ਸਿਡਨੀ (ਬਿਊਰੋ)— ਆਸਟ੍ਰੇਲੀਆ ਦੀ ਸਾਂਝੀ ਸਰਕਾਰ ਦੇ ਊਰਜਾ ਮੰਤਰੀ ਐਂਗਸ ਟੇਲਰ ਸੋਸ਼ਲ ਮੀਡੀਆ 'ਤੇ ਆਪਣੇ ਅਧਿਕਾਰਕ ਅਕਾਊਂਟ ਕਾਰਨ ਟਰੋਲ ਹੋ ਗਏ। ਇਸ ਅਕਾਊਂਟ ਤੋਂ ਉਹ ਖੁਦ ਦੀ ਤਾਰੀਫ ਕਰਦੇ ਰਹਿੰਦੇ ਹਨ। ਇਸ ਲਈ ਹਾਲ ਵਿਚ ਹੀ ਫੇਸਬੁੱਕ ਯੂਜ਼ਰਸ ਨੇ ਉਨ੍ਹਾਂ 'ਤੇ ਜੰਮ ਕੇ ਨਿਸ਼ਾਨਾ ਵਿੰਨ੍ਹਿਆ। ਇਸ ਮਗਰੋਂ ਉਨ੍ਹਾਂ ਆਪਣੇ ਕੁਮੈਂਟਸ ਡਿਲੀਟ ਕਰ ਦਿੱਤੇ।
ਜ਼ਿਕਰਯੋਗ ਹੈ ਕਿ ਟੇਲਰ ਦੀ ਇਕ ਹੋਰ ਮਾਮਲੇ ਵਿਚ ਵੀ ਆਲੋਚਨਾ ਹੋ ਚੁੱਕੀ ਹੈ। ਅਸਲ ਵਿਚ ਫੈਡਰਲ ਸਰਕਾਰ ਦਾ ਪੂਰਬੀ ਆਸਟ੍ਰੇਲੀਆ ਖੇਤੀਬਾੜੀ ਕੰਪਨੀ ਨਾਲ ਸਮਝੌਤਾ ਹੋਇਆ ਸੀ। ਪਤਾ ਚੱਲਿਆ ਕਿ ਟੇਲਰ ਦੇ ਉਸ ਵਿਚ ਆਪਣੇ ਹਿੱਤ ਜੁੜੇ ਹੋਏ ਸਨ। ਕੰਪਨੀ ਦੇ ਬਾਨੀ ਨਿਦੇਸ਼ਕਾਂ ਵਿਚ ਉਹ ਖੁਦ ਵੀ ਸ਼ਾਮਲ ਸਨ। ਇਸ ਸਬੰਧੀ ਜਦੋਂ ਆਲੋਚਨਾਵਾਂ ਹੋਈਆਂ ਤਾਂ ਟੇਲਰ ਨੇ ਕਿਹਾ ਸੀ ਕਿ ਸੰਸਦ ਵਿਚ ਆਉਣ ਤੋਂ ਪਹਿਲਾਂ ਹੀ ਉਹ ਕੰਪਨੀ ਤੋਂ ਅਸਤੀਫਾ ਦੇ ਚੁੱਕੇ ਸਨ।
ਟੇਲਰ ਨੇ ਸੰਸਦ ਦੀ ਮੈਂਬਰਸ਼ਿਪ ਸਾਲ 2013 ਵਿਚ ਲਈ ਸੀ। ਉਨ੍ਹਾਂ ਮੁਤਾਬਕ ਉਹ ਪਹਿਲਾਂ ਹੀ ਕੰਪਨੀ ਨਾਲ ਆਪਣੇ ਸਾਰੇ ਸੰਬੰਧ ਖਤਮ ਕਰ ਚੁੱਕੇ ਸਨ। ਇਸ ਕੰਪਨੀ ਦਾ ਸੰਬੰਧ ਟੈਕਸ ਹੈਵਨਕੈਮਨ ਆਈਲੈਂਡ ਨਾਲ ਹੈ। ਹਾਲਾਂਕਿ ਟੇਲਰ ਦਾ ਕਹਿਣਾ ਹੈ ਕਿ ਕੰਪਨੀ ਦੇ ਵਿੱਤੀ ਮਾਮਲਿਆਂ ਨਾਲ ਉਨ੍ਹਾਂ ਦਾ ਸਿੱਧੇ ਜਾਂ ਅਸਿੱਧੇ ਤੌਰ 'ਤੇ ਕੋਈ ਲੈਣਾ-ਦੇਣਾ ਨਹੀਂ ਹੈ। ਭਾਵੇਂਕਿ ਟੇਲਰ ਇਕੱਲੇ ਸਿਆਸਤਦਾਨ ਨਹੀਂ ਹਨ ਜੋ ਸੋਸ਼ਲ ਮੀਡੀਆ ਅਕਾਊਂਟ ਨੂੰ ਲੈ ਕੇ ਵਿਵਾਦਾਂ ਵਿਚ ਫਸੇ ਹਨ। ਅਮਰੀਕੀ ਸਾਂਸਦ ਟੇਡ ਕਰੂਜ਼ ਉਸ ਸਮੇਂ ਵਿਵਾਦਾਂ ਵਿਚ ਆ ਗਏ ਸਨ ਜਦੋਂ 2017 ਵਿਚ ਉਨ੍ਹਾਂ ਨੇ ਪੋਰਨੋਗ੍ਰਾਫੀ ਨਾਲ ਜੁੜੇ ਟਵੀਟ ਨੂੰ ਲਾਈਕ ਕੀਤਾ।
ਭਾਵੇਂਕਿ ਰੀਪਬਲਿਕਨ ਸਾਂਸਦ ਕਰੂਜ਼ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਅਕਾਊਂਟ ਨੂੰ ਸਟਾਫ ਦੇ ਕਈ ਲੋਕ ਅਪਡੇਟ ਕਰਦੇ ਹਨ। ਉਨ੍ਹਾਂ ਵਿਚੋਂ ਕਿਸੇ ਕੋਲੋਂ ਗਲਤੀ ਹੋ ਗਈ ਹੋਵੇਗੀ। ਅਜਿਹੇ ਹੀ ਮਾਮਲੇ ਵਿਚ ਅਮਰੀਕਾ ਦੇ ਸਾਬਕਾ ਰੱਖਿਆ ਉਦਯੋਗ ਮੰਤਰੀ ਕ੍ਰਿਸਟੋਫਰ ਪਾਈਨ ਨੇ ਵੀ ਦਾਅਵਾ ਕੀਤਾ ਸੀ ਕਿ ਉਨ੍ਹਾਂ ਦਾ ਅਕਾਊਂਟ ਹੈਕ ਹੋਇਆ ਹੈ। ਭਾਵੇਂਕਿ ਉਨ੍ਹਾਂ ਨੇ ਇਹ ਗੱਲ ਉਦੋਂ ਕਹੀ ਜਦੋਂ ਉਨ੍ਹਾਂ ਦੇ ਅਕਾਊਂਟ ਤੋਂ ਪੋਰਨੋਗ੍ਰਾਫੀ ਨਾਲ ਜੁੜੇ ਟਵੀਟ ਨੂੰ ਲਾਈਕ ਕੀਤਾ ਗਿਆ। ਬ੍ਰਿਟੇਨ ਦੇ ਸਾਬਕਾ ਸ਼ੇਡੋ ਚਾਂਸਲਰ ਐਡ ਬਾਲਸ ਨੇ ਇਕ ਵਾਰ ਆਪਣੇ ਨਾਮ 'ਤੇ ਟਵੀਟ ਕਰ ਦਿੱਤਾ ਸੀ। ਅਸਲ ਵਿਚ ਉਨ੍ਹਾਂ ਨੇ ਆਪਣੇ ਨਾਮ ਦੇ ਖਾਤੇ ਨੂੰ ਸਰਚ ਕਰਨਾ ਸੀ ਪਰ ਉਹ ਗਲਤੀ ਨਾਲ ਆਪਣੇ ਨਾਮ 'ਤੇ ਹੀ ਟਵੀਟ ਕਰ ਬੈਠੇ।
ਅਮਰੀਕਾ 'ਚ ਸਾਰੰਗੀ ਵਾਦਕ ਭਾਈ ਕਰਮ ਸਿੰਘ ਲੰਗੜੋਆ ਦਾ ਦੇਹਾਂਤ
NEXT STORY