ਮੈਲਬੌਰਨ (ਮਨਦੀਪ ਸਿੰਘ ਸੈਣੀ)— ਵਿਦੇਸ਼ਾਂ ਵਿਚ ਲੋਕ ਨਾਚਾਂ ਨੂੰ ਸਜੀਵ ਰੱਖਣ ਦੇ ਮੰਤਵ ਨਾਲ ਪੰਜਾਬੀ ਫੋਕ ਡਾਂਸ ਅਕੈਡਮੀ ਆਸਟ੍ਰੇਲੀਆ ਵੱਲੋਂ 4 ਮਈ ਨੂੰ ਪੱਛਮੀ ਮੈਲਬੌਰਨ ਵਿਚ ਸਥਿਤ ਟਾਰਨੇਟ ਰਾਈਜ਼ ਪ੍ਰਾਇਮਰੀ ਸਕੂਲ਼ ਵਿਚ ਪੰਜਾਬੀ ਫੋਕ ਡਾਂਸ ਮੇਲਾ ਕਰਵਾਇਆ ਜਾ ਰਿਹਾ ਹੈ।ਇਸ ਸੰਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਮੁੱਖ ਪ੍ਰਬੰਧਕ ਪਲਵਿੰਦਰ ਸਿੰਘ ਠੁੱਲੀਵਾਲ ਨੇ ਦੱਸਿਆ ਕਿ ਪੱਛਮੀ ਸੱਭਿਆਚਾਰ ਦੇ ਪ੍ਰਭਾਵ ਹੇਠ ਲੋਕ ਆਪਣੇ ਵਿਰਸੇ ਨਾਲ ਜੁੜੀਆਂ ਚੀਜ਼ਾਂ ਭੁੱਲਦੇ ਜਾ ਰਹੇ ਹਨ।ਇਸੇ ਕਰਕੇ ਅਜੋਕੇ ਸਮੇਂ ਵਿਚ ਨਵੀਂ ਪੀੜ੍ਹੀ ਨੂੰ ਪੰਜਾਬ ਦੇ ਅਸਲ ਲੋਕ ਨਾਚਾਂ ਬਾਰੇ ਦੱਸਣ ਦੀ ਲੋੜ ਹੈ।
ਇਸੇ ਉਦੇਸ਼ ਨੂੰ ਮੁੱਖ ਰੱਖਦਿਆਂ ਪੰਜਾਬੀ ਫੋਕ ਡਾਂਸ ਅਕੈਡਮੀ ਆਸਟ੍ਰੇਲੀਆ ਵੱਲੋਂ ਕਰਵਾਏ ਜਾ ਰਹੇ ਫੋਕ ਡਾਂਸ ਮੇਲੇ ਵਿਚ ਭੰਗੜਾ, ਲੁੱਡੀ, ਮਲਵਈ ਗਿੱਧਾ, ਝੂੰਮਰ, ਬੱਚਿਆਂ ਦਾ ਭੰਗੜਾ ਅਤੇ ਢੋਲ ਤੇ ਆਧਾਰਿਤ ਬਹੁਤ ਸਾਰੀਆਂ ਪੇਸ਼ਕਾਰੀਆਂ ਹੋਣਗੀਆਂ।ਉਹਨਾਂ ਦੱਸਿਆਂ ਕਿ ਪੰਜਾਬੀ ਫੋਕ ਡਾਂਸ ਅਕੈਡਮੀ ਆਸਟ੍ਰੇਲੀਆ ਦੇ ਸੱਦੇ ਤੇ ਵਿਸ਼ਵ ਪ੍ਰਸਿੱਧ ਢੋਲੀ ਉਸਤਾਦ ਬਲਵੀਰ ਘਨੋਟ ਅੱਜ ਕੱਲ ਆਸਟ੍ਰੇਲੀਆ ਦੌਰੇ ਤੇ ਹਨ ਤੇ ਉਹਨਾਂ ਨੇ ਖਾਸ ਤੌਰ ਤੇ ਬੱਚਿਆਂ ਅਤੇ ਨੌਜਵਾਨਾਂ ਨੂੰ ਲੋਕ ਨਾਚਾਂ ਦੀ ਤਿਆਰੀ ਕਰਵਾਈ ਹੈ ।ਉਹਨਾਂ ਸਮੂਹ ਪੰਜਾਬੀਆਂ ਨੂੰ ਇਸ ਮੇਲੇ ਵਿੱਚ ਸ਼ਾਮਲ ਹੋਣ ਦਾ ਸੱਦਾ ਦਿੱਤਾ ਹੈ।
ਆਸਟ੍ਰੇਲੀਆ : ਸੋਸ਼ਲ ਮੀਡੀਆ 'ਤੇ ਟਰੋਲ ਹੋਣ ਮਗਰੋਂ ਮੰਤਰੀ ਨੇ ਹਟਾਏ ਕੁਮੈਂਟਸ
NEXT STORY