ਮੈਕਸੀਕੋ ਸਿਟੀ— ਬ੍ਰਾਜ਼ੀਲ ਦੇ ਦੱਖਣ-ਪੱਛਮ 'ਚ ਸਥਿਤ ਮਿਨਾਸ ਗੋਰਾਈਸ ਸੂਬੇ 'ਚ ਬੰਨ੍ਹ ਟੁੱਟਣ ਕਾਰਨ ਘੱਟ ਤੋਂ ਘੱਟ 150 ਲੋਕ ਲਾਪਤਾ ਹਨ। ਬ੍ਰਾਜ਼ੀਲ ਪ੍ਰਸ਼ਾਸਨ ਨੇ ਬਿਆਨ ਜਾਰੀ ਕਰਕੇ ਇਹ ਜਾਣਕਾਰੀ ਦਿੱਤੀ ਹੈ। ਸ਼ੁੱਕਰਵਾਰ ਨੂੰ ਬੁਮਾਦਿਨਹੀ ਨਗਰਪਾਲਿਕਾ ਖੇਤਰ 'ਚ ਬੰਨ੍ਹ ਟੁੱਟਣ ਤੋਂ ਬਾਅਦ ਇਲਾਕੇ 'ਚ ਹੜ੍ਹ ਆ ਗਿਆ।
ਸਥਾਨਕ ਮੀਡੀਆ ਰਿਪੋਰਟਾਂ ਮੁਤਾਬਕ ਬੰਨ੍ਹ ਟੁੱਟਣ ਕਾਰਨ 50 ਲੋਕਾਂ ਦੀ ਮੌਤ ਹੋ ਗਈ ਪਰ ਪ੍ਰਸ਼ਾਸਨ ਮੁਤਾਬਕ ਮਰਨ ਵਾਲਿਆਂ ਦੀ ਗਿਣਤੀ 9 ਹੈ। ਸ਼ੁੱਕਰਵਾਰ ਰਾਤ ਜਾਰੀ ਬਿਆਨ 'ਚ ਕਿਹਾ ਗਿਆ ਕਿ ਬੰਨ੍ਹ ਮਾਲਿਕ ਵੇਲੇ ਕੰਪਨੀ ਦੇ ਅੰਕੜੇ ਮੁਤਾਬਕ ਆਪਦਾ ਪ੍ਰਭਾਵਿਤ ਇਲਾਕੇ 'ਚ ਹੜ੍ਹ ਵੇਲੇ 427 ਲੋਕ ਮੌਜੂਦ ਸਨ। ਇਨ੍ਹਾਂ 'ਚੋਂ 279 ਲੋਕਾਂ ਨੂੰ ਬਚਾ ਲਿਆ ਗਿਆ ਹੈ। ਪ੍ਰਸ਼ਾਸਨ ਮੁਤਾਬਕ ਬੰਨ੍ਹ ਟੁੱਟਣ ਕਾਰਨ ਇਲਾਕੇ ਦੇ 2000 ਲੋਕਾਂ ਦੀ ਬਿਜਲੀ ਸਪਲਾਈ ਠੱਪ ਹੋ ਗਈ ਹੈ। ਕਰੀਬ 100 ਫਾਇਰ ਬ੍ਰਿਗੇਡ ਕਰਮਚਾਰੀਆਂ ਤੇ ਹੈਲੀਕਾਪਟਰ ਬਚਾਅ ਤੇ ਰਾਹਤ ਕੰਮ 'ਚ ਲੱਗੇ ਹੋਏ ਹਨ।
ਹਾਦਸੇ ਤੋਂ ਬਾਅਦ ਅਰਜੇਨਟੀਨਾ, ਚਿਲੀ, ਕੋਲੰਬੀਆ ਤੇ ਵੇਨੇਜ਼ੁਏਲਾ ਸਣੇ ਕਈ ਲੈਟਿਨ ਅਮਰੀਕੀ ਦੇਸ਼ਾਂ 'ਚ ਬ੍ਰਾਜ਼ੀਲ 'ਚ ਹੋਈ ਘਟਨਾ ਬਾਰੇ ਸੰਵੇਦਨਾਵਾਂ ਵਿਅਕਤ ਕੀਤੀਆਂ ਗਈਆਂ ਹਨ।
ਅਮਰੀਕੀ ਸੰਸਦ 'ਚ ਘੱਟ ਮਿਆਦ ਖਰਚਾ ਬਿੱਲ ਪਾਸ
NEXT STORY