ਲਾਵਾ ਸਿਟੀ (ਬਿਊਰੋ)— ਜ਼ਿਆਦਾਤਰ ਖਾਣ-ਪੀਣ ਦੇ ਸ਼ੌਕੀਨ ਲੋਕ ਆਪਣੀ ਸਿਹਤ ਵੱਲ ਧਿਆਨ ਨਹੀਂ ਦਿੰਦੇ। ਇਸ ਦੇ ਨਤੀਜੇ ਵਜੋਂ ਉਹ ਮੋਟਾਪੇ ਦਾ ਸ਼ਿਕਾਰ ਹੋ ਜਾਂਦੇ ਹਨ। ਇਹ ਮੋਟਾਪਾ ਉਨ੍ਹਾਂ ਲਈ ਜਾਨਲੇਵਾ ਸਾਬਤ ਹੁੰਦਾ ਹੈ। ਅੱਜ ਅਸੀਂ ਤੁਹਾਨੂੰ ਇਕ ਅਜਿਹੇ ਹੀ ਪਰਿਵਾਰ ਬਾਰੇ ਦੱਸਣ ਜਾ ਰਹੇ ਹਾਂ, ਜਿਸ ਦੇ ਸਾਰੇ ਮੈਂਬਰ ਮੋਟਾਪੇ ਦੇ ਸ਼ਿਕਾਰ ਹਨ। ਇਸ ਪਰਿਵਾਰ ਵਿਚ ਤਿੰਨ ਭੈਣ-ਭਰਾ ਹਨ, ਜਿਨ੍ਹਾਂ ਦਾ ਕੁੱਲ ਵਜ਼ਨ ਕਰੀਬ 907 ਕਿਲੋਗ੍ਰਾਮ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਇਹ ਖੁਦ ਜਾਣਦੇ ਹਨ ਕਿ ਇਸ ਤਰ੍ਹਾਂ ਖਾਣ-ਪੀਣ ਨਾਲ ਉਨ੍ਹਾਂ ਦੀ ਮੌਤ ਜਲਦੀ ਹੋ ਜਾਵੇਗੀ ਪਰ ਉਹ ਆਪਣੀ ਜ਼ੁਬਾਨ 'ਤੇ ਕੰਟਰੋਲ ਨਹੀਂ ਕਰ ਪਾ ਰਹੇ।
ਬੀਤੇ 3 ਸਾਲਾਂ ਤੋਂ ਨਹੀਂ ਨਿਕਲੇ ਘਰੋਂ ਬਾਹਰ
ਇਸ ਜਾਨਲੇਵਾ ਮੋਟਾਪੇ ਕਾਰਨ 49 ਸਾਲਾ ਚਿਟੋਕਾ, 30 ਸਾਲਾ ਨਾਅੋਮੀ ਅਤੇ 43 ਸਾਲਾ ਕੇ ਡਰਿਉ ਸਟੂਅਰਟ ਤਿੰਨ ਸਾਲ ਤੋਂ ਘਰੋਂ ਬਾਹਰ ਨਹੀਂ ਨਿਕਲੇ ਹਨ। ਹਾਲ ਹੀ ਵਿਚ ਇਕ ਨਿਊਜ਼ ਚੈਨਲ ਨੇ ਇਨ੍ਹਾਂ ਤਿੰਨਾਂ 'ਤੇ Documentary ਬਣਾਈ, ਜਿਸ ਦਾ ਨਾਂ ਰੱਖਿਆ ਗਿਆ ਹੈ Family By The Ton। ਇਸ Documentary ਵਿਚ ਦਿਖਾਇਆ ਗਿਆ ਹੈ ਕਿ ਮੋਟਾਪੇ ਕਾਰਨ ਇਹ ਤਿੰਨੇ ਲੋਕ ਕਿਸ ਤਰ੍ਹਾਂ ਜ਼ਿੰਦਗੀ ਜੀਅ ਰਹੇ ਹਨ। ਇਸ ਸ਼ੂਟ ਦੌਰਾਨ ਤਿੰਨਾਂ ਨੇ ਦੱਸਿਆ ਕਿ ਉਹ ਕਿਸੇ ਸਧਾਰਨ ਕਾਰ ਵਿਚ ਨਹੀਂ ਬੈਠ ਸਕਦੇ। ਇਸ ਲਈ ਕਈ ਸਾਲਾਂ ਤੋਂ ਉਹ ਘੁੰਮਣ-ਫਿਰਨ ਵੀ ਨਹੀਂ ਗਏ। ਹੁਣ ਉਨ੍ਹਾਂ ਨੇ ਖੁਦ ਲਈ ਵੱਖਰੀ ਕਾਰ ਬਣਵਾਈ ਹੈ।
ਇਨ੍ਹਾਂ ਤਿੰਨਾਂ ਵਿਚੋਂ ਸਭ ਤੋਂ ਜ਼ਿਆਦਾ ਵਜ਼ਨ 43 ਸਾਲਾ ਸਟੂਅਰਟ ਦਾ ਹੈ, ਜੋ 304 ਕਿਲੋਗ੍ਰਾਮ ਦੇ ਹਨ। ਸਟੂਅਰਟ ਪੂਰੇ ਦਿਨ ਵਿਚ ਦਰਜਨਾਂ ਪੀਜ਼ਾ ਖਾ ਜਾਂਦੇ ਹਨ। ਹੁਣ ਉਨ੍ਹਾਂ ਨੂੰ ਸਮਝ ਆ ਚੁੱਕਾ ਹੈ ਕਿ ਉਨ੍ਹਾਂ ਦੀ ਇਹ ਆਦਤ ਉਨ੍ਹਾਂ ਨੂੰ ਮੌਤ ਦੇ ਮੂੰਹ ਵਿਚ ਲਿਜਾ ਰਹੀ ਹੈ। ਸਟੂਅਰਟ ਕਹਿੰਦੇ ਹਨ ਕਿ ਮੈਨੂੰ ਸਮਝ ਨਹੀਂ ਆਉਂਦਾ ਕਿ ਅਸੀਂ ਆਪਣੀ ਜ਼ਿੰਦਗੀ ਨਾਲ ਅਜਿਹਾ ਖਿਲਵਾੜ ਕਿਉਂ ਕਰ ਲਿਆ। ਸਾਨੂੰ ਜਲਦੀ ਹੀ ਕੁਝ ਕਰਨਾ ਹੋਵੇਗਾ।
ਡਾਕਟਰ ਨੇ ਦਿੱਤੀ ਚਿਤਾਵਨੀ
ਤਿੰਨਾਂ ਨੇ ਖੁਦ ਨੂੰ ਕੰਟਰੋਲ ਕਰਨ ਲਈ ਇਕ ਨਿੱਜੀ ਡਾਕਟਰ ਦੀ ਮਦਦ ਲੈਣੀ ਸ਼ੁਰੂ ਕੀਤੀ ਹੈ। ਡਾਕਟਰ ਚਾਰਲਸ ਪ੍ਰਾਕਟਰ ਮੁਤਾਬਕ ਤਿੰਨਾਂ ਨੇ ਆਪਣੀ ਜ਼ਿੰਦਗੀ ਨੂੰ ਮੁਸੀਬਤ ਵਿਚ ਪਾ ਲਿਆ ਹੈ। ਇਨ੍ਹਾਂ ਨੂੰ ਅੰਦਾਜ਼ਾ ਨਹੀਂ ਕਿ ਇਹ unhealthy ਖਾਣਾ ਖਾ ਕੇ ਖੁਦ ਨੂੰ ਮੌਤ ਦੇ ਮੂੰਹ ਵਿਚ ਧੱਕ ਰਹੇ ਹਨ। ਜੇ ਜਲਦੀ ਤਿੰਨਾਂ ਨੇ ਸਰਜਰੀ ਨਾ ਕਰਵਾਈ ਤਾਂ ਉਨ੍ਹਾਂ ਦੀ ਮੌਤ ਕਦੇ ਵੀ ਹੋ ਸਕਦੀ ਹੈ।
ਅਮਰੀਕਾ ਦੇ ਫੌਜੀ ਹੈਲੀਕਾਪਟਰ ਦੀ ਖਿੜਕੀ ਜਾਪਾਨ ਦੇ ਸਕੂਲ 'ਤੇ ਡਿੱਗੀ: ਫੌਜ
NEXT STORY