ਇੰਟਰਨੈਸ਼ਨਲ ਡੈਸਕ- ਪਾਕਿਸਤਾਨ ਤੋਂ ਇਸ ਵੇਲੇ ਦੀ ਇੱਕ ਵੱਡੀ ਸਨਸਨੀਖੇਜ਼ ਖ਼ਬਰ ਸਾਹਮਣੇ ਆ ਰਹੀ ਹੈ। ਪਾਕਿਸਤਾਨੀ ਗੈਂਗਸਟਰ ਅਤੇ ਅੱਤਵਾਦੀ ਗਤੀਵਿਧੀਆਂ ਵਿੱਚ ਸ਼ਾਮਲ ਸ਼ਹਿਜ਼ਾਦ ਭੱਟੀ 'ਤੇ ਜਾਨਲੇਵਾ ਹਮਲਾ ਹੋਇਆ ਹੈ। ਹੈਰਾਨੀਜਨਕ ਗੱਲ ਇਹ ਹੈ ਕਿ ਇਸ ਹਮਲੇ ਦੀ ਜ਼ਿੰਮੇਵਾਰੀ ਭਾਰਤ ਦੇ ਬਦਨਾਮ ਲਾਰੈਂਸ ਗੈਂਗ ਨੇ ਲਈ ਹੈ।
ਇਹ ਵੀ ਪੜ੍ਹੋ: Pak: ਮਹਿੰਗਾਈ ਨੇ ਕੱਢੇ ਜਨਤਾ ਦੇ ਵੱਟ ! 11.30. ਰੁਪਏ ਮਹਿੰਗਾ ਹੋਇਆ ਡੀਜ਼ਲ, ਪੈਟਰੋਲ ਦੇ ਭਾਅ...
ਸੋਸ਼ਲ ਮੀਡੀਆ 'ਤੇ ਪੋਸਟ ਪਾ ਕੇ ਕੀਤਾ ਦਾਅਵਾ
ਲਾਰੈਂਸ ਗੈਂਗ ਦੇ ਕਰੀਬੀ ਮੈਂਬਰਾਂ ਨੇ ਸੋਸ਼ਲ ਮੀਡੀਆ ਰਾਹੀਂ ਇਸ ਹਮਲੇ ਦੀ ਪੁਸ਼ਟੀ ਕੀਤੀ ਹੈ। ਰਣਦੀਪ ਮਲਿਕ ਨਾ ਦੇ ਸੈਸ਼ਲ ਮੀਡੀਆ ਹੈਂਡਲ 'ਤੇ ਪਾਈ ਗਈ ਪੋਸਟ ਵਿੱਚ ਲਿਖਿਆ ਗਿਆ ਹੈ ਕਿ, " ਇਹ ਜੋ ਸ਼ਹਿਜ਼ਾਦ ਭੱਟੀ 'ਤੇ ਹਮਲਾ ਹੋਇਆ ਹੈ, ਇਹ ਮੈਂ ਰਣਦੀਪ ਮਲਿਕ ਅਤੇ ਅਨਿਲ ਪੰਡਿਤ (USA) ਨੇ ਕਰਵਾਇਆ ਹੈ। ਜੋ ਵੀ ਕੋਈ ਸਾਡੇ ਦੇਸ਼ ਅਤੇ ਲਾਰੈਂਸ ਭਰਾ ਦੇ ਖਿਲਾਫ ਬੋਲੇਗਾ, ਉਸਨੂੰ ਇਸੇ ਤਰ੍ਹਾਂ ਚੁੱਪ ਕਰਵਾਇਆ ਜਾਵੇਗਾ। ਉਹ ਦੁਨੀਆ ਵਿੱਚ ਕਿਤੇ ਵੀ ਲੁਕ ਜਾਣ, ਉਹਨਾਂ ਨੂੰ ਮਾਰ ਦਿੱਤਾ ਜਾਵੇਗਾ।"
ਇਹ ਵੀ ਪੜ੍ਹੋ: ਨਿਪਾਹ ਵਾਇਰਸ ਦਾ ਖ਼ੌਫ਼! ਭਾਰਤ 'ਚ ਮਾਮਲੇ ਮਿਲਣ ਮਗਰੋਂ ਵਿਦੇਸ਼ਾਂ 'ਚ ਵੀ ਅਲਰਟ, ਜਾਣੋ ਕਿੰਨਾ ਘਾਤਕ ਹੈ ਇਹ ਵਾਇਰਸ

ਕੌਣ ਹੈ ਸ਼ਹਿਜ਼ਾਦ ਭੱਟੀ?
ਸ਼ਹਿਜ਼ਾਦ ਭੱਟੀ ਪਾਕਿਸਤਾਨ ਵਿੱਚ ਬੈਠਾ ਇੱਕ ਅਜਿਹਾ ਨਾਂ ਹੈ ਜੋ ਲੰਬੇ ਸਮੇਂ ਤੋਂ ਭਾਰਤ ਵਿਰੋਧੀ ਗਤੀਵਿਧੀਆਂ ਅਤੇ ਨਸ਼ਾ ਤਸਕਰੀ ਦੇ ਨੈੱਟਵਰਕ ਨਾਲ ਜੁੜਿਆ ਹੋਇਆ ਦੱਸਿਆ ਜਾਂਦਾ ਹੈ। ਸੁਰੱਖਿਆ ਏਜੰਸੀਆਂ ਮੁਤਾਬਕ ਭੱਟੀ ਦੇ ਸਬੰਧ ਕਈ ਕੌਮਾਂਤਰੀ ਅੱਤਵਾਦੀ ਸੰਗਠਨਾਂ ਨਾਲ ਵੀ ਰਹੇ ਹਨ।
ਇਹ ਵੀ ਪੜ੍ਹੋ: ਅਮਰੀਕਾ ਮਗਰੋਂ ਹੁਣ ਇਸ ਯੂਰਪੀ ਦੇਸ਼ ਨੇ ਅਪਣਾਇਆ Deport Plan ! ਧੜਾਧੜ ਕੱਢੇ ਜਾਣਗੇ 'ਲੋਕ'
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਈਰਾਨ ਦੀ ਬਜਾਏ ਵੈਨੇਜ਼ੁਏਲਾ ਤੋਂ ਤੇਲ ਖ਼ਰੀਦੇਗਾ ਭਾਰਤ, ਡੀਲ 'ਤੇ ਹੋ ਚੁੱਕੀ ਹੈ ਗੱਲ : ਟਰੰਪ
NEXT STORY