ਸਿਡਨੀ (ਬਿਊਰੋ): ਆਸਟ੍ਰੇਲੀਆ ਵਿਖੇ ਸਿਡਨੀ ਰੇਲ ਵਿਚ ਪੰਜ ਵਿਅਕਤੀਆਂ ਅਤੇ ਨੌਂ ਹੋਰ ਨਾਬਾਲਗਾਂ 'ਤੇ ਚਾਕੂ ਮਾਰਨ ਦੇ ਦੋਸ਼ ਲਗਾਏ ਗਏ ਹਨ। ਐਨ.ਐਸ.ਡਬਲਊ ਪੁਲਸ ਨੇ ਦੱਸਿਆ ਕਿ ਫਲੇਮਿੰਗਟਨ ਅਤੇ ਸਟ੍ਰੈਥਫੀਲਡ ਸਟੇਸ਼ਨਾਂ ਦਰਮਿਆਨ ਲੰਘ ਰਹੀ ਟ੍ਰੇਨ ਵਿਚ ਕੱਲ ਦੁਪਹਿਰ ਕੁਝ ਲੋਕਾਂ ਵਿਚਾਲੇ ਲੜਾਈ ਹੋ ਗਈ। ਇਸ ਦੌਰਾਨ 18 ਸਾਲਾਂ ਦੇ ਦੋ ਵਿਅਕਤੀਆਂ ਨੂੰ ਕਥਿਤ ਤੌਰ 'ਤੇ 14 ਨਾਬਾਲਗਾਂ ਦੇ ਸਮੂਹ ਦੁਆਰਾ ਨਿਸ਼ਾਨਾ ਬਣਾਇਆ ਗਿਆ, ਜੋ ਬਾਅਦ ਵਿਚ ਸਟ੍ਰੈਥਫੀਲਡ 'ਤੇ ਰੇਲ ਗੱਡੀ ਤੋਂ ਉਤਰ ਕੇ ਭੱਜ ਗਏ ਸਨ।
ਹਮਲੇ ਦੌਰਾਨ ਇਕ ਆਦਮੀ ਦੇ ਮੋਢੇ ਅਤੇ ਲੱਤ 'ਤੇ ਚਾਕੂ ਮਾਰਿਆ ਗਿਆ, ਜਿਸ ਨਾਲ ਉਹ ਗੰਭੀਰ ਰੂਪ ਵਿਚ ਜ਼ਖਮੀ ਹੋ ਗਿਆ। ਉਸ ਨੂੰ ਤੁਰੰਤ ਰਾਇਲ ਪ੍ਰਿੰਸ ਐਲਫਰਡ ਹਸਪਤਾਲ ਲਿਜਾਇਆ ਗਿਆ, ਜਿੱਥੇ ਉਸ ਦੀ ਹਾਲਤ ਅਜੇ ਵੀ ਗੰਭੀਰ ਬਣੀ ਹੋਈ ਹੈ।ਦੂਜੇ ਨੂੰ ਘੱਟ ਗੰਭੀਰ ਚਿਹਰੇ 'ਤੇ ਸੱਟਾਂ ਲੱਗੀਆਂ ਸਨ ਅਤੇ ਉਸ ਨੂੰ ਵੀ ਹਸਪਤਾਲ ਵਿਚ ਲਿਜਾਇਆ ਗਿਆ ਸੀ। ਪੁਲਸ ਨੇ ਸਟ੍ਰੈਫੀਲਡ ਰੇਲਵੇ ਸਟੇਸ਼ਨ 'ਤੇ ਦੋ ਚਾਕੂ ਬਰਾਮਦ ਕਰਨ ਮਗਰੋਂ ਉੱਥੇ ਅਪਰਾਧ ਸਥਲ ਸਥਾਪਿਤ ਕੀਤਾ।
ਥੋੜ੍ਹੇ ਸਮੇਂ ਬਾਅਦ ਹੀ ਪੰਜ ਵਿਅਕਤੀਆਂ, ਸਾਰੇ 18 ਸਾਲ ਦੇ ਅਤੇ ਨੌਂ ਹੋਰ ਨਾਬਾਲਗਾਂ, ਜਿਨ੍ਹਾਂ ਦੀ ਉਮਰ 15 ਅਤੇ 17 ਦੇ ਵਿਚਕਾਰ ਸੀ, ਉਹਨਾਂ ਨੂੰ ਗ੍ਰਿਫ਼ਤਾਰ ਕਰ ਲਿਆ ਅਤੇ ਬਰੁਡ ਤੇ ਔਬਰਨ ਪੁਲਸ ਸਟੇਸ਼ਨਾਂ ਵਿਚ ਲਿਜਾਇਆ ਗਿਆ। ਇਕ 17 ਸਾਲਾ ਮਾਰਸਡਨ ਪਾਰਕ ਲੜਕੇ 'ਤੇ ਲਾਪਰਵਾਹੀ ਨਾਲ ਜ਼ਖਮੀ ਕਰਨ ਦਾ ਦੋਸ਼ ਲਾਇਆ ਗਿਆ ਸੀ। ਪੰਜ 18-ਸਾਲ-ਵਿਅਕਤੀਆਂ ਅਤੇ ਅੱਠ ਨਾਬਾਲਗਾਂ, ਜਿਹਨਾਂ ਵਿਚ ਇਕ 15 ਸਾਲਾ, ਤਿੰਨ 16 ਸਾਲਾ ਅਤੇ ਚਾਰ 17 ਸਾਲਾ ਸਾਰਿਆਂ 'ਤੇ ਦੋਸ਼ ਲਗਾਏ ਗਏ ਸਨ। ਫਿਲਹਾਲ ਮਾਮਲੇ ਸੰਬੰਧੀ ਪੁੱਛਗਿੱਛ ਜਾਰੀ ਹੈ।
ਗਰਮੀਆਂ ਤੱਕ 30 ਕਰੋੜ ਅਮਰੀਕੀਆਂ ਨੂੰ ਲੱਗ ਸਕਦੈ ਕੋਰੋਨਾ ਟੀਕਾ
NEXT STORY