ਸਿਡਨੀ (ਬਿਊਰੋ) : ਆਸਟ੍ਰੇਲੀਆ ਵਿਚ ਇਕ 21 ਸਾਲਾ ਮੁਸਲਿਮ ਮਹਿਲਾ ਨੇ ਸਿਡਨੀ ਦੇ ਇਕ ਲੋਕਪ੍ਰਿਅ ਪਬ 'ਤੇ ਭੇਦਭਾਵ ਕਰਨ ਦਾ ਦੋਸ਼ ਲਗਾਇਆ ਹੈ। 21 ਸਾਲਾ ਪੱਤਰਕਾਰਤਾ ਦੀ ਵਿਦਿਆਰਥਣ ਸੌਲਿਹਾ ਇਕਬਾਲ ਦਾ ਦਾਅਵਾ ਹੈ ਕਿ ਜਦੋਂ ਤੱਕ ਉਸ ਨੇ ਆਪਣਾ ਹਿਜਾਬ ਨਹੀਂ ਹਟਾਇਆ ਉਦੋਂ ਤੱਕ ਉਸ ਨੂੰ ਪਬ ਵਿਚ ਦਾਖਲ ਨਹੀਂ ਹੋਣ ਦਿੱਤਾ ਗਿਆ। ਸੌਲਿਹਾ ਮੁਤਾਬਕ ਸ਼ੁੱਕਰਵਾਰ ਨੂੰ ਉਹ ਆਪਣੇ ਦੋਸਤਾਂ ਨਾਲ ਪਾਰਾਗੋਨ ਹੋਟਲ ਗਈ ਸੀ।

ਇਕ ਅੰਗਰੇਜ਼ੀ ਸਮਾਚਾਰ ਏਜੰਸੀ ਦੀ ਰਿਪੋਰਟ ਮੁਤਾਬਕ ਸੌਲਿਹਾ ਨੇ ਦੱਸਿਆ ਕਿ ਹੋਟਲ ਦੇ ਬਾਊਂਸਰਾਂ ਨੇ ਅੰਦਰ ਦਾਖਲ ਹੋਣ ਤੋਂ ਪਹਿਲਾਂ ਉਸ ਨੂੰ ਹਿਜਾਬ ਉਤਾਰਨ ਲਈ ਕਿਹਾ। ਸੌਲਿਹਾ ਨੇ ਕਿਹਾ ਕਿ ਜਦੋਂ ਉਸ ਨੇ ਹਿਜਾਬ ਉਤਾਰਨ ਤੋਂ ਮਨਾ ਕਰ ਦਿੱਤਾ ਤਾਂ ਬਾਊਂਸਰਾਂ ਨੇ ਉਸ ਨੂੰ ਇਕ ਪਾਸੇ ਹੋਣ ਲਈ ਕਿਹਾ ਸੀ। ਘਟਨਾ ਕਾਰਨ ਸੌਲਿਹਾ ਨੇ ਖੁਦ ਨੂੰ ਅਪਮਾਨਿਤ ਮਹਿਸੂਸ ਕੀਤਾ ਅਤੇ ਉਸ ਨੂੰ ਰੋਣਾ ਆ ਗਿਆ। ਸੌਲਿਹਾ ਨੇ ਕਿਹਾ ਕਿ ਉਸ ਦੀ ਆਈ.ਡੀ. ਚੈੱਕ ਕਰਨ ਤੋਂ ਪਹਿਲਾਂ ਹੀ ਸਿਕਓਰਿਟੀ ਨੇ ਉਸ ਦੇ ਸਿਰ ਵੱਲ ਇਸ਼ਾਰਾ ਕੀਤਾ ਅਤੇ ਕਿਹਾ ਕਿ ਇਸ ਨੂੰ ਉਤਾਰੋ। ਇਹ ਸੁਣ ਕੇ ਸ਼ੁਰੂ ਵਿਚ ਹੀ ਮੈਨੂੰ ਝਟਕਾ ਲੱਗਾ।

ਭਾਵੇਂਕਿ ਸਵਾਲ ਕਰਨ 'ਤੇ ਬਾਊਂਸਰਾਂ ਨੇ ਕਿਹਾ ਕਿ ਤੁਸੀਂ ਗੁੱਸਾ ਕਰ ਰਹੇ ਹੋ। ਸੌਲਿਹਾ ਨੇ ਦੱਸਿਆ ਕਿ ਉਸ ਨਾਲ ਸਿੱਧੇ ਕੋਈ ਗੱਲ ਕੀਤੇ ਬਿਨਾਂ ਹਿਜਾਬ ਉਤਾਰਨ ਲਈ ਕਿਹਾ ਗਿਆ ਸੀ। ਬਾਅਦ ਵਿਚ ਉੱਥੇ ਇਕ ਪੁਲਸ ਅਫਸਰ ਆਇਆ ਅਤੇ ਉਸ ਨੇ ਉਸ ਨੂੰ ਉੱਥੋਂ ਜਾਣ ਲਈ ਕਿਹਾ। ਇਸ ਘਟਨਾ 'ਤੇ ਫਿਲਹਾਲ ਹੋਟਲ ਵੱਲੋਂ ਹੁਣ ਤੱਕ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ ਗਈ ਹੈ।
ਚੀਨ 'ਚ ਕਾਰ ਪਾਰਕਿੰਗ ਢਹਿ ਜਾਣ ਕਾਰਨ 8 ਲੋਕਾਂ ਦੀ ਮੌਤ ਤੇ ਦੋ ਜ਼ਖਮੀ
NEXT STORY