ਇੰਟਰਨੈਸ਼ਨਲ ਡੈਸਕ- ਭਾਰਤੀ ਮੂਲ ਦੇ ਲੋਕ ਦੁਨੀਆ ਭਰ ਵਿੱਚ ਜਿੱਥੇ ਵੱਖ-ਵੱਖ ਦੇਸ਼ਾਂ ਦੀ ਨਿਆਂਪਾਲਿਕਾ, ਕਾਰਜਪਾਲਿਕਾ ਅਤੇ ਵੱਡੀਆਂ ਕੰਪਨੀਆਂ ਵਿੱਚ ਉੱਚ ਅਹੁਦਿਆਂ 'ਤੇ ਪਹੁੰਚ ਕੇ ਭਾਰਤ ਦਾ ਨਾਂ ਰੌਸ਼ਨ ਕਰ ਰਹੇ ਹਨ ਉੱਥੇ ਆਸਟ੍ਰੇਲੀਆ ਵਿੱਚ ਰਹਿੰਦੇ ਭਾਰਤੀ ਮੂਲ ਦੇ ਬਾਲੇਸ਼ ਧਨਖੜ ਨੇ ਪੂਰੇ ਦੇਸ਼ ਦਾ ਸਿਰ ਸ਼ਰਮ ਨਾਲ ਝੁਕਾ ਦਿੱਤਾ ਹੈ। ਆਸਟ੍ਰੇਲੀਆ ਵਿੱਚ ਭਾਰਤੀ ਭਾਈਚਾਰੇ ਦੇ ਇੱਕ ਵਿਅਕਤੀ ਬਾਲੇਸ਼ ਧਨਖੜ ਨੂੰ ਜਬਰ-ਜ਼ਿਨਾਹ ਦਾ ਦੋਸ਼ੀ ਪਾਇਆ ਗਿਆ ਹੈ। ਧਨਖੜ 'ਤੇ ਦੋਸ਼ ਸੀ ਕਿ ਉਸ ਨੇ ਸਿਡਨੀ 'ਚ ਪੰਜ ਕੋਰੀਆਈ ਔਰਤਾਂ ਨੂੰ ਪਹਿਲਾਂ ਨਸ਼ੀਲੇ ਪਦਾਰਥ ਦੇ ਕੇ ਬੇਹੋਸ਼ ਕੀਤਾ ਅਤੇ ਫਿਰ ਉਹਨਾਂ ਨਾਲ ਜਬਰ-ਜ਼ਿਨਾਹ ਕੀਤਾ।
ਸਥਾਨਕ ਮੀਡੀਆ ਰਿਪੋਰਟਾਂ ਮੁਤਾਬਕ ਬਲੇਸ਼ ਧਨਖੜ ਸਿਆਸੀ ਤੌਰ 'ਤੇ ਸਰਗਰਮ ਵਿਅਕਤੀ ਹੈ ਅਤੇ ਉਸ ਨੇ ਇਕ ਨਹੀਂ ਸਗੋਂ ਪੰਜ ਕੋਰੀਆਈ ਔਰਤਾਂ ਨੂੰ ਆਪਣੇ ਪਿਆਰ ਦੇ ਜਾਲ 'ਚ ਫਸਾਇਆ ਅਤੇ ਉਨ੍ਹਾਂ ਨੂੰ ਨਸ਼ੀਲਾ ਪਦਾਰਥ ਖੁਆ ਕੇ ਉਨ੍ਹਾਂ ਨਾਲ ਜਬਰ-ਜ਼ਿਨਾਹ ਵਰਗੀ ਘਿਨਾਉਣੀ ਵਾਰਦਾਤ ਨੂੰ ਅੰਜਾਮ ਦਿੱਤਾ। ਡਾਊਨਿੰਗ ਸੈਂਟਰ ਦੀ ਜ਼ਿਲ੍ਹਾ ਅਦਾਲਤ ਨੇ ਪੂਰੇ ਮਾਮਲੇ ਦੀ ਸੁਣਵਾਈ ਤੋਂ ਬਾਅਦ ਧਨਖੜ ਨੂੰ ਦੋਸ਼ੀ ਠਹਿਰਾਇਆ। ਸਿਡਨੀ ਹੇਰਾਲਡ ਅਖ਼ਬਾਰ ਦੀ ਇੱਕ ਰਿਪੋਰਟ ਦੇ ਅਨੁਸਾਰ ਬਲੇਸ਼ ਧਨਖੜ ਆਸਟ੍ਰੇਲੀਆ ਵਿੱਚ ਭਾਜਪਾ ਦੇ ਓਵਰਸੀਜ਼ ਫਰੈਂਡਜ਼ ਦੇ ਸਾਬਕਾ ਪ੍ਰਧਾਨ ਸਨ। ਮੀਡੀਆ ਰਿਪੋਰਟ 'ਚ ਦੱਸਿਆ ਗਿਆ ਕਿ ਧਨਖੜ ਨੇ ਕੋਰੀਅਨ ਔਰਤਾਂ ਨਾਲ ਜਬਰ-ਜ਼ਿਨਾਹ ਦੀ ਘਟਨਾ ਨੂੰ ਗੁਪਤ ਕੈਮਰੇ ਰਾਹੀਂ ਰਿਕਾਰਡ ਕੀਤਾ।
ਪੜ੍ਹੋ ਇਹ ਅਹਿਮ ਖ਼ਬਰ-ਪਾਕਿਸਤਾਨ 'ਚ ਛੇ ਸਾਲਾ ਹਿੰਦੂ ਬੱਚੀ ਦਾ ਜਿਨਸੀ ਸ਼ੋਸ਼ਣ, FIR ਦਰਜ
ਮੀਡੀਆ ਰਿਪੋਰਟਾਂ ਵਿੱਚ ਬਾਲੇਸ਼ ਨੂੰ ਸਿਡਨੀ ਦੇ ਇਤਿਹਾਸ ਵਿੱਚ ਸਭ ਤੋਂ ਘਿਨਾਉਣਾ ਬਲਾਤਕਾਰੀ ਮੰਨਿਆ ਗਿਆ ਹੈ। ਸੋਮਵਾਰ ਨੂੰ ਜਦੋਂ ਉਥੋਂ ਦੀ ਅਦਾਲਤ ਨੇ ਫ਼ੈਸਲਾ ਸੁਣਾਇਆ ਤਾਂ ਧਨਖੜ ਰੋਣ ਲੱਗ ਪਿਆ। ਜਾਣਕਾਰੀ ਮੁਤਾਬਕ ਧਨਖੜ ਨੇ ਕੋਰੀਆਈ ਔਰਤਾਂ ਨੂੰ ਆਪਣੇ ਜਾਲ 'ਚ ਫਸਾਉਣ ਲਈ ਝੂਠ ਬੋਲਿਆ ਸੀ ਕਿ ਉਸ ਦਾ ਆਪਣੀ ਪਤਨੀ ਨਾਲ ਸਬੰਧ ਟੁੱਟ ਗਿਆ ਹੈ ਅਤੇ ਹੁਣ ਉਹ ਇਕੱਲਾ ਹੈ। ਹਾਲਾਂਕਿ ਧਨਖੜ ਨੂੰ ਦੋਸ਼ੀ ਠਹਿਰਾਉਂਦੇ ਸਮੇਂ ਉਸ ਦੀ ਪਤਨੀ ਵੀ ਰੋ ਪਈ ਸੀ। ਉਸ ਨੇ ਵੀ ਆਪਣੇ ਪਤੀ ਦਾ ਪੱਖ ਲਿਆ। ਤੁਹਾਨੂੰ ਦੱਸ ਦੇਈਏ ਕਿ 2018 ਵਿੱਚ ਪੁਲਸ ਨੇ ਕਈ ਅਜਿਹੇ ਵੀਡੀਓ ਬਰਾਮਦ ਕੀਤੇ ਸਨ, ਜਿਸ ਵਿੱਚ ਧਨਖੜ ਦੇ ਕਈ ਹੋਰ ਔਰਤਾਂ ਨਾਲ ਸਬੰਧਾਂ ਦਾ ਖੁਲਾਸਾ ਹੋਇਆ ਸੀ। ਅਜਿਹੇ ਹੀ ਇੱਕ ਵੀਡੀਓ ਵਿੱਚ ਧਨਖੜ ਬੇਹੋਸ਼ ਔਰਤਾਂ ਨਾਲ ਜਬਰ-ਜ਼ਿਨਾਹ ਕਰਦਾ ਨਜ਼ਰ ਆਇਆ ਸੀ।
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਕੈਨੇਡੀਅਨ ਕੰਜ਼ਰਵੇਟਿਵ ਪਾਰਟੀ ਨੇ ਕੈਨੇਡਾ ਤੋਂ ਅੰਮ੍ਰਿਤਸਰ ਸਿੱਧੀਆਂ ਉਡਾਣਾਂ ਸ਼ੁਰੂ ਕਰਵਾਉਣ ਲਈ ਵਿੱਢੀ ਮੁਹਿੰਮ
NEXT STORY