ਮੈਲਬੌਰਨ (ਬਿਊਰੋ): ਆਸਟ੍ਰੇਲੀਆ ਵਿਖੇ ਮੈਲਬੌਰਨ ਸ਼ਹਿਰ ਦੇ ਇੱਕ ਹੋਟਲ ਵਿਚ ਇੱਕ ਸਾਲ ਤੋਂ ਵੱਧ ਸਮੇਂ ਤੋਂ ਨਜ਼ਰਬੰਦ ਰਹਿ ਰਹੇ 60 ਸ਼ਰਨਾਰਥੀਆਂ ਵਿਚੋਂ ਦਰਜਨਾਂ ਨੂੰ ਸੰਘੀ ਸਰਕਾਰ ਦੁਆਰਾ ਅਸਥਾਈ ਬ੍ਰਿਜਿੰਗ ਵੀਜ਼ਾ ਦੇ ਦਿੱਤਾ ਗਿਆ ਹੈ।ਮੈਲਬੌਰਨ ਦੇ ਸ਼ਰਨਾਰਥੀ ਸੀਕਰ ਰਿਸੋਰਸ ਸੈਂਟਰ ਨੇ ਪੁਸ਼ਟੀ ਕੀਤੀ ਕਿ 26 ਮੈਡੇਵੈਕ ਸ਼ਰਨਾਰਥੀਆਂ ਨੂੰ ਕਾਰਲਟਨ ਦੇ ਪਾਰਕ ਹੋਟਲ ਤੋਂ ਛੇ ਮਹੀਨਿਆਂ ਦੇ ਬ੍ਰਿਜਿੰਗ ਵੀਜ਼ੇ 'ਤੇ ਰਿਹਾਅ ਕੀਤਾ ਜਾ ਰਿਹਾ ਹੈ।
ਸ਼ਹਿਰ ਨਾਲ ਸਬੰਧਤ ਅਧਿਕਾਰੀਆਂ, ਵਕੀਲਾਂ ਅਤੇ ਡਿਟੈਂਸ਼ਨ ਸੈਂਟਰ ਤੋਂ ਮਿਲੀ ਖ਼ਬਰ ਅਨੁਸਾਰ, ਮੈਲਬੌਰਨ ਦੇ ਪਾਰਕ ਹੋਟਲ ਵਿਚ ਬੰਦੀ ਬਣਾ ਕੇ ਰੱਖੇ ਗਏ 26 ਸ਼ਰਨਾਰਥੀਆਂ ਨੂੰ ਬ੍ਰਿਜਿੰਗ ਵੀਜ਼ੇ ਦੇ ਦਿੱਤੇ ਗਏ ਹਨ ਅਤੇ ਹੁਣ ਉਨ੍ਹਾਂ ਨੂੰ ਡਿਟੈਂਸ਼ਨ ਸੈਂਟਰ ਵਿਚੋਂ ਆਜ਼ਾਦ ਕੀਤਾ ਜਾ ਰਿਹਾ ਹੈ।
ਇਹ ਲੋਕ ਉਹ ਹਨ, ਜਿਨ੍ਹਾਂ ਨੂੰ ਕਿ ਮਾਨਸ ਆਈਲੈਂਡ ਅਤੇ ਨੌਰੂ ਆਦਿ ਦੇ ਖੇਤਰਾਂ ਵਿਚਲੇ ਨਜ਼ਰਬੰਦੀ ਸੈਂਟਰਾਂ ਵਿਚੋਂ ਮੈਲਬੌਰਨ ਦੇ ਪਾਰਕ ਹੋਟਲ ਵਿਚ ਲਿਆਂਦਾ ਗਿਆ ਸੀ। ਇਹਨਾਂ ਨੂੰ ਇੱਕ ਸਾਲ ਤੋਂ ਵੀ ਜ਼ਿਆਦਾ ਸਮੇਂ ਤੋਂ ਹੋਟਲਾਂ ਆਦਿ ਵਿਚ ਰੱਖਿਆ ਹੋਇਆ ਹੈ। ਅੱਜ ਸਵੇਰੇ, ਇਨ੍ਹਾਂ ਸ਼ਰਨਾਰਥੀਆਂ ਨੂੰ ਮੈਲਬੌਰਨ ਦੇ ਪਾਰਕ ਹੋਟਲ ਤੋਂ ਬੱਸ ਰਾਹੀਂ ਸਥਾਨਕ ਇਮੀਗ੍ਰੇਸ਼ਨ ਟ੍ਰਾਂਜਿਟ ਅਕਾਮੋਡੇਸ਼ਨ ਸੈਂਟਰ ਵਿਖੇ ਲਿਆਂਦਾ ਗਿਆ, ਜਿੱਥੇ ਹੁਣ ਇਨ੍ਹਾਂ ਨੂੰ ਰਿਹਾਈ ਦਿੱਤੀ ਜਾ ਰਹੀ ਹੈ।
ਪੜ੍ਹੋ ਇਹ ਅਹਿਮ ਖਬਰ- ਯੂਕੇ : ਦੋ ਬ੍ਰਿਟਿਸ਼ ਸਿੱਖਾਂ 'ਤੇ ਤਲਵਾਰ ਅਤੇ ਚਾਕੂ ਨਾਲ ਝਗੜਾ ਕਰਨ ਦੇ ਦੋਸ਼
ਇਸ ਫ਼ੈਸਲੇ ਦੀ ਹਮਾਇਤ ਕਰਨ ਵਾਲੇ ਵਕੀਲਾਂ ਨੇ ਸਰਕਾਰ ਦੀ ਇਸ ਤਰਫਦਾਰੀ ਲਈ ਤਾਰੀਫ਼ ਕਰਦਿਆਂ ਕਿਹਾ ਕਿ ਹੋਟਲ ਪਾਰਕ ਅਜਿਹੀ ਥਾਂ ਹੈ ਜਿੱਥੇ ਕਿ ਸ਼ਰਨਾਰਥੀਆਂ ਨੂੰ ਰੱਖਿਆ ਹੋਇਆ ਹੈ। ਇਸ ਦੇ ਆਲੇ ਦੁਆਲੇ ਇਨ੍ਹਾਂ ਸ਼ਰਨਾਰਥੀਆਂ ਦੇ ਹੱਕਾਂ ਪ੍ਰਤੀ ਨਿਤ-ਪ੍ਰਤੀ ਰੋਸ ਮੁਜ਼ਾਹਰੇ ਹੋ ਰਹੇ ਹਨ ਅਤੇ ਇਨ੍ਹਾਂ ਦੀ ਰਿਹਾਈ ਆਦਿ ਲਈ ਜ਼ੋਰਦਾਰ ਮੰਗਾਂ ਉਠਾਈਆਂ ਜਾ ਰਹੀਆਂ ਹਨ। ਆਸਰਾ ਪ੍ਰਾਪਤ ਕਰਨ ਵਾਲੇ ਰਿਸੋਰਸ ਸੈਂਟਰ ਦੇ ਇਕ ਬੁਲਾਰੇ ਨੇ ਕਿਹਾ ਕਿ ਉਸ ਨੇ ਪਾਰਕ ਹੋਟਲ ਵਿਚ ਨਜ਼ਰਬੰਦ ਲੋਕਾਂ ਤੋਂ ਸੁਣਿਆ ਹੈ ਕਿ 34 ਹੋਰਾਂ ਨੂੰ ਦੱਸਿਆ ਗਿਆ ਹੈ ਕਿ ਉਨ੍ਹਾਂ ਨੂੰ ਵੀਜ਼ਾ ਮਿਲੇਗਾ ਅਤੇ ਕੱਲ੍ਹ ਰਿਹਾਅ ਕੀਤਾ ਜਾਵੇਗਾ।ਸ਼ਰਨਾਰਥੀਆਂ ਦੀ ਆਜ਼ਾਦੀ ਇਕ ਲੰਬੀ ਮੁਹਿੰਮ ਤੋਂ ਬਾਅਦ ਹੋਈ ਹੈ।
ਨੋਟ- ਉਕਤ ਖ਼ਬਰ ਬਾਰੇ ਦੱਸੋ ਆਪਣੀ ਰਾਏ।
ਇਟਲੀ 'ਚ ਕੌਂਤੇ ਸਰਕਾਰ ਨੇ ਹਾਸਲ ਕੀਤਾ ਵਿਸ਼ਵਾਸ ਮਤ
NEXT STORY