ਸਿਡਨੀ (ਬਿਊਰੋ): ਭਾਰਤੀ ਉਪ ਮਹਾਦੀਪ ਵਿਚ ਕੋਰੋਨਾ ਵਾਇਰਸ ਦੇ ਮਾਮਲਿਆਂ ਦੇ ਵਾਧੇ ਨੂੰ ਦੇਖਦੇ ਹੋਏ ਆਸਟ੍ਰੇਲੀਆ ਨੇ ਯਾਤਰੀਆਂ ਦੀ ਆਮਦ ਨੂੰ ਲੈ ਕੇ ਵੱਡਾ ਫ਼ੈਸਲਾ ਕੀਤਾ ਹੈ। ਆਸਟ੍ਰੇਲੀਆ ਦੇ ਵਪਾਰ, ਟੂਰਿਜ਼ਮ ਅਤੇ ਨਿਵੇਸ਼ ਮੰਤਰੀ ਡੈਨ ਤੇਹਾਨ ਨੇ ਕਿਹਾ ਹੈ ਕਿ ਦੇਸ਼ 2022 ਦੇ ਅਖੀਰ ਤੱਕ ਆਪਣੀਆਂ ਸਰਹੱਦਾਂ ਨੂੰ ਯਾਤਰੀਆਂ ਲਈ ਬੰਦ ਰੱਖ ਸਕਦਾ ਹੈ। ਉਹਨਾਂ ਨੇ ਕਿਹਾ ਕਿ ਇਸ ਤਰ੍ਹਾਂ ਦੀ ਪਾਬੰਦੀ ਆਸਟ੍ਰੇਲੀਆ ਨੂੰ ਕੋਵਿਡ ਮੁਕਤ ਰੱਖਣ ਲਈ ਜ਼ਰੂਰੀ ਹੈ।
ਉਹਨਾਂ ਨੇ ਕਿਹਾ ਕਿ ਫਿਲਹਾਲ ਇਹ ਕਹਿਣਾ ਮੁਸ਼ਕਲ ਹੈ ਕਿ ਆਸਟ੍ਰੇਲੀਆਈ ਸਰਹੱਦਾਂ ਫਿਰ ਕਦੋਂ ਖੁੱਲ੍ਹਣਗੀਆਂ। ਉਹਨਾਂ ਨੇ ਸਕਾਈ ਨਿਊਜ਼ ਨੂੰ ਦੱਸਿਆ ਕਿ ਇਸ ਬਾਰੇ ਵਿਚ ਸਭ ਤੋਂ ਚੰਗਾ ਅਨੁਮਾਨ ਅਗਲੇ ਸਾਲ ਦੀ ਦੂਜੀ ਛਿਮਾਹੀ ਦੇ ਮੱਧ ਵਿਚ ਹੋਵੇਗਾ। ਇਸ ਤੋਂ ਪਹਿਲਾਂ ਆਸਟ੍ਰੇਲੀਆ ਨੇ ਨਿਊਜ਼ੀਲੈਂਡ ਦੇ ਨਾਲ ਹਵਾਈ ਯਾਤਰਾ ਬੱਬਲ ਸਮਝੌਤਾ ਕੀਤਾ ਹੈ ਜਿਸ ਦੇ ਤਹਿਤ ਉਹਨਾਂ ਦੇਸ਼ਾਂ ਦੇ ਯਾਤਰੀਆਂ 'ਤੇ ਰੋਕ ਲਗਾ ਦਿੱਤੀ ਗਈ ਹੈ ਜਿੱਥੇ ਮੁੜ ਕੋਵਿਡ-19 ਮਾਮਲਿਆਂ ਵਿਚ ਵਾਧਾ ਦੇਖਿਆ ਜਾ ਰਿਹਾ ਹੈ। ਡੈਨ ਨੇ ਇਹ ਵੀ ਕਿਹਾ ਕਿ ਮਹਾਮਾਰੀ ਨੂੰ ਦੇਖਦੇ ਹੋਏ ਕੁਝ ਹੋਰ ਸਖ਼ਤ ਸਮਝੌਤੇ ਵੀ ਕਰਨੇ ਪੈ ਸਕਦੇ ਹਨ।
ਪੜ੍ਹੋ ਇਹ ਅਹਿਮ ਖਬਰ - ਇੰਗਲੈਂਡ 'ਚ ਯੂਨੀਵਰਸਿਟੀਆਂ ਦੇ ਵਿਦਿਆਰਥੀ 17 ਮਈ ਤੋਂ ਵਾਪਸ ਲਗਾਉਣਗੇ ਕਲਾਸਾਂ
ਬਹੁਤ ਕੁਝ ਇਸ ਗੱਲ 'ਤੇ ਵੀ ਨਿਰਭਰ ਕਰਦਾ ਹੈ ਕਿ ਅਸੀਂ ਗਲੋਬਲ ਮਹਾਮਾਰੀ ਤੋਂ ਕਿਵੇਂ ਨਜਿੱਠਦੇ ਹਾਂ। ਅੰਕੜਿਆਂ ਮੁਤਾਬਕ ਕੋਰੋਨਾ ਮਹਾਮਾਰੀ ਤੋਂ ਪਹਿਲਾਂ ਆਸਟ੍ਰੇਲੀਆ ਵਿਚ ਹਰ ਮਹੀਨੇ 1 ਮਿਲੀਅਨ ਯਾਤਰੀ ਆਉਂਦੇ ਸਨ ਪਰ ਹੁਣ ਇਹ ਗਿਣਤੀ ਘਟ ਕੇ ਲੱਗਭਗ 7000 ਰਹਿ ਗਈ ਹੈ। ਕੋਰੋਨਾ ਕਾਲ ਲਈ ਸਖ਼ਤ ਨਿਯਮ ਅਤੇ ਕਾਨੂੰਨ ਬਣਾਏ ਗਏ ਹਨ ਜਿਸ ਦੇ ਤਹਿਤ ਆਸਟ੍ਰੇਲੀਆ ਆਉਣ ਵਾਲੇ ਯਾਤਰੀਆਂ ਨੂੰ 14 ਦਿਨਾਂ ਲਈ ਕੁਆਰੰਟੀਨ ਰਹਿਣਾ ਜ਼ਰੂਰੀ ਹੈ।
ਕੁਈਨਜ਼ਲੈਂਡ ਸਰਕਾਰ ਭਾਰਤ 'ਚ ਰਾਹਤ ਕਾਰਜਾਂ ਲਈ ਰੈੱਡ ਕਰਾਸ ਆਸਟ੍ਰੇਲੀਆ ਨੂੰ ਦੇਵੇਗੀ ਸਹਾਇਤਾ ਰਾਸ਼ੀ
NEXT STORY