਜਰਨਲ ਪੀ. ਐੱਲ. ਓ. ਐੱਸ. ਕੰਪਿਊਟੇਸ਼ਨਲ ਬਾਇਓਲਾਜੀ ’ਚ ਪ੍ਰਕਾਸ਼ਤ ਇਸ ਅਧਿਐਨ ਦੇ ਨਤੀਜਿਆਂ ’ਚ ਪਾਇਆ ਗਿਆ ਹੈ ਕਿ ਮਨੁੱਖਾਂ ਦੇ ਮੁਕਾਬਲੇ ’ਚ ਬਤੱਖ, ਚੂਹਿਆਂ, ਸੂਰ ਅਤੇ ਮੁਰਗੀਆਂ ਦੇ ਕੋਰੋਨਾ ਵਾਇਰਸ ਨਾਲ ਇਨਫੈਕਟਿਡ ਹੋਣ ਦਾ ਖਤਰਾ ਘੱਟ ਸੀ ਜਾਂ ਖ਼ਤਰਾ ਨਹੀਂ ਪਾਇਆ ਗਿਆ ਜਦਕਿ ਬਿੱਲੀਆਂ, ਕਸਤੂਰੀ ਬਿਲਾਵ ਅਤੇ ਕੁੱਤਿਆਂ ’ਚ ਸਾਰਸ-ਸੀ. ਓ. ਵੀ.-2 ਇਨਫੈਕਸ਼ਨ ਦਾ ਜ਼ਿਆਦਾ ਖਤਰਾ ਦੇਖਿਆ ਗਿਆ।
ਅਲਪਾਈਨ ਗਲੇਸ਼ੀਅਰ ਪਿਛਲੇ 150 ਸਾਲਾਂ 'ਚ 60 ਫ਼ੀਸਦੀ ਸੁੰਗੜਿਆ
NEXT STORY